ਕੁਰਾਨ ਸਾੜਨ ‘ਤੇ ਫੁੱਟਿਆ ਮੁਸਲਮਾਨ ਭਾਈਚਾਰੇ ਦਾ ਗੁੱਸਾ

Prabhjot Kaur
2 Min Read

ਨਿਊਜ਼ ਡੈਸਕ: ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿੱਚ ਕੁਰਾਨ ਨੂੰ ਸਾੜਨ ਤੋਂ ਬਾਅਦ ਮੁਸਲਿਮ ਦੇਸ਼ ਭੜਕ ਉੱਠੇ ਹਨ। ਹਾਲਾਂਕਿ ਦੇਸ਼ ਦੇ ਪ੍ਰਧਾਨ ਮੰਤਰੀ ਉਲਫ ਕ੍ਰਿਸਟਰਸਨ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਸਵੀਡਿਸ਼ ਪੀਐਮ ਨੇ ਇਸ ਮਾਮਲੇ ਨੂੰ ਬਹੁਤ ਹੀ ਅਪਮਾਨਜਨਕ ਕਰਾਰ ਦਿੱਤਾ ਹੈ। ਇਸ ਘਟਨਾ ਕਾਰਨ ਸਵੀਡਨ ਦਾ ਤੁਰਕੀ ਨਾਲ ਤਣਾਅ ਪੈਦਾ ਹੋ ਗਿਆ ਹੈ। ਪਹਿਲਾਂ ਹੀ ਨਾਟੋ ਦੀ ਮੈਂਬਰਸ਼ਿਪ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਬਣਿਆ ਹੋਇਆ ਹੈ। ਕ੍ਰਿਸਟਰਸਨ ਦਾ ਇਹ ਪ੍ਰਤੀਕਰਮ ਉਸ ਵੇਲੇ ਆਇਆ ਜਦੋਂ ਕਈ ਮੁਸਲਿਮ ਦੇਸ਼ਾਂ ਨੇ ਇਸ ਘਟਨਾ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।

ਇਸ ਪੂਰੀ ਘਟਨਾ ਨੂੰ ਲੈ ਕੇ ਮੁਸਲਿਮ ਦੇਸ਼ ਕਾਫੀ ਨਾਰਾਜ਼ ਹਨ। ਇਸ ਕਾਰਵਾਈ ਦੀ ਤੁਰਕੀ, ਪਾਕਿਸਤਾਨ, ਜਾਰਡਨ, ਕੁਵੈਤ ਅਤੇ ਸਾਊਦੀ ਅਰਬ ਨੇ ਨਿੰਦਾ ਕੀਤੀ ਹੈ। ਕਈ ਦੇਸ਼ਾਂ ਨੇ ਇਸ ਨੂੰ ਉਕਸਾਉਣ ਵਾਲਾ ਕਰਾਰ ਦਿੱਤਾ ਹੈ।

ਉੱਥੇ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਟਵਿੱਟਰ ‘ਤੇ ਲਿਖਿਆ ਕਿ ਪਵਿੱਤਰ ਕੁਰਾਨ ਨੂੰ ਸਾੜਨ ਦੀ ਘਟਨਾ ਦੀ ਨਿੰਦਾ ਕਰਨ ਲਈ ਕੋਈ ਵੀ ਸ਼ਬਦ ਘੱਟ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਘਟਨਾ ਨੇ ਦੁਨੀਆ ਭਰ ਵਿੱਚ ਵਸੇ ਡੇਢ ਅਰਬ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

Share this Article
Leave a comment