ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਅਤੇ ਦੀਵ ਦਾ ਦੌਰਾ ਕਰਨਗੇ ਅਤੇ ਚੱਕਰਵਾਤ ‘ਤੌਕਤੇ’ ਦੇ ਕਾਰਨ ਹਾਲਾਤ ਅਤੇ ਨੁਕਸਾਨ ਦੀ ਸਮੀਖਿਆ ਕਰਨਗੇ। ਸਰਕਾਰ ਦੇ ਸੂਤਰਾਂ ਨੇ ਦੱਸਿਆ ਕਿ ਉਹ ਸਵੇਰੇ 9.30 ਵਜੇ ਦੇ ਕਰੀਬ ਦਿੱਲੀ ਤੋਂ ਰਵਾਨਾ ਹੋਣਗੇ ਅਤੇ ਭਾਵਨਗਰ ਪਹੁੰਚ ਕੇ ਊਨਾ, ਦਿਊ, ਜਾਫਰਾਬਾਦ ਤੇ ਮਹੂਆ ਦਾ ਦੌਰਾ ਕਰਨਗੇ।