ਸਿੱਧੂ ਦੇ ਪਾਕਿਸਤਾਨ ਜਾਣ ਬਾਰੇ ਡਾ. ਸਿੱਧੂ ਨੇ ਕੀਤਾ ਵੱਡਾ ਖੁਲਾਸਾ!

TeamGlobalPunjab
2 Min Read

ਅੰਮ੍ਰਿਤਸਰ : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਜਾਣ ਦੇ ਮਸਲੇ ‘ਤੇ ਇੰਨੀ ਦਿਨੀਂ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਪਾਕਿ ਪ੍ਰਧਾਨ ਮੰਤਰੀ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਭੇਜੇ ਗਏ ਸੱਦਾ ਪੱਤਰ ਤੋਂ ਬਾਅਦ ਇਸ ‘ਤੇ ਕਾਫੀ ਚਰਚਾ ਛਿੜ ਗਈ ਹੈ। ਇੱਧਰ ਦੂਜੇ ਪਾਸੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਵੱਡਾ ਖੁਲਾਸਾ ਕੀਤਾ।

ਡਾ. ਸਿੱਧੂ ਨੇ ਦੱਸਿਆ ਕਿ ਨਵਜੋਤ ਸਿੰਘ ਇੱਕ ਨਿਮਾਣੇ ਸਿੱਖ ਦੇ ਤੌਰ ‘ਤੇ ਪਾਕਿਸਤਾਨ ਜਾਣਗੇ ਅਤੇ ਨਵਜੋਤ ਸਿੰਘ ਸਿੱਧੂ ਨੇ ਪਾਕਿ ਜਾਣ ਲਈ ਕਿਸੇ ਤਰ੍ਹਾਂ ਦਾ ਵੀਜ਼ਾ ਅਪਲਾਈ ਨਹੀਂ ਕੀਤਾ ਸਗੋਂ ਸਿੱਧੂ ਇਕ ਆਮ ਸਿੱਖ ਬਣ ਕੇ ਕਰਤਾਰਪੁਰ ਲਾਂਘੇ ਰਾਹੀਂ ਹੀ ਪਾਕਿਸਤਾਨ ਜਾਣਾ ਚਾਹੁੰਦੇ ਹਨ। ਡਾ. ਸਿੱਧੂ ਨੇ ਕਿਹਾ ਕਿ ਸੰਗਤ ਕਦੇ ਝੂਠ ਨਹੀਂ ਬੋਲਦੀ ਅਤੇ ਸੰਗਤ ਨੇ ਸਿੱਧੂ ਨੂੰ ਹੀਰੋ ਬਣਾਇਆ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ 9 ਨਵੰਬਰ ਵਾਲੇ ਦਿਨ ਹੀ ਕੋਰੀਡੋਰ ਰਾਹੀਂ ਪਾਕਿਸਤਾਨ ਜਾਣਾ ਚਾਹੁੰਦੇ ਹਨ, ਲਿਹਾਜ਼ਾ ਸਰਕਾਰ ਨੂੰ ਇਸ ਦੀ ਇਜਾਜ਼ਤ ਦੇਣੀ ਚਾਹੀਦੀ ਹੈ।

ਕੋਰੀਡੋਰ ਖੁੱਲ੍ਹਣ ਵਿਚ ਨਵਜੋਤ ਸਿੱਧੂ ਦੇ ਯੋਗਦਾਨ ਸੰਬੰਧੀ ਪੁੱਛੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਇਹ ਕੰਮ ਬਾਬੇ ਨਾਨਕ ਦੀ ਮਰਜ਼ੀ ਨਾਲ ਹੋਇਆ ਹੈ, ਜਿਸ ਲਈ ਉਹ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਨ।ਸਿੱਧੂ ਦੇ ਪੋਸਟਰ ਬਾਰੇ ਬੋਲਦਿਆ ਉਨ੍ਹਾਂ ਨੇ ਕਿਹਾ ਕਿ ਇਹ ਕੌਂਸਲਰ ਹਰਪਾਲ ਸਿੰਘ ਦੀਆਂ ਭਾਵਨਾਵਾਂ ਹਨ ਜੋ ਹਰਪਾਲ ਸਿੰਘ ਨੂੰ ਸਹੀ ਲੱਗਾ ਉਨ੍ਹਾਂ ਨੇ ਕਰ ਦਿੱਤਾ ਜਿਸ ਨਾਲ ਉਹ ਸਹਿਮਤ ਹਨ ।

Share this Article
Leave a comment