APPLE ਕੰਪਨੀ ਭਾਰਤ ਵਿੱਚ 25 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੀ ਹੈ, ਕੰਪਨੀ ਮਾਲਕ ਨੇ ਭਾਰਤ ‘ਚ ਖੋਲ੍ਹਿਆ ਪਹਿਲਾ ਰਿਟੇਲ ਸਟੋਰ

navdeep kaur
2 Min Read

ਨਿਊਜ਼ ਡੈਸਕ : apple ਕੰਪਨੀ ਨੇ ਲੱਗਭਗ ਹਰ ਵਿਅਕਤੀ ਨੂੰ ਪ੍ਰਭਾਵਿਤ ਕੀਤਾ ਹੈ। ਚਾਹੇ ਉਹ APPLE ਫੋਨ ਕਰਕੇ ਜਾ APPLEਦੀ ਘੁੱਟ ਘੜੀ ਕਰਕੇ। ਹਰ ਵਿਅਕਤੀ ਦੇ ਮਨ ਅੰਦਰ ਇਕ ਰੀਜ਼ ਹੈ ਕਿ ਮੈਂ ਇੱਕ ਵਾਰ APPLE  ਦਾ ਫੋਨ ਲੈਣਾ ਹੈ। ਦੱਸ ਦਈਏ ਅੱਜ ਐਪਲ ਕੰਪਨੀ ਭਾਰਤ ਵਿੱਚ 25 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੀ ਹੈ, ਇਸ ਲਈ ਉਨ੍ਹਾਂ ਦੇ ਪਹਿਲੇ ਸਟੋਰ ਦਾ ਉਦਘਾਟਨ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਹੈ। ਇਸ ਦੇ ਨਾਲ ਹੀ ਮੁੰਬਈ ਤੋਂ ਬਾਅਦ ਹੁਣ ਐਪਲ ਦਾ ਦੂਜਾ ਸਟੋਰ ਦਿੱਲੀ ‘ਚ ਖੁੱਲ੍ਹੇਗਾ। ਦੱਸ ਦਈਏ ਕਿ ਦੂਜਾ ਐਪਲ ਸਟੋਰ ਸਾਕੇਤ ਵਿੱਚ 20 ਅਪ੍ਰੈਲ ਨੂੰ ਖੁੱਲ੍ਹੇਗਾ। ਐਪਲ ਸਟੋਰ ਦੇ ਖੁੱਲ੍ਹਣ ਨਾਲ ਹੁਣ ਗਾਹਕਾਂ ਨੂੰ ਕੰਪਨੀ ਦੇ ਉਤਪਾਦਾਂ ਅਤੇ ਸੇਵਾਵਾਂ ਦਾ ਸਿੱਧਾ ਲਾਭ ਮਿਲੇਗਾ।

ਐਪਲ ਗੈਜੇਟਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ ਹੈ। ਦੁਨੀਆ ਦੀ ਪ੍ਰਮੁੱਖ ਖਪਤਕਾਰ ਤਕਨਾਲੋਜੀ ਕੰਪਨੀ ਐਪਲ ਦੇਸ਼ ਦਾ ਪਹਿਲਾ ਰਿਟੇਲ ਸਟੋਰ ਮੰਗਲਵਾਰ ਨੂੰ ਚਾਲੂ ਹੋ ਗਿਆ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਟਿਮ ਕੁੱਕ ਨੇ ਗਾਹਕਾਂ ਦਾ ਸੁਆਗਤ ਕਰਦੇ ਹੋਏ ਸਟੋਰ ਦੇ ਦਰਵਾਜ਼ੇ ਖੋਲ੍ਹ ਦਿੱਤੇ। ਲਗਭਗ ਪੰਦਰਵਾੜਾ ਪਹਿਲਾਂ ਇੱਥੇ ਬਾਂਦਰਾ ਕੁਰਲਾ ਕੰਪਲੈਕਸ ਦੇ ਵਪਾਰਕ ਜ਼ਿਲ੍ਹੇ ਦੇ ਇੱਕ ਮਾਲ ਵਿੱਚ ਅਮਰੀਕੀ ਕੰਪਨੀ ਵੱਲੋਂ ਆਪਣਾ ਸਟੋਰ ਖੋਲ੍ਹਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਐਪਲ ਦੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਸੀ।

100 ਤੋਂ ਵੱਧ ਕਰਮਚਾਰੀਆਂ ਅਤੇ ਹੋਰਾਂ ਦੀਆਂ ਤਾੜੀਆਂ ਦੇ ਵਿਚਕਾਰ, ਕੁੱਕ ਦਰਵਾਜ਼ੇ ਖੋਲ੍ਹਣ ਅਤੇ ਮਹਿਮਾਨਾਂ ਦਾ ਸੁਆਗਤ ਕਰਨ ਲਈ ਸਟੋਰ ਦੇ ਅੰਦਰੋਂ ਬਾਹਰ ਆਇਆ। ਕੰਪਨੀ ਫਿਰ ਵੀਰਵਾਰ ਨੂੰ ਸਾਕੇਤ, ਨਵੀਂ ਦਿੱਲੀ ਵਿੱਚ ਆਪਣਾ ਦੂਜਾ ਰਿਟੇਲ ਸਟੋਰ ਲਾਂਚ ਕਰੇਗੀ। ਜਿਸ ਦਾ ਫਿਰ ਤੋਂ ਇੱਕ ਵਾਰ ਲਾਭ ਉਠਾਇਆ ਜਾ ਸਕਦਾ ਹੈ।

 

- Advertisement -

Share this Article
Leave a comment