ਭੜਕ ਉੱਠੇ ਨਵਜੋਤ ਸਿੱਧੂ! ਫਿਰ ਕਹੀ ਅਜਿਹੀ ਗੱਲ ਕਿ ਵਿਰੋਧੀਆਂ ਨੂੰ ਵੀ ਆ ਗਈਆਂ ਤ੍ਰੇਲੀਆਂ

TeamGlobalPunjab
2 Min Read

ਅੰਮ੍ਰਿਤਸਰ : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲਗਾਤਾਰ ਚੁੱਪੀ ਵੱਟੀ ਹੋਈ  ਹੈ, ਪਾਕਿਸਤਾਨ ‘ਚ ਕਰਤਾਰਪੁਰ ਸਾਹਿਬ ਦੇ ਉਦਘਾਟਨ ਦੌਰਾਨ ਸਿੱਧੂ ਨੇ ਸੰਬੋਧਨ ਕੀਤਾ ਸੀ। ਉਸ ਤੋਂ ਬਾਅਦ  ਫਿਰ ਪੰਜਾਬ ਵਾਪਿਸ ਪਰਤਦੇ ਹੀ ਸਿੱਧੂ ਨੇ ਚੁੱਪੀ ਧਾਰ ਲਈ। ਉੱਧਰ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਲਗਤਾਰ ਮੋਰਚਾ ਸੰਭਾਲਿਆ ਹੋਇਆ ਹੈ। ਸਿੱਧੂ ਦੀ ਚੁੱਪੀ ‘ਤੇ ਮੈਡਮ ਸਿੱਧੂ ਨੇ ਬੋਲਦੇ ਹੋਏ ਕਿਹਾ, ਕਿ ਨਵਜੋਤ ਸਿੰਘ ਸਿੱਧੂ ਬਿਨਾਂ ਵਜ੍ਹਾ ਤੋਂ ਨਹੀਂ ਬੋਲਦੇ, ਉਹ ਉਸ ਸਮੇਂ ਬੋਲਦੇ ਹਨ ਜਦੋਂ ਲੋਕਾਂ ਦੇ ਫਾਇਦੇ ਦੀ ਗੱਲ ਹੋਵੇ।

ਪਾਕਿਸਤਾਨ ‘ਚ ਸਿੱਧੂ ਵੱਲੋਂ ਦਿੱਤੇ ਭਾਸ਼ਣ ਨੂੰ ਬੀਜੇਪੀ ਵਲੋਂ ਦੇਸ਼ ਵਿਰੋਧੀ ਦੱਸਣ ‘ਤੇ ਵੀ ਨਵਜੋਤ ਕੌਰ ਸਿੱਧੂ ਨੇ ਮੋੜਵਾਂ ਜਵਾਬ ਦਿੱਤਾ ਹੈ। ਡਾ. ਸਿੱਧੂ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਦਾ, ਕਿਉਂਕਿ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਲਾਂਘੇ ‘ਤੇ ਕੋਈ ਸਿਆਸਤ ਨਹੀਂ ਕਰਨੀ, ਲਾਂਘਾ ਖੁੱਲ੍ਹਣਾ ਬਾਬਾ ਨਾਨਕ ਜੀ ਦੀ ਮੇਹਰ ਹੈ। ਨਵਜੋਤ ਕੌਰ ਸਿੱਧੂ ਨੇ ਦੱਸਿਆ ਕਿ ਜਲਦ ਹੀ ਉਹ 500 ਦੇ ਕਰੀਬ ਵਿਅਕਤੀ ਦਾ ਜਥਾ ਲੈਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾਣਗੇ

 ਬੇਸੱਕ ਨਵਜੋਤ ਸਿੰਘ ਸਿੱਧੂ ਕੁਝ ਨਹੀਂ ਬੋਲ ਰਹੇ ਪਰ ਉਨ੍ਹਾਂ ਦੀ ਪਤਨੀ ਮੈਂਡਮ ਸਿੱਧੂ ਵਿਰੋਧੀਆਂ ਨੂੰ ਲਗਤਾਰ ਮੋੜਵੇ ਜਵਾਬ ਦੇ ਰਹੇ ਹਨ। ਕਰਤਾਰਪੁਰ ਸਾਹਿਬ ਸਾਹਿਬ ਲਾਂਘਾ ਖੁੱਲ੍ਹਣ ਤੋਂ ਬਾਅਦ ਸਿੱਧੂ ਲੋਕਾਂ ਲਈ ਹੀਰੋ ਬਣੇ ਹੋਏ ਹਨ ਅਤੇ ਲੋਕਾਂ ‘ਚ ਸਿੱਧੂ ਦੀ ਲੋਕਪ੍ਰੀਅਤਾ ਵੀ ਵੱਧਦੀ ਜਾ ਰਹੀ ਹੈ।

Share this Article
Leave a comment