ਸਲਾਦ ਵਿੱਚ ਖੀਰਾ ਖਾਣ ਨਾਲ ਹੁੰਦੇ ਹਨ ਹੈਰਾਨੀਜਨਕ ਫਾਇਦੇ, ਪਰ ਇਸ ਸਮੇਂ ਭੁੱਲ ਕੇ ਵੀ ਨਾ ਕਰਨਾ ਖੀਰੇ ਦਾ ਸੇਵਨ?  

TeamGlobalPunjab
4 Min Read

ਨਿਊਜ਼ ਡੈਸਕ : ਖੀਰੇ ਨੂੰ ਆਮ ਤੌਰ ‘ਤੇ ਸਲਾਦ ਦੇ ਰੂਪ ‘ਚ ਇਸਤੇਮਾਲ ਕੀਤਾ ਜਾਂਦਾ ਹੈ। ਗਰਮੀਆਂ ‘ਚ ਸਰੀਰ ਨੂੰ ਠੰਡਾ ਰੱਖਣ ਲਈ ਖੀਰੇ ਦਾ ਵਧੇਰੇ ਸੇਵਨ ਕੀਤਾ ਜਾਂਦਾ ਹੈ। ਖੀਰੇ ‘ਚ ਵਿਟਾਮਿਨ-ਸੀ ਦੇ ਨਾਲ-ਨਾਲ ਹੋਰ ਵੀ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ। ਖੀਰਾ ਕਬਜ਼ , ਡੀਹਾਈਡਰੇਸ਼ਨ ਤੇ ਭਾਰ ਘਟਾਉਣ ਵਿਚ ਵੀ ਮਦਦ ਕਰਦਾ ਹੈ। ਖੀਰੇ ‘ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਇਸ ਲਈ ਤੁਸੀਂ ਇਸਨੂੰ ਦਿਨ ਵਿਚ ਕਿਸੇ ਵੀ ਸਮੇਂ ਅਤੇ ਕਿਸੇ ਵੀ ਰੂਪ ਵਿਚ ਖਾ ਸਕਦੇ ਹੋ।

ਜਿਹੜੇ ਲੋਕ ਮੋਟਾਪਾ ਘਟਾਉਣ ਲਈ ਕਈ ਤਰ੍ਹਾਂ ਦੀ ਡਾਇਟ ਦਾ ਇਸਤੇਮਾਲ ਕਰਦੇ ਹਨ ਉਨ੍ਹਾਂ ਨੂੰ ਆਪਣੀ ਖੁਰਾਕ ਖੀਰੇ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਮੋਟਾਪਾ ਘਟਾਉਣ ਲਈ ਖੀਰੇ ਨੂੰ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾ ਸਕਦਾ ਹੈ…

खीरा खाने के 10 फायदे | TheHealthSite Hindi

ਮੋਟਾਪਾ ਘਟਾਉਣ ‘ਚ ਮਦਦਗਾਰ ਹੈ ਖੀਰਾ

- Advertisement -

ਖੀਰੇ ਵਿਚ ਕੈਲੋਰੀ ਦੀ ਬਿਲਕੁਲ ਵੀ ਮਾਤਰਾ ਨਹੀਂ ਹੁੰਦੀ। ਮੋਟਾਪਾ ਘਟਾਉਣ ਲਈ ਸਾਨੂੰ ਆਪਣੀ ਕੈਲੋਰੀ ਦੇ ਸੇਵਨ ‘ਤੇ ਵਧੇਰੇ ਧਿਆਨ ਦੇਣਾ ਚਾਹੀਦਾ ਹੈ। 300 ਗ੍ਰਾਮ ਖੀਰੇ ਵਿਚ ਸਿਰਫ 2 ਗ੍ਰਾਮ ਪ੍ਰੋਟੀਨ ਅਤੇ 0.3 ਗ੍ਰਾਮ ਚਰਬੀ ਹੁੰਦੀ ਹੈ। ਇੱਕ ਖੀਰੇ ਵਿੱਚ ਸਿਰਫ 14 ਕੈਲੋਰੀ ਪਾਈ ਜਾਂਦੀ ਹੈ। ਜੇਕਰ ਤੁਹਾਨੂੰ ਦਿਨ ਵਿੱਚ ਵਾਰ-ਵਾਰ ਭੁੱਖ ਲੱਗਦੀ ਹੈ ਤਾਂ ਤੁਸੀਂ ਖੀਰਾ ਖਾ ਕੇ ਆਪਣੇ ਪੇਟ ਦੀ ਭੁੱਖ ਨੂੰ ਸ਼ਾਂਤ ਕਰ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਮੋਟਾਪਾ ਵੀ ਨਹੀਂ ਵਧੇਗਾ। ਸਲਾਦ ਬਣਾਉਣ ਲਈ ਤੁਸੀਂ ਖੀਰੇ ਤੋਂ ਇਲਾਵਾ ਤੁਸੀਂ ਇਸ ਵਿਚ ਟਮਾਟਰ, ਮੂਲੀ, ਗਾਜਰ, ਪਿਆਜ਼ ਅਤੇ ਨਿੰਬੂ ਦਾ ਰਸ ਮਿਲਾ ਕੇ ਵੀ ਇਸ ਦਾ ਸੇਵਨ ਕਰ ਸਕਦੇ ਹੋ।

ਹਫਤੇ 'ਚ ਘਟਾਉਣਾ ਹੈ 3 ਤੋਂ 5 ਕਿਲੋ ਭਾਰ, ਤਾਂ ...

ਬਹੁਤ ਸਾਰੇ ਪੋਸ਼ਕ ਤੱਤਾਂ ਦਾ ਖਜ਼ਾਨਾ ਹੈ ਖੀਰਾ

ਬਿਨ੍ਹਾਂ ਛਿਲੇ ਹੋਏ ਖੀਰੇ ਵਿੱਚ ਵਿਟਾਮਿਨ-ਕੇ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਹ ਇਕ ਜ਼ਰੂਰੀ ਪੌਸ਼ਟਿਕ ਤੱਤ ਹੈ ਜੋ ਖੂਨ ਜੰਮਣ ਅਤੇ ਕੈਲਸ਼ੀਅਮ ਕੈਲਸ਼ੀਅਮ ਕੇਵੇਲ ਨੂੰ ਨਿਯੰਤਰਿਤ ਕਰਦਾ ਹੈ। ਇੱਕ ਦਰਮਿਆਨੇ ਆਕਾਰ ਦਾ ਖੀਰਾ ਤੁਹਾਨੂੰ ਵਿਟਾਮਿਨ-ਸੀ ਦੇ ਰੋਜ਼ਾਨਾ ਮੁੱਲ ਦਾ 7 ਪ੍ਰਤੀਸ਼ਤ ਪ੍ਰਦਾਨ ਕਰਦਾ ਹੈ। ਵਿਟਾਮਿਨ-ਸੀ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ‘ਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਵਿਟਾਮਿਨ-ਸੀ ਕੋਲੇਜਨ ਦੇ ਉਤਪਾਦਨ ਵਿਚ ਸਹਾਇਤਾ ਕਰਦਾ ਹੈ ਜੋ ਸਾਡੀਆਂ ਹੱਡੀਆਂ, ਵਾਲਾਂ ਅਤੇ ਚਮੜੀ ਨੂੰ ਮਜ਼ਬੂਤ ​​ਰੱਖਦਾ ਹੈ।

ਖੀਰੇ ਦੇ ਬੀਜ ਵੀ ਖੀਰੇ ਦੀ ਤਰ੍ਹਾਂ ਕਾਫੀ ਫਾਇਦੇਮੰਦ ਹੁੰਦੇ ਹਨ। ਖੀਰੇ ਦੇ ਬੀਜ਼ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਉਪਯੋਗੀ ਹੁੰਦੇ ਹਨ। ਇਸ ਤੋਂ ਇਲਾਵਾ ਡਾਇਬੀਟੀਜ਼ ਲਈ ਵੀ ਖੀਰੇ ਦੇ ਬੀਜ਼ਾਂ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ। ਕਿਉਂ ਕਿ ਖੀਰੇ ਦੇ ਬੀਜ਼ਾਂ ਵਿੱਚ ਐਂਟੀਬਾਇਓਟਿਕ ਦੀ ਭਰਪੂਰ ਮਾਤਰਾ ਹੁੰਦੀ ਹੈ।

- Advertisement -

ਖੀਰੇ ਦਾ ਜੂਸ

ਖੀਰੇ ਦਾ ਜੂਸ ਵੀ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਖੀਰੇ ਦਾ ਜੂਸ ਬਣਾਉਣ ਲਈ ਖੀਰੇ ‘ਚ ਪੁਦੀਨੇ ਦੇ ਪੱਤੇ ਤੁਲਸੀ ਦੇ ਪੱਤੇ ਅਤੇ 1 ਨਿੰਬੂ ਦਾ ਰਸ ਮਿਲਾਓ। ਇਸ ਤੋਂ ਇਲਾਵਾ ਜੂਸ ਨੂੰ ਹੋਰ ਸੰਤੁਲਿਤ ਬਣਾਉਣ ਲਈ ਇਸ ਵਿਚ ਕੁਝ ਪਾਲਕ ਦੇ ਪੱਤੇ ਵੀ ਸ਼ਾਮਲ ਕੀਤੇ ਜਾ ਸਕਦੇ ਹਨ। ਖੀਰੇ ਦਾ ਜੂਸ ਪੀਣ ਨਾਲ ਸਕਿੰਨ ‘ਤੇ ਨਿਖਾਰ ਆਵੇਗਾ।

खीरे का जूस - इस एक गिलास जूस से मोटे ...

ਇਨ੍ਹਾਂ ਹਾਲਤਾਂ ‘ਚ ਖੀਰੇ ਖਾਣ ਤੋਂ ਕਰੋ ਪਰਹੇਜ਼

ਖੀਰੇ ਦਾ ਸੇਵਨ ਉਝ ਤਾਂ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਪਰ ਕਈ ਹਾਲਤਾਂ ‘ਚ ਖੀਰੇ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਤੁਹਾਨੂੰ ਦੱਸ ਦਈਏ ਕਿ ਖੀਰੇ ਵਿਚ 95 ਪ੍ਰਤੀਸ਼ਤ ਪਾਣੀ ਹੁੰਦਾ ਹੈ। ਇਸ ਲਈ ਖੀਰੇ ਦਾ ਸੇਵਨ ਕਰਨ ਤੋਂ ਤੁਰੰਤ ਬਾਅਦ ਪਾਣੀ ਦਾ ਸੇਵਨ ਨਾ ਕਰੋ। ਅਜਿਹਾ ਕਰਨ ਨਾਲ ਪੇਟ ਵਿੱਚ ਦਰਦ ਦੀ ਸਮੱਸਿਅ ਪੇਸ਼ ਆ ਸਕਦੀ ਹੈ। ਇਸ ਦੇ ਨਾਲ ਹੀ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਖੀਰੇ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਸਮੇਂ ‘ਚ ਖੀਰੇ ਦਾ ਸੇਵਨ ਤੁਹਾਡੀ ਨੀਂਦ ਨੂੰ ਪ੍ਰਭਾਵਿਤ ਕਰ ਸਕਦਾ ਹੈ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment