ਮਹਿਲਾ ਨੇ 6 ਕਿੱਲੋ ਦੀ ‘ਬੇਬੀ ਸੂਮੋ’ ਨੂੰ ਦਿੱਤਾ ਜਨਮ, ਜਾਣੋ ਇੰਨੇ ਭਾਰ ਪਿੱਛੇ ਕੀ ਹੈ ਕਾਰਨ

TeamGlobalPunjab
3 Min Read

ਸਿਡਨੀ: ਕੁੱਖ ਤੋਂ ਲੈ ਕੇ ਜਨਮ ਤੱਕ ਮਾਪਿਆਂ ਦੀ ਜ਼ਿੰਦਗੀ ‘ਚ ਆਉਣ ਵਾਲੇ ਨਵੇਂ ਮਹਿਮਾਨ ਨੂੰ ਲੈ ਕੇ ਕਈ ਚਾਅ ਤੇ ਉਮੀਦਾਂ ਹੁੰਦੀਆਂ ਹਨ। ਹਰ ਮਾਤਾ-ਪਿਤਾ ਦੀ ਚਾਹਤ ਹੁੰਦੀ ਹੈ ਕਿ ਉਨ੍ਹਾਂ ਦਾ ਪੈਦਾ ਹੋਣ ਵਾਲਾ ਬੱਚਾ ਸਿਹਤਮੰਦ ਤੇ ਸੋਹਣਾ ਹੋਵੇ। ਪੈਦਾ ਹੋਣ ਤੋਂ ਬਾਅਦ ਬੱਚਿਆਂ ਦੀ ਸਿਹਤ ਨਾਲ ਜੁੜੀ ਹਰ ਚੀਜ ਦੀ ਜਾਂਚ ਕੀਤੀ ਜਾਂਦੀ ਹੈ। ਇਸ ਵਿੱਚ ਪੈਦਾ ਹੋਣ ਵਾਲੇ ਬੱਚੇ ਦਾ ਭਾਰ ਵੀ ਸ਼ਾਮਲ ਹੁੰਦਾ ਹੈ ਪਰ ਇੱਕ ਮਹਿਲਾ ਨੇ ਜਦੋਂ ਉਸ ਦੇਸ਼ ਦੇ ਔਸਤ ਭਾਰ ਨਾਲੋਂ ਦੁਗਣੀ ਬੱਚੀ ਨੂੰ ਜਨਮ ਦਿੱਤਾ ਤਾਂ ਉਹ ਖੁਦ ਹੈਰਾਨ ਰਹਿ ਗਈ ।

ਆਸਟਰੇਲੀਆ ਦੇ ਸਿਡਨੀ ਵਿੱਚ ਇੱਕ 27 ਸਾਲਾ ਮਹਿਲਾ ਨੇ ਲਗਭਗ 6 ਕਿੱਲੋ ਦੀ ਬੱਚੀ ਨੂੰ ਜਨਮ ਦਿੱਤਾ ਹੈ। ਨਿਊ ਸਾਊਥ ਵੇਲਸ ਦੇ ਵਾਲੋਗੋਂਗ ਹਸਪਤਾਲ ਵਿੱਚ ਏਮਾ ਨਾਮ ਦੀ ਮਹਿਲਾ ਨੇ 38 ਹਫਤੇ ਦੀ ਗਰਭ ਅਵਸਥਾ ਤੋਂ ਬਾਅਦ ਇੰਨੀ ਭਾਰੀ ਬੱਚੀ ਨੂੰ ਜਨਮ ਦਿੱਤਾ। ਬੱਚੀ ਦੇ ਭਾਰ ਨੂੰ ਵੇਖ ਕੇ ਹਸਪਤਾਲ ਸਟਾਫ ਅਤੇ ਮਾਂ ਵੀ ਹੈਰਾਨ ਹੈ ਤੇ ਲੋਕ ਬੱਚੀ ਨੂੰ ‘ਬੇਬੀ ਸੂਮੋ ਰੈਸਲਰ’ ਦੱਸ ਰਹੇ ਹਨ। ਬੱਚੀ ਦਾ ਜਨਮ ਆਪਰੇਸ਼ਨ ਨਾਲ ਹੋਇਆ ਹੈ ਬੱਚੀ ਤੇ ਮਾਂ ਦੋਵੇ ਸਿਹਤਮੰਦ ਹਨ।

ਏਮਾ ਨੇ ਬੱਚੀ ਦਾ ਨਾਮ ਰੇਮੀ ਰੱਖਿਆ ਹੈ ਮਾਂ ਨੇ ਦੱਸਿਆ ਕਿ 35ਵੇਂ ਹਫਤੇ ਵਿੱਚ ਉਸ ਨੇ ਜਦੋਂ ਟੈਸਟ ਕਰਵਾਏ ਸਨ, ਉਦੋਂ ਬੱਚੀ ਦਾ ਭਾਰ 4 ਕਿੱਲੋਗ੍ਰਾਮ ਸੀ। ਪਰ, ਹੌਲੀ – ਹੌਲੀ ਬੱਚੀ ਦਾ ਭਾਰ ਵਧ ਕੇ ਇੰਨਾ ਹੋ ਗਿਆ। ਏਮਾ ਨੇ ਕਿਹਾ ਕਿ ਉਸਨੂੰ ਸ਼ੂਗਰ ਹੈ ਇਸ ਲਈ ਉਸ ਦਾ ਭਾਰ ਆਮ ਤੋਂ ਜ਼ਿਆਦਾ ਰਹੇਗਾ ਇਹ ਗੱਲ ਉਸਨੂੰ ਪਤਾ ਸੀ।

ਮਹਿਲਾ ਪਹਿਲਾਂ ਵੀ 5.5 ਕਿੱਲੋ ਦੀ ਬੱਚੀ ਨੂੰ ਦੇ ਚੁੱਕੀ ਹੈ ਜਨਮ
ਬੱਚੀ ਦੇ ਪਿਤਾ ਡੇਨੀਅਲ ਨੇ ਦੱਸਿਅ ਕਿ ਇਹ ਸਾਡਾ ਤੀਜਾ ਬੱਚਾ ਹੈ, ਜੋ ਇੰਨੇ ਵਜਨ ਦੇ ਨਾਲ ਪੈਦਾ ਹੋਇਆ ਹੈ ਇਸ ਤੋਂ 2 ਸਾਲ ਪਹਿਲਾਂ ਉਨ੍ਹਾਂ ਦੀ ਧੀ ਵਿਲੋਵ 5 . 5 ਕਿੱਲੋ ਤੇ 4 ਸਾਲ ਦਾ ਪੁੱਤਰ ਐਸ਼ 3.8 ਕਿਲੋਗ੍ਰਾਮ ਭਾਰ ਦਾ ਪੈਦਾ ਹੋਇਆ ਸੀ। ਡੇਨੀਅਲ ਨੇ ਦੱਸਿਆ ਕਿ ਰੇਮੀ ਹਸਪਤਾਲ ‘ਚ ਪੈਦਾ ਹੋਈ ਸਭ ਤੋਂ ਭਾਰੀ ਬੱਚੀ ਹੈ ਇਸ ਨੂੰ ਦੇਖਣ ਲਈ ਹਸਪਤਾਲ ਵਿੱਚ ਭੀੜ ਲਗ ਗਈ।

ਉੱਥੇ ਹੀ ਹਸਪਤਾਲ ਸਟਾਫ ਦਾ ਕਹਿਣਾ ਹੈ ਕਿ ਆਮਤੌਰ ‘ਤੇ ਆਸਟਰੇਲਿਆ ਵਿੱਚ ਜਨਮ ਲੈਣ ਵਾਲੇ ਬੱਚੇ ਦਾ ਔਸਤ ਭਾਰ ਸਿਰਫ 3.3 ਕਿੱਲੋ ਹੁੰਦਾ ਹੈ। ਆਸਟਰੇਲੀਆ ‘ਚ 40 ਫੀਸਦੀ ਬੱਚੇ 3.5 ਤੋਂ ਜਿਆਦਾ ਦੇ ਪੈਦੇ ਹੁੰਦੇ ਹਨ ਤੇ ਰੇਮੀ ਦਾ ਭਾਰ ਇਸ ਤੋਂ 1.2 ਫੀਸਦੀ ਤੋਂ ਜ਼ਿਆਦਾ ਹੈ।

Share this Article
Leave a comment