ਦੰਦਾਂ ਦੇ ਦਰਦ ਤੋਂ ਪਿਆਜ਼ ਨਾਲ ਇਸ ਤਰ੍ਹਾਂ ਪਾਓ ਛੁਟਕਾਰਾ

TeamGlobalPunjab
2 Min Read

ਨਿਊਜ਼ ਡੈਸਕ: ਜਦੋਂ ਕਿਸੇ ਵਿਅਕਤੀ ਨੂੰ ਦੰਦਾਂ ਦਾ ਦਰਦ ਹੁੰਦਾ ਹੈ, ਤਾਂ ਇਹ ਸਿੱਧੇ ਤੌਰ ‘ਤੇ ਉਸ ਦੇ ਖਾਣ-ਪੀਣ ‘ਤੇ ਅਸਰ ਪਾਉਂਦਾ ਹੈ ਅਤੇ ਫਿਰ ਖਾਣਾ ਵੀ ਚੰਗੀ ਤਰ੍ਹਾਂ ਚਬਾ ਨਹੀਂ ਪਾਉਂਦਾ। ਦੰਦਾਂ ਵਿੱਚ ਦਰਦ ਕੈਵਿਟੀ ਦੇ ਕਾਰਨ ਵੀ ਹੋ ਸਕਦਾ ਹੈ ਜਾਂ ਫਿਰ ਇਹ ਬੈਕਟੀਰੀਅਲ ਇਨਫੈਕਸ਼ਨ, ਕੈਲਸ਼ੀਅਮ ਦੀ ਕਮੀ ਜਾਂ ਦੰਦਾਂ ਦੀ ਸਹੀ ਤਰ੍ਹਾਂ ਸਫਾਈ ਨਾ ਕਰਨਾ ਵੀ ਹੋ ਸਕਦਾ ਹੈ।

ਸਿਹਤ ਮਾਹਿਰਾਂ ਅਨੁਸਾਰ ਪਿਆਜ਼ ਦੀ ਵਰਤੋਂ ਨਾਲ ਦੰਦਾਂ ਦੇ ਦਰਦ ਨੂੰ ਦੂਰ ਕੀਤਾ ਜਾ ਸਕਦਾ ਹੈ। ਹੁਣ ਸਵਾਲ ਇਹ ਹੈ ਕਿ ਪਿਆਜ਼ ਦੀ ਵਰਤੋਂ ਕਿਵੇਂ ਕੀਤੀ ਜਾਵੇ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਦੰਦਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਪਿਆਜ਼ ਦੀ ਵਰਤੋਂ ਕਿਵੇਂ ਕਰ ਸਕਦੇ ਹੋ।

ਪਿਆਜ਼ ਅਤੇ ਨਿੰਬੂ ਦੀ ਇਕੱਠੇ ਵਰਤੋਂ ਨਾਲ ਦੰਦਾਂ ਦੀਆਂ ਕਈ ਸਮੱਸਿਆਵਾਂ ਦੂਰ ਕੀਤੀਆਂ ਜਾ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ, ਤੁਸੀਂ ਇੱਕ ਕਟੋਰੀ ਵਿੱਚ ਨਮਕ ਅਤੇ ਨਿੰਬੂ ਦੇ ਰਸ ਦਾ ਮਿਸ਼ਰਣ ਤਿਆਰ ਕਰੋ। ਹੁਣ ਪਿਆਜ਼ ਦੇ ਟੁਕੜਿਆਂ ਨਾਲ ਜੋ ਮਿਸ਼ਰਣ ਤੁਸੀ ਬਣਾਇਆ ਹੈ ਉਸਨੂੰ ਦੰਦਾ ‘ਤੇ ਰਗੜੋ । ਅਜਿਹਾ ਕਰਨ ਨਾਲ ਨਾ ਸਿਰਫ ਕੈਵਿਟੀ ਤੋਂ ਰਾਹਤ ਮਿਲਦੀ ਹੈ ਸਗੋਂ ਦੰਦਾਂ ਦੇ ਦਰਦ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।

ਅਕਸਰ ਲੋਕਾਂ ਨੂੰ ਲੱਗਦਾ ਹੈ ਕਿ ਜੇਕਰ ਉਹ ਦੰਦਾਂ ‘ਤੇ ਪਿਆਜ਼ ਦੀ ਵਰਤੋਂ ਕਰਦੇ ਹਨ ਤਾਂ ਬਦਬੂ ਵਰਗੀ ਸਮੱਸਿਆ ਹੋ ਸਕਦੀ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਜੇਕਰ ਪਿਆਜ਼ ਨੂੰ ਨਮਕ ਦੇ ਨਾਲ ਵਰਤਿਆ ਜਾਵੇ ਤਾਂ ਇਹ ਨਾ ਸਿਰਫ਼ ਦੰਦਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਸਕਦਾ ਹੈ ਸਗੋਂ ਦੰਦਾਂ ਦੇ ਦਰਦ ਨੂੰ ਵੀ ਦੂਰ ਕਰ ਸਕਦਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment