ਪ੍ਰੈਸ ਦਿਵਸ: ਲੋਕਤੰਤਰ ਦੇ ਥੰਮ੍ਹ ਨੂੰ ਸੁਤੰਤਰ ਰੱਖਣ ਦੀ ਲੋੜ !

TeamGlobalPunjab
3 Min Read

ਚੰਡੀਗੜ੍ਹ: ਪ੍ਰੈਸ ਦਿਵਸ: ਮੀਡੀਏ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਕਿਹਾ ਜਾਂਦਾ ਹੈ ਪਰ ਸੰਵਿਧਾਨ ਵਿੱਚ ਇਸ ਦੀ ਆਜ਼ਾਦੀ ਦਾ ਕੋਈ ਜ਼ਿਕਰ ਨਹੀਂ। 16/11/1966 ਤੋਂ ਇਹ ਦਿਨ ਮਨਾਉਣਾ ਸ਼ੁਰੂ ਹੋਇਆ।

ਸਮੇਂ ਸਮੇਂ ਦੇ ਹਾਕਮਾਂ ਵਲੋਂ ਪ੍ਰੈਸ ਦਾ ਗਲਾ ਘੁੱਟਣ ਦਾ ਯਤਨ ਕੀਤਾ ਜਾਂਦਾ ਹੈ। ਇਹ ਆਮ ਧਾਰਨਾ ਬਣ ਗਈ ਹੈ ਕਿ ਜਦੋਂ ਤੋਂ ਭਾਜਪਾ ਸਰਕਾਰ ਨੇ ਸੱਤਾ ਸੰਭਾਲੀ ਹੈ ਉਹ ਹਿੰਦੂਤਵ ਵਿਰੁੱਧ ਹਰ ਉਠਦੀ ਆਵਾਜ਼ ਨੂੰ ਬੰਦ ਕਰਾਉਣ ਲਈ ਹਰ ਹਰਬਾ ਵਰਤਿਆ ਜਾਂਦਾ ਹੈ। ਤਰਕਸ਼ੀਲ ਆਗੂ ਡਾ ਨਰੇਂਦਰ ਦਾਭੋਲਕਰ, ਕੁਲਬਰਗੀ, ਗੋਬਿੰਦ ਪਨਸਾਰੇ ਤੇ ਗੌਰੀ ਲੰਕੇਸ਼ ਵਰਗੀਆਂ ਹਸਤੀਆਂ ਦੇ ਕਤਲ ਚਿੰਤਾ ਦਾ ਵਿਸ਼ਾ ਹੈ।

ਹਿੰਦੂ ਸਭਾ ਦੇ ਉਪ ਪ੍ਰਧਾਨ ਨੇ ਇਥੋਂ ਤਕ ਕਹਿ ਦਿੱਤਾ, ਜੋ ਹਿੰਦੂਆਂ ਵਿਰੁੱਧ ਅਪਸ਼ਬਦ ਬੋਲਦਾ ਹੈ ਉਸਨੂੰ ਇਸ ਧਰਤੀ ‘ਤੇ ਰਹਿਣ ਦਾ ਕੋਈ ਹੱਕ ਨਹੀਂ।

ਦੋ ਕੁ ਸਾਲ ਪਹਿਲਾਂ 10 ਨਵੰਬਰ ਨੂੰ ਐਨ ਡੀ ਟੀ ਵੀ ਚੈਨਲ ਨੂੰ ਇਕ ਦਿਨ ਲਈ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਪਰ ਲੋਕਾਂ ਦੇ ਵਿਰੋਧ ਕਾਰਨ ਇਹ ਫੈਸਲਾ ਵਾਪਸ ਲੈਣਾ ਪਿਆ ਸੀ।

- Advertisement -

ਮੀਡੀਏ ਦੇ ਕਈ ਰੂਪ ਵਿੱਚ ਪ੍ਰਿੰਟ ਮੀਡੀਆ ਸਭ ਤੋਂ ਪੁਰਾਣਾ ਤੇ ਸਸਤਾ ਹੈ। ਇਸ ਦਾ ਮੁੱਖ ਸਾਧਨ ਅਖਬਾਰਾਂ, ਰਸਾਲੇ ਤੇ ਕਿਤਾਬਾਂ ਹਨ। ਭਾਰਤ ਵਿੱਚ ਇਕ ਲੱਖ ਦੇ ਕਰੀਬ ਅਖਬਾਰ ਤੇ ਰਸਾਲੇ ਛਪਦੇ ਹਨ।

ਸਿਨੇਮਾ ਫਿਲਮਾਂ ਦੀ ਮਦਦ ਨਾਲ ਰਚਨਾਤਮਿਕ ਤੇ ਕਲਾਤਮਿਕ ਢੰਗ ਨਾਲ ਲੋਕਾਂ ਨੂੰ ਸੂਚਨਾ, ਸਿੱਖਿਆ ਦੇਂਦਾ ਹੈ ਤੇ ਮਨੋਰੰਜਨ ਵੀ ਕਰਦਾ ਹੈ। ਇਸ ਦੀ ਸ਼ੁਰੂਆਤ 1913 ਵਿੱਚ ਹੋਈ।

ਇਸ ਸਮੇਂ ਹਰ ਸਾਲ ਭਾਰਤ ਵਿੱਚ ਡੇਢ ਹਜ਼ਾਰ ਤੋਂ ਵੱਧ ਫਿਲਮਾਂ ਬਣਦੀਆਂ ਹਨ। ਰੇਡੀਉ ਤੇ ਟੀ ਵੀ ਇਲੈਕਟ੍ਰੋਨਿਕ ਦੇ ਮੁੱਖ ਸਾਧਨ ਹਨ। ਰੇਡੀਉ ਦੀ ਸ਼ੁਰੂਆਤ 20 ਵੀਂ ਸਦੀ ਦੇ ਅਰੰਭ ਵਿੱਚ ਹੋਈ। ਅੱਜ ਕੱਲ ਮੋਬਾਇਲ ਤੇ ਰੇਡੀਓ ਪ੍ਰਚਲਿਤ ਹੈ। ਦੇਸ਼ ਵਿੱਚ 225 ਪ੍ਰਾਈਵੇਟ ਐਫ ਐਮ ਰੇਡੀਉ ਸ਼ਟੇਸਨ ਤੇ 414 ਰੇਡੀਉ ਅਕਾਸ਼ਵਾਣੀ ਦੇ ਸ਼ਟੇਸਨ ਹਨ।

180 ਕਮਿਉਨਿਟੀ ਰੇਡੀਉ ਸ਼ਟੇਸਨ ਚਲ ਰਹੇ ਹਨ। ਭਾਰਤ ਵਿੱਚ ਟੀ ਵੀ ਦੀ ਸ਼ੁਰੂਆਤ 15/9/1959 ਨੂੰ ਹੋਈ। ਅਸੀਂ ਆਵਾਜ਼ ਦੇ ਨਾਲ ਦਿ੍ਸ਼ ਵੀ ਵੇਖਦੇ ਹਾਂ ਜੋ ਸਾਡੀ ਜਿੰਦਗੀ ਤੇ ਪ੍ਰਭਾਵ ਪਾਉਦੇ ਹਨ। ਅੱਜ ਕੱਲ੍ਹ ਪੱਤਰਕਾਰਤਾ ਮਿਸ਼ਨ ਨਹੀਂ ਸਗੋਂ ਇਕ ਵਪਾਰ ਬਣ ਗਿਆ ਹੈ।

1960 ਨੂੰ ਅਮਰੀਕਾ ਤੇ 1995 ਨੂੰ ਭਾਰਤ ਵਿੱਚ ਇੰਟਰਨੈਟ ਸ਼ੁਰੂ ਹੋਇਆ। ਇਲੈਕਟਰੋਨਿਕ ਤੇ ਪ੍ਰਿੰਟ ਮੀਡੀਆ ਇਸ ‘ਤੇ ਨਿਰਭਰ ਹੈ। 21ਵੀਂ ‘ਚ ਨਵੀਆਂ ਤਕਨੀਕਾਂ ਨਾਲ ਮੋਬਾਈਲ ਪੱਤਰਕਾਰੀ ਸ਼ੁਰੂ ਹੋ ਗਈ। ਪਰ ਇਸ ਨੂੰ ਵਪਾਰਕ ਬਣਨ ਤੋਂ ਬਾਅਦ ਸਿਆਸੀ ਲੋਕ ਆਪਣੀ ਢਾਲ ਬਣਾ ਰਹੇ ਹਨ। ਲੋਕਤੰਤਰ ਥੰਮ ਨੂੰ ਸੁਤੰਤਰ ਰੱਖਣ ਦੀ ਲੋੜ ਹੈ।

- Advertisement -
Share this Article
Leave a comment