ਵਿਗਿਆਨਿਕਾਂ ਨੂੰ ਇੱਕ ਵਾਰ ਫਿਰ ਪੁਲਾੜ ‘ਚ ਸ਼ਕਤੀਸ਼ਾਲੀ ਰੇਡੀਓ ਸਿਗਨਲ ਮਿਲੇ ਹਨ। ਇਹ ਸਿਗਨਲ ਠੀਕ ਉਸੇ ਥਾਂ ਮਿਲੇ ਹਨ ਜਿੱਥੇ ਪਹਿਲਾਂ ਵੀ ਏਲੀਅਨ ਦੀ ਮੌਜੂਦਗੀ ਦੇ ਸੰਕੇਤ ਮਿਲੇ ਸਨ। ਜਨਰਲ ਨੇਚਰ ਅਖ਼ਬਾਰ ‘ਚ ਛਪੀ ਰਿਪੋਰਟ ਦੇ ਮੁਤਾਬਕ ਫਾਸਟ ਰੇਡੀਓ ਬਰਸਟ FRB ਨੂੰ ਕੈਚ ਕੀਤਾ ਹੈ। ਇੱਕ ਰੇਡੀਓ ਸਿਗਨਲ ਦੀ ਸਹਾਇਤਾ ਨਾਲ ਇਹ ਸਿਗਨਲ ਫੜੇ ਗਏ ਹਨ। ਇਨ੍ਹਾਂ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕੀ ਇਹ ਸਾਰੇ ਸਿਗਨਲ ਇੱਕ ਹੀ ਥਾਂ ਤੋਂ ਆ ਰਹੇ ਹਨ। ਇਸ ਦੇ ਚਲਦਿਆਂ ਕਈ ਵਿਗਿਆਨੀ ਜ਼ਿਦ ‘ਤੇ ਅੜ੍ਹ ਗਏ ਹਨ ਕੀ ਅਸੀਂ ਹੁਣ ਇਕੱਲੇ ਨਹੀਂ ਹਾਂ।

ਹਾਰਵਰਡ ਸਮਿਥਸੋਨੀਅਨ ਸੈਂਟਰ ਦੇ ਵਿਗਿਆਨਿਕ ਪ੍ਰੋ.ਐਵੀਡ ਲੋਇਬ ਨੇ ਕੇਹ ਇਨ੍ਹਾਂ ਸੰਕੇਤਾਂ ਦਾ ਮਿਲਣਾ ਕੋਈ ਆਮ ਗੱਲ ਨਹੀਂ ਹੈ। ਜਰੂਰ ਇਹ ਸਿਗਨਲ ਕਿਸੇ ਐਡਵਾਂਸ ਏਲੀਅਨ ਟੈਕਨਾਲਜੀ ਦਾ ਸਬੂਤ ਹੋ ਸਕਦੇ ਹਨ। ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਮੁਤਾਬਕ ਪਿਛਲੇ ਸਾਲ ਅਜਿਹੇ 13 ਛੋਟੇ ਸਿਗਨਲ ਹੋਰ ਮਿਲੇ ਸਨ ਜਿਨ੍ਹਾਂ ਨੂੰ ਲੈ ਕੇ ਕੇਹ ਜਾ ਰਿਹਾ ਸੀ ਕੀ ਬਲੈਕ ਹੋਲ ਵਰਗੀ ਕਈ ਪੁਲਾੜ ਦੀਆਂ ਘਟਨਾਵਾਂ ਨਾਲ ਜਨਮੀ ਤਰੰਗਾਂ ਹੋਣਗੀਆਂ ਪਰ ਜਾਂਚ ਦੀ ਦਿਸ਼ਾ ਬਦਲਦੀ ਦਿੱਖ ਰਹੀ ਹੈ।

ਇਹ ਰੇਡੀਓ ਤਰੰਗਾਂ ਮਹਿਜ਼ ਮਿਲੀਸੈਕਿੰਡ ਲੰਬੇ ਰੇਡੀਓ ਫਲੈਸ਼ ਹਨ ਤੇ ਇਸ ਤਰ੍ਹਾਂ ਦੀਆਂ ਰੇਡੀਓ ਤਰੰਗਾਂ ਬ੍ਰਹਿਮੰਡ ਵਿੱਚ ਕੋਈ ਵੱਡੀ ਗੱਲ ਨਹੀਂ ਪਰ ਇਹ ਸਿਰਫ ਦੂਜਾ ਸਿਗਨਲ ਹੈ ਜਿਸ ਨੂੰ ਦੂਜੀ ਵਾਰ ਦਰਜ ਕੀਤਾ ਗਿਆ ਹੈ। ਇਹ ਗੱਲ ਅੱਜ ਵੀ ਰਹੱਸ ਹੈ ਕਿ ਇਹ ਤਰੰਗਾਂ ਪੈਦਾ ਕਿਵੇਂ ਹੁੰਦੀਆਂ ਹਨ ਤੇ ਕਿੱਥੋਂ ਆਉਂਦੀਆਂ ਹਨ। ਇਸ ਤੋਂ ਲੱਗਦਾ ਹੈ ਕਿ ਧਰਤੀ ਤੋਂ ਉੱਨਤ ਸੱਭਿਅਤਾਵਾਂ ਵੀ ਬ੍ਰਹਿਮੰਡ ਵਿੱਚ ਮੌਜੂਦ ਹਨ।
ਹੁਣ ਨਵੇਂ ਮਿਲੇ ਸਿਗਨਲ ਨੂੰ FRB 180814.J0422+73 ਦਾ ਨਾਂ ਦਿੱਤਾ ਗਿਆ ਹੈ। 1.5 ਬਿਲੀਅਨ ਪ੍ਰਕਾਸ਼ ਸਾਲ ਦੂਰੀ ਤੋਂ ਇੱਕੋ ਲੋਕੇਸ਼ਨ ਤੋਂ ਇਹ ਸਿਗਨਲ ਛੇ ਵਾਰ ਰਿਕਾਰਡ ਕੀਤਾ ਗਿਆ ਹੈ।

ਹਾਲਾਂਕਿ ਹੁਣ ਦਰਜ ਕੀਤੇ ਇਹ ਰੇਡੀਓ ਸਿਗਨਲਸ ਤੋਂ ਵੀ ਇਨ੍ਹਾਂ ਨਾਲ ਸਬੰਧਤ ਰਹੱਸਾਂ ਬਾਰੇ ਪਤਾ ਨਹੀਂ ਚੱਲਦਾ ਪਰ ਇਸ ਨੂੰ ਰਿਕਾਰਡ ਕਰਨ ਵਾਲੇ ਖੋਜੀਆਂ ਨੂੰ ਲੱਗਦਾ ਹੈ ਕਿ ਜਲਦ ਹੀ ਅਜਿਹੀਆਂ ਹੋਰ ਤਰੰਗਾਂ ਰਿਕਾਰਡ ਕੀਤੀਆਂ ਜਾਣਗੀਆਂ। ਇਨ੍ਹਾਂ ਤੋਂ ਇਹ ਪਤਾ ਚੱਲੇਗਾ ਕਿ ਇਹ ਤਰੰਗਾਂ ਕਿੱਥੋਂ ਆ ਰਹੀਆਂ ਹਨ। ਦੱਸ ਦੇਈਏ ਕੀ ਪ੍ਰਸਿੱਧ ਵਿਗਿਆਨੀ ਸਟੀਫਨ ਹਾਕਿੰਗ ਨੇ ਹਾਲ ਹੀ ‘ਚ ਚਿਤਾਵਨੀ ਦਿੱਤੀ ਸੀ ਕੀ ਜੇਕਰ ਇਨਸਾਨ ਦਾ ਏਲੀਅਨ ਨਾਲ ਸਾਹਮਣਾ ਹੋਇਆ ਤਾਂ ਉਹ ਧਰਤੀ ‘ਤੇ ਹਮਲਾ ਵੀ ਕਰ ਸਕਦੇ ਹਨ।