ਅੱਜ ਵਾਪਰੇਗੀ ਖਗੋਲ ਦੀ ਸਭ ਤੋਂ ਵੱਡੀ ਘਟਨਾ! ਜਾਣੋ ਕਿੰਨੀ ਹੈ ਦੁਰਲਭ?

TeamGlobalPunjab
2 Min Read

ਨਿਊਜ਼ ਡੈਸਕ: ਅੰਗਰੇਜ਼ੀ ਕਲੰਡਰ ਦੇ ਅਨੁਸਾਰ ਅੱਜ 21 ਦਸੰਬਰ ਸਾਲ ਦੀ ਸਭ ਤੋਂ ਲੰਬੀ ਰਾਤ ਹੋਵੇਗੀ। ਇਸ ਲੰਬੀ ਰਾਤ ਦੌਰਾਨ ਖਗੋਲ ਵਿਗਿਆਨੀਆਂ ਦਾ ਸਾਰਾ ਧਿਆਨ ਆਸਮਾਨ ਵੱਲ ਹੀ ਹੋਵੇਗਾ, ਕਿਉਂਕਿ ਅੱਜ ਦੀ ਰਾਤ ਖਗੋਲ ਦੀ ਸਭ ਤੋਂ ਵੱਡੀ ਘਟਨਾ ਘੱਟੇਗੀ। ਸੌਰਮੰਡਲ ‘ਚ ਸਭ ਤੋ ਵੱਡੇ ਦੋ ਗ੍ਰਹਿ ਬੁੱਧ ਅਤੇ ਸ਼ਨੀ ਇੱਕ ਦੂਜੇ ਦੇ ਬਹੁਤ ਨੇੜੇ ਨਜ਼ਰ ਆਉਣਗੇ। ਇਹ ਘਟਨਾ ਲਗਭਗ 800 ਸਾਲ ਬਾਅਦ ਘੱਟਣ ਜਾ ਰਹੀ ਹੈ।

ਇਸ ਘਟਨਾ ‘ਤੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਸਪੇਸ ‘ਚ ਤਾਂ ਬੁੱਧ ਅਤੇ ਸ਼ਨੀ ਦੋਵੇਂ ਗ੍ਰਹਿ ਇੱਕ ਦੂਜੇ ਤੋਂ ਕਰੋੜਾਂ ਕਿਲੋਮੀਟਰ ਦੀ ਦੂਰੀ ‘ਤੇ ਹੋਣਗੇ , ਪਰ ਧਰਤੀ ਤੋਂ ਆਪਣੀ ਸਥਿਤੀ ਕਾਰਨ ਇੱਕ ਦੂਜੇ ਦੇ ਨੇੜੇ ਦਿਖਾਈ ਦੇਣਗੇ। ਇਹਨਾਂ ਦੋਹਾਂ ਗ੍ਰਹਿ ਦੇ ਮਿਲਣ ਨੂੰ ਮਹਾਂ ਸੁਮੇਲ ਕਿਹਾ ਜਾ ਰਿਹਾ ਹੈ ।

ਅਸਟਰੇਲੀਆ ਦੀ ਮੋਨਾਸ਼ ਯੂਨੀਵਰਸਿਟੀ ਦੇ ਖਗੋਲ ਵਿਗਿਆਨੀ ਦਾ ਕਹਿਣਾ ਹੈ ਕਿ ਟੈਲੀਸਕੋਪ ਦੇ ਜ਼ਰੀਏ ਤਾਂ ਇਸ ਦ੍ਰਿਸ਼ ਨੂੰ ਬਹੁਤ ਵਧੀਆ ਤਰੀਕੇ ਨਾਲ ਦੇਖ ਸਕਦੇ ਹੋ , ਪਰ ਇਸ ਘਟਨਾ ਨੂੰ ਨੰਗੀਆਂ ਅੱਖਾਂ ਨਾਲ ਵੀ ਦੇਖਿਆ ਜਾ ਸਕਾ ਹੈ। ਉਹਨਾਂ ਕਿਹਾ ਕਿ ਬੁੱਧ ਅਤੇ ਸ਼ਨੀ ਦੋਵੇਂ ਗ੍ਰਹਿ ਲਗਾਤਾਰ ਸੂਰਜ ਦੁਆਲੇ ਚੱਕਰ ਕੱਟਦੇ ਹਨ। ਬੁੱਧ ਅਤੇ ਸ਼ਨੀ ਦੋਵੇਂ ਗ੍ਰਹਿ ਆਪਣਾ ਚੱਕਰ ਕਈ ਸਾਲਾਂ ਵਿੱਚ ਪੂਰਾ ਕਰਦੇ ਹਨ।

ਇਸ ਦ੍ਰਿਸ਼ ਦਾ ਖਗੋਲ ਵਿਗਿਆਨੀਆਂ ਨੂੰ ਇੰਤਜ਼ਾਰ ਹੈ ਕਿਉਂਕਿ ਇਹ ਲੰਬੇ ਸਮੇਂ ਬਾਅਦ ਦਿਖਣ ਨੂੰ ਮਿਲੇਗਾ। ਆਮ ਵਿਅਕਤੀ ਵੀ ਇਸ ਘਟਨਾ ਦੀ ਉਡੀਕ ਕਰ ਰਹੇ ਹਨ।

- Advertisement -

Share this Article
Leave a comment