ਕਪਿਲ ਸ਼ਰਮਾ ਸ਼ੋਅ ‘ਚ ਹੋਈ ਸਿੱਧੂ ਦੀ ਐਂਟਰੀ, ਅਰਚਨਾ ਨੂੰ ਕਿਹਾ, “ਖਾ ਗਈ ਮੇਰੀ ਕੁਰਸੀ”

TeamGlobalPunjab
2 Min Read

ਨਵੀਂ ਦਿੱਲੀ: ਕਪਿਲ ਸ਼ਰਮਾ ਦੇ ਸ਼ੋਅ ਨੇ ਟੀਵੀ ਦੀ ਦੁਨੀਆ ਵਿੱਚ ਵੱਖਰਾ ਹੀ ਧਮਾਲ ਮਚਾਇਆ ਹੋਇਆ ਹੈ। ਇਸ ਸ਼ੋਅ ਨੇ ਦਰਸ਼ਕਾਂ ਨੂੰ ਹਸਾਉਣ ਦੇ ਨਾਲ-ਨਾਲ ਉਨ੍ਹਾਂ ਦਾ ਬਹੁਤ ਮਨੋਰੰਜਨ ਵੀ ਕੀਤਾ ਹੈ ਪਰ ਦ ਕਪਿਲ ਸ਼ਰਮਾ ਸ਼ੋਅ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਸੁਰਖੀਆਂ ਬਟੋਰ ਰਹੀ ਹੈ। ਜਿਸ ਵਿੱਚ ਨਵਜੋਤ ਸਿੰਘ ਸਿੱਧੂ ਸ਼ੋਅ ਵਿੱਚ ਐਂਟਰੀ ਮਾਰਦੇ ਨਜ਼ਰ ਆ ਰਹੇ ਹਨ।

ਖਾਸ ਗੱਲ ਤਾਂ ਇਹ ਹੈ ਕਿ ਉਹ ਸ਼ੋਅ ਵਿੱਚ ਆਉਂਦੇ ਹੀ ਅਰਚਨਾ ਪੂਰਨ ਸਿੰਘ ਨੂੰ ਨਿਸ਼ਾਨਾ ਬਣਾਉਂਦੇ ਹਨ ਤੇ ਕਹਿੰਦੇ ਹਨ ਕਿ ਇਹ ਔਰਤ ਮੇਰੀ ਕੁਰਸੀ ਖਾ ਗਈ। ਸ਼ੋਅ ਦੀ ਇਸ ਵੀਡੀਓ ਨੇ ਸਾਰਿਆ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਪਰ ਦੱਸ ਦਈਏ ਕਿ ਇਹ ਨਵਜੋਤ ਸਿੰਘ ਸਿੱਧੂ ਕੋਈ ਹੋਰ ਨਹੀਂ, ਸਗੋਂ ਖੁਦ ਕਪਿਲ ਸ਼ਰਮਾ ਬਣੇ ਹੋਏ ਹਨ।

https://www.instagram.com/p/B7qtDERnM5P/

ਦ ਕਪਿਲ ਸ਼ਰਮਾ ਸ਼ੋਅ ਵਿੱਚ ਹੰਗਾਮਾ ਦੀ ਟੀਮ ਫਿਲਮ ਦੇ ਪ੍ਰਮੋਸ਼ਨ ਲਈ ਆਉਂਦੀ ਹੈ ਤੇ ਇਸ ਵਿੱਚ ਬੱਚਾ ਯਾਦਵ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਦੀ ਗੱਲ ਕਰਦੇ ਹਨ ਤੇ ਉਦੋਂ ਕਪਿਲ ਸ਼ਰਮਾ ਸਿੱਧੂ ਦਾ ਅਵਤਾਰ ਧਾਰ ਕਾ ਆਉਂਦੇ ਹਨ। ਸ਼ੋਅ ਵਿੱਚ ਉਨ੍ਹਾਂ ਨੂੰ ਇੰਝ ਵੇਖ ਸਭ ਹਸ-ਹਸਕੇ ਲੋਟ-ਪੋਟ ਹੋ ਜਾਂਦੇ ਹਨ। ਉਦੋਂ ਕਪਿਲ ਸ਼ਰਮਾ ਅਰਚਨਾ ਪੂਰਨ ਸਿੰਘ ਨੂੰ ਨਿਸ਼ਾਨਾ ਬਣਾਉਂਦੇ ਹੋਏ ਸ਼ਿਲਪਾ ਸ਼ੈੱਟੀ ਨੂੰ ਕਹਿੰਦੇ ਹਨ, ਤੂੰ ਆਪਣੇ ਸ਼ੋਅ ਵਿੱਚ ਛਾ ਗਈ, ਇਹ ਔਰਤ ਮੇਰੀ ਕੁਰਸੀ ਖਾ ਗਈ। ਇਸ ਤੋਂ ਬਾਅਦ ਬੱਚਾ ਯਾਦਵ ਸਿੱਧੂ ਬਣੇ ਕਪਿਲ ਨੂੰ ਕਹਿੰਦੇ ਹਨ ਕਿ ਉਹ ਹੱਦ ਤੋਂ ਅੱਗੇ ਜਾ ਰਹੇ ਹਨ ਉਦੋਂ ਉਨ੍ਹਾਂ ਨੇ ਪਲਟ ਕੇ ਜਵਾਬ ਦਿੱਤਾ, ਮੈਂ ਤਾਂ ਸਰਹੱਦ ਤੋਂ ਵੀ ਅੱਗੇ ਚਲਾ ਜਾਂਦਾ ਹਾਂ।

- Advertisement -

https://www.instagram.com/p/B7qtvWWgIg5/

Share this Article
Leave a comment