ਅਸ਼ਵੇਤ ਨੌਜਵਾਨ ਨਾਲ ਧੱਕਾ ਕਰਨ ਵਾਲੇ ਪੰਜਾਬੀ ਪੁਲਿਸ ਕਾਂਸਟੇਬਲ ਨੇ ਮੰਗੀ ਮੁਆਫੀ

Prabhjot Kaur
2 Min Read

ਵੈਨਕੂਵਰ: ਵੈਨਕੂਵਰ ਵਿਖੇ ਪੰਜ ਸਾਲ ਪਹਿਲਾਂ ਇਕ ਅਸ਼ਵੇਤ ਨੌਜਵਾਨ ‘ਤੇ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ੀ ਪੁਲਿਸ ਅਫਸਰ ਜੋਰਡ ਸਿੰਧੂ ਨੇ ਬੁੱਧਵਾਰ ਨੂੰ ਅਦਾਲਤ ਵਿਚ ਮੁਆਫੀ ਮੰਗ ਲਈ। ਬੀ.ਸੀ. ਪ੍ਰੋਵਿੰਸ਼ੀਅਲ ਕੋਰਟ ਵਿੱਚ ਸੁਣਵਾਈ ਦੌਰਾਨ 30 ਸਾਲ ਦੇ ਕਾਂਸਟੇਬਲ ਜੈਰਡ ਸਿੱਧੂ ਨੇ ਕਿਹਾ ਕਿ ਉਸ ਨੂੰ ਮੁਆਫ਼ੀ ਮੰਗਣ ਲਈ ਸ਼ਬਦ ਨਹੀਂ ਮਿਲ ਰਹੇ ਪਰ ਉਹ ਆਪਣੀ ਹਰਕਤ ‘ਤੇ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਹੈ।

ਉੱਧਰ ਅਦਾਲਤ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਜ਼ਾ ਬਾਰੇ ਫੈਸਲਾ ਰਾਖਵਾਂ ਰੱਖ ਲਿਆ। ਸਰਕਾਰੀ ਵਕੀਲ ਜੈਰਡ ਸਿੱਧੂ ਨੂੰ ਦੋ ਮਹੀਨੇ ਲਈ ਘਰ ਵਿੱਚ ਨਜ਼ਰਬੰਦ ਕਰਨ, ਇੱਕ ਸਾਲ ਲਈ ਅਪਰਾਧੀਆਂ ਵਾਲੇ ਰਿਕਾਰਡ ਵਿਚ ਨਾਂ ਸ਼ਾਮਲ ਕਰਨ ਦੀ ਮੰਗ ਕਰ ਰਹੇ ਹਨ ਜਦਕਿ ਬਚਾਅ ਪੱਖ ਦਾ ਵਕੀਲ ਆਪਣੇ ਮੁਵੱਕਲ ਨੂੰ ਸ਼ਰਤਾਂ ਦੇ ਆਧਾਰ `ਤੇ ਬਰੀ ਕਰਨ ਦੀ ਮੰਗ ਕਰ ਰਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਫਰਵਰੀ 2018 ਵਿੱਚ ਵਾਪਰੀ ਵਾਰਦਾਤ ਦੌਰਾਨ 22 ਸਾਲ ਦੇ ਇੱਕ ਅਸ਼ਵੇਤ ਨੌਜਵਾਨ ਨੂੰ ਲਾਲ ਬੱਤੀ ਦੇ ਬਾਵਜੂਦ ਸੜਕ ਪਾਰ ਕਰਨ ‘ਤੇ ਰੋਕਿਆ ਗਿਆ ਅਤੇ ਗ੍ਰਿਫਤਾਰੀ ਦੌਰਾਨ ਖਿੱਚਧੂਹ ਹੋ ਗਈ।

ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਫੁਟਬਾਲ ਖਿਡਾਰੀ ਜੇਮੀਅਲ ਮੂਰ ਵਿਲੀਅਮਜ਼ ਜੋ ਉਸ ਵਲੋਂ 22 ਸਾਲ ਦਾ ਸੀ, ਉਸ ਨੇ ਪੁਲਿਸ ਨੂੰ ਦੱਸਿਆ ਕਿ ਇੱਕ ਔਰਤ ਉਸ ਵੱਲ ਰੋੜੇ ਮਾਰਨ ਲੱਗੀ ਅਤੇ ਉਹ ਬਚਣ ਲਈ ਸੜਕ ਦੇ ਦੂਜੇ ਪਾਸੇ ਗਿਆ। ਉਸ ਨੇ ਪੁਲਿਸ ਅਫ਼ਸਰਾਂ ਨੂੰ ਔਰਤ ਪਿੱਛੇ ਜਾਣ ਲਈ ਆਖਿਆ ਪਰ ਉਨ੍ਹਾਂ ਨੇ ਵਿਲੀਅਮਜ਼ ਨੂੰ ਹੀ ਗ੍ਰਿਫਤਾਰ ਕਰ ਲਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment