ਦੀਵਾਲੀ ‘ਤੇ ਰਿਲੀਜ਼ ਹੋਵੇਗੀ ਮਨੋਜ ਤੇ ਦਿਲਜੀਤ ਦੀ ਫਿਲਮ ‘ਸੂਰਜ ਪੇ ਮੰਗਲ ਭਾਰੀ’

TeamGlobalPunjab
2 Min Read

ਨਵੀਂ ਦਿੱਲੀ: ਮਨੋਜ ਬਾਜਪੇਈ ਨੇ ਕੋਰੋਨਾ ਕਾਲ ਦੌਰਾਨ ਐਲਬਮ ਜ਼ਰੀਏ ਕਾਫੀ ਸੁਰਖੀਆਂ ਬਟੋਰੀਆਂ ਹਨ। ਯੂਟਿਊਬ ਤੋਂ ਬਾਅਦ ਹੀ ਉਹ ਹੁਣ ਵੱਡੇ ਪਰਦੇ ਤੇ ਨਜ਼ਰ ਆਉਣਗੇ ਉਨ੍ਹਾਂ ਦੀ ਅਪਕਮਿੰਗ ਫਿਲਮ ‘ਸੂਰਜ ਪੇ ਮੰਗਲ ਭਾਰੀ’ 13 ਨਵੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਮਨੋਜ ਬਾਜਪੇਈ ਦੀ ਇਸ ਫਿਲਮ ਵਿੱਚ ਦਿਲਜੀਤ ਦੋਸਾਂਝ ਅਤੇ ਫਾਤਿਮਾ ਸਨਾ ਸ਼ੇਖ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਉਣ ਵਾਲੇ ਹਨ।

ਮਨੋਜ ਬਾਜਪੇਈ ਸਟਾਰਰ ਇਸ ਫਿਲਮ ਨੂੰ ਅਭਿਸ਼ੇਕ ਸ਼ਰਮਾ ਨੇ ਨਿਰਦੇਸ਼ਿਤ ਕੀਤਾ ਹੈ। ਅਭਿਸ਼ੇਕ ਇਸ ਤੋਂ ਪਹਿਲਾਂ ਤੇਰੇ ਬਿਨ ਲਾਦੇਨ, ਦ ਸ਼ੌਕੀਨ ਅਤੇ ਜੋਯਾ ਫੈਕਟਰ ਵਰਗੀਆਂ ਫਿਲਮਾਂ ਬਣਾ ਚੁੱਕੇ ਹਨ। ਅਜਿਹਾ ਪਹਿਲੀ ਵਾਰ ਹੈ ਜਦੋਂ ਉਹ ਮਨੋਜ ਬਾਜਪੇਈ ਦੇ ਨਾਲ ਕੰਮ ਕਰ ਰਹੇ ਹਨ ਹੁਣ ਕੋਰੋਨਾ ਕਾਲ ਤੋਂ ਬਾਅਦ ਜਦੋਂ 15 ਅਕਤੂਬਰ ਨੂੰ ਸਿਨੇਮਾ ਘਰ ਖੁੱਲ੍ਹ ਰਹੇ ਹਨ ਤਾਂ ਸ਼ਾਇਦ ਇਹ ਪਹਿਲੀ ਫ਼ਿਲਮ ਹੋਵੇਗੀ ਜੋ ਪਰਦੇ ਤੇ ਰਿਲੀਜ਼ ਹੋਵੇਗੀ।

ਮਨੋਜ ਬਾਜਪੇਈ ਨੇ ਫ਼ਿਲਮ ਰਿਲੀਜ਼ ਹੋਣ ਵਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਫਿਲਮ ਦਾ ਪੋਸਟਰ ਸਾਂਝਾ ਕੀਤਾ ਇਸ ਪੋਸਟਰ ਚ ਇੱਕ ਕੁੰਡਲੀ ਦਿਖ ਰਹੀ ਹੈ ਜਿਸ ਦੇ ਨਾਲ ਉਨ੍ਹਾਂ ਨੇ ਲਿਖਿਆ ਹੈ ਕਿ, ਆਪਣੀ ਕੁੰਡਲੀ ਜਾਂਚ ਲੈਣਾ ਜਲਦ ਹੀ ਤੁਹਾਡੀ ਸਾਰਿਆਂ ਦੀ ਜ਼ਿੰਦਗੀ ‘ਚ ਸੂਰਜ ਦਾ ਪ੍ਰਕੋਪ ਤੇ ਮੰਗਲ ਦਾ ਪ੍ਰਭਾਵ ਪੈਣ ਵਾਲਾ ਹੈ। ਸੂਰਜ ਪੇ ਮੰਗਲ ਭਾਰੀ 13 ਨਵੰਬਰ ਨੂੰ ਇਸ ਦੀਵਾਲੀ ਤਿਆਰ ਹੋ ਜਾਓ ਧਮਾਕੇਦਾਰ ਫੈਮਲੀ ਐਂਟਰਟੇਨਮੈਂਟ ਲਈ।

https://www.instagram.com/p/CGOvHDynRM_/

- Advertisement -

Share this Article
Leave a comment