ਫੌਜ ਦੁਆਰਾ ਕੀਤੇ ਗਏ ਹਵਾਈ ਹਮਲੇ ‘ਚ ਗਾਇਕਾਂ ਅਤੇ ਸੰਗੀਤਕਾਰਾਂ ਸਮੇਤ 80 ਤੋਂ ਵੱਧ ਲੋਕਾਂ ਦੀ ਮੌਤ

Rajneet Kaur
3 Min Read

ਨਿਊਜ਼ ਡੈਸਕ: ਮਿਆਂਮਾਰ ਦੀ ਫੌਜ ਦੁਆਰਾ ਕੀਤੇ ਗਏ ਹਵਾਈ ਹਮਲਿਆਂ ਵਿੱਚ ਗਾਇਕਾਂ ਅਤੇ ਸੰਗੀਤਕਾਰਾਂ ਸਮੇਤ 80 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਉਹ ਕਾਚਿਨ ਨਸਲੀ ਘੱਟ-ਗਿਣਤੀ ਸਮੂਹ ਦੇ ਮੁੱਖ ਸਿਆਸੀ ਸੰਗਠਨ ਦੇ ਬਰਸੀ ਸਮਾਗਮਾਂ ਵਿੱਚ ਸ਼ਾਮਲ ਹੋਏ ਸਨ। ਸਮੂਹ ਮੈਂਬਰਾਂ ਅਤੇ ਇੱਕ ਬਚਾਅ ਕਰਮਚਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਕਾਚਿਨ ਆਰਟਸ ਐਸੋਸੀਏਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਐਤਵਾਰ ਰਾਤ ਹੋਏ ਹਵਾਈ ਹਮਲਿਆਂ ‘ਚ 80 ਲੋਕ ਮਾਰੇ ਗਏ ਅਤੇ ਕਰੀਬ 100 ਤੋਂ ਵਧ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਫੌਜੀ ਜਹਾਜ਼ਾਂ ਨੇ ਘਟਨਾ ਵਾਲੀ ਥਾਂ ‘ਤੇ ਚਾਰ ਬੰਬ ਸੁੱਟੇ ਸਨ। ਇਹ ਹਮਲੇ ਉਸ ਸਮੇਂ ਹੋਏ ਹਨ ਜਦੋਂ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਵਿਦੇਸ਼ ਮੰਤਰੀ ਮਿਆਂਮਾਰ ਵਿੱਚ ਵਿਆਪਕ ਹਿੰਸਾ ‘ਤੇ ਚਰਚਾ ਕਰਨ ਲਈ ਇੰਡੋਨੇਸ਼ੀਆ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕਰਨ ਵਾਲੇ ਹਨ।

ਪਿਛਲੇ ਸਾਲ ਫਰਵਰੀ ‘ਚ ਹੋਏ ਫੌਜੀ ਤਖਤਾਪਲਟ ਤੋਂ ਬਾਅਦ ਐਤਵਾਰ ਰਾਤ ਨੂੰ ਆਯੋਜਿਤ ਸਮਾਰੋਹ ‘ਚ ਹਵਾਈ ਹਮਲੇ ਤੋਂ ਬਾਅਦ ਪਹਿਲੀ ਵਾਰ ਇਹ ਗੱਲ ਸਾਹਮਣੇ ਆਈ ਹੈ ਕਿ ਇਕ ਹੀ ਹਮਲੇ ‘ਚ ਇੰਨੀ ਵੱਡੀ ਗਿਣਤੀ ‘ਚ ਲੋਕ ਮਾਰੇ ਗਏ ਹਨ।

ਘਟਨਾ ਦੇ ਵੇਰਵਿਆਂ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਕਰਨਾ ਅਸੰਭਵ ਹੈ। ਫੌਜੀ ਸਰਕਾਰ ਦੇ ਸੂਚਨਾ ਦਫਤਰ ਨੇ ਸੋਮਵਾਰ ਦੇਰ ਰਾਤ ਇੱਕ ਬਿਆਨ ਵਿੱਚ ਪੁਸ਼ਟੀ ਕੀਤੀ ਕਿ ਕਾਚਿਨ ਸੁਤੰਤਰਤਾ ਸੈਨਾ ਦੀ 9ਵੀਂ ਬ੍ਰਿਗੇਡ ਦੇ ਹੈੱਡਕੁਆਰਟਰ ‘ਤੇ ਹਮਲਾ ਕੀਤਾ ਗਿਆ ਸੀ। ਇਸ ਨੂੰ ਕਾਚਿਨ ਸਮੂਹ ਦੀਆਂ ਅੱਤਵਾਦੀ ਕਾਰਵਾਈਆਂ ਦੇ ਜਵਾਬ ਵਿੱਚ ਇੱਕ ਜ਼ਰੂਰੀ ਕਾਰਵਾਈ ਕਿਹਾ ਗਿਆ ਸੀ।

- Advertisement -

ਹਾਲਾਂਕਿ, ਸੂਚਨਾ ਦਫਤਰ ਨੇ ਵੱਡੀ ਗਿਣਤੀ ਵਿੱਚ ਮਾਰੇ ਜਾਣ ਦੀਆਂ ਰਿਪੋਰਟਾਂ ਨੂੰ ਅਫਵਾਹ ਦੱਸਦਿਆਂ ਖਾਰਜ ਕੀਤਾ ਹੈ। ਇਸ ਗੱਲ ਤੋਂ ਇਨਕਾਰ ਕੀਤਾ ਕਿ ਫੌਜ ਨੇ ਸੰਗੀਤ ਸਮਾਰੋਹ ਵਿੱਚ ਬੰਬਾਰੀ ਕੀਤੀ ਸੀ ਅਤੇ ਸੁਣਨ ਵਾਲੇ ਮਰਨ ਵਾਲਿਆਂ ਵਿੱਚ ਸ਼ਾਮਲ ਸਨ। ਮਿਆਂਮਾਰ ਵਿੱਚ ਸੰਯੁਕਤ ਰਾਸ਼ਟਰ ਦੇ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਹਵਾਈ ਹਮਲਿਆਂ ਦੀਆਂ ਰਿਪੋਰਟਾਂ ਤੋਂ ਬਹੁਤ ਚਿੰਤਤ ਅਤੇ ਦੁਖੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਸੁਰੱਖਿਆ ਬਲਾਂ ਦੁਆਰਾ ਨਿਹੱਥੇ ਨਾਗਰਿਕਾਂ ਵਿਰੁੱਧ ਤਾਕਤ ਦੀ ਵਰਤੋਂ ਅਸਵੀਕਾਰਨਯੋਗ ਹੈ ਅਤੇ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।

ਮਿਆਂਮਾਰ ਵਿੱਚ ਨਸਲੀ ਘੱਟ-ਗਿਣਤੀਆਂ ਲਈ ਖੁਦਮੁਖਤਿਆਰੀ ਦੀਆਂ ਮੰਗਾਂ ਨੂੰ ਦਹਾਕਿਆਂ ਤੋਂ ਰੱਦ ਕੀਤਾ ਗਿਆ ਹੈ। ਕਾਚਿਨ ਸੁਤੰਤਰਤਾ ਸੰਗਠਨ ਦੀ ਸਥਾਪਨਾ ਦੀ 62ਵੀਂ ਵਰ੍ਹੇਗੰਢ ਦੇ ਜਸ਼ਨ ਐਤਵਾਰ ਨੂੰ ਇਕ ਅਜਿਹੀ ਜਗ੍ਹਾ ‘ਤੇ ਮਨਾਏ ਜਾ ਰਹੇ ਸਨ ਜਿਸ ਨੂੰ ਕਾਚਿਨ ਫੌਜੀ ਵਿੰਗ ਫੌਜੀ ਸਿਖਲਾਈ ਲਈ ਵੀ ਵਰਤਦਾ ਹੈ। ਇਹ ਮਿਆਂਮਾਰ ਦੇ ਸਭ ਤੋਂ ਵੱਡੇ ਸ਼ਹਿਰ ਯੰਗੂਨ ਤੋਂ ਲਗਭਗ 950 ਕਿਲੋਮੀਟਰ ਦੂਰ ਹਾਪਾਕਾਂਤ ਖੇਤਰ ਵਿੱਚ ਸਥਿਤ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment