ਗੁਰਬਾਣੀ ਸਿਖਾਉਣ ਬਹਾਨੇ ਲੜਕੀਆਂ ਨਾਲ ਗ੍ਰੰਥੀ ਸਿੰਘ ਕਰਦਾ ਸੀ ਗਲਤ ਹਰਕਤਾਂ!

TeamGlobalPunjab
2 Min Read

ਪੰਜਾਬ ਵਿੱਚ ਆਏ ਦਿਨ ਬਲਾਤਕਾਰ ਅਤੇ ਛੇੜਛਾੜ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਉਥੇ ਹੀ ਕਈ ਲੋਕ ਅਜਿਹੇ ਗੰਦੇ ਅਤੇ ਗਲਤ ਕੰਮਾਂ ਲਈ ਧਾਰਮਿਕ ਅਸਥਾਨਾਂ ਨੂੰ ਵੀ ਨਹੀਂ ਬਖ਼ਸ਼ ਰਹੇ। ਇਸ ਦੀ ਤਾਜ਼ਾ ਮਿਸਾਲ ਮੋਗਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਧਰਮਕੋਟ ਅਧੀਨ ਪੈਂਦੇ ਪਿੰਡ ਇੰਦਗੜ੍ਹ ਤੋਂ ਮਿਲਦੀ ਹੈ ਜਿੱਥੇ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਗ੍ਰੰਥੀ ਗੁਰਜੀਤ ਸਿੰਘ ‘ਤੇ ਬੱਚੀਆਂ ਨੂੰ ਪਾਠ ਸਿਖਾਉਣ ਦੇ ਬਹਾਨੇ ਛੇੜਛਾੜ ਕਰਨ ਦੇ ਦੋਸ਼ ਲੱਗੇ ਹਨ।

ਇਸ ਸਬੰਧੀ ਲੜਕੀਆਂ ਦੇ ਪਿਤਾ ਚਮਕੌਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀਆਂ ਬੱਚੀਆਂ ਗੁਰਦੁਆਰਾ ਸਾਹਿਬ ਚ ਕੀਰਤਨ ਅਤੇ ਪਾਠ ਸਿੱਖਣ ਲਈ ਜਾਂਦੀਆਂ ਸਨ। ਉਨ੍ਹਾਂ ਦੋਸ਼ ਲਾਇਆ ਕਿ ਗੁਰਦੁਆਰਾ ਸਾਹਿਬ ‘ਚ ਗ੍ਰੰਥੀ ਨੇ ਲੜਕੀਆਂ ਨੂੰ ਪਾਠ ਸਿਖਾਉਣ ਦੀ ਬਜਾਏ ਉਨ੍ਹਾਂ ਨਾਲ ਗਲਤ ਗੰਦੀਆਂ ਹਰਕਤਾਂ ਕਰਦਾ ਸੀ। ਚਮਕੌਰ ਸਿੰਘ ਨੇ ਦੋਸ਼ ਇਹ ਵੀ ਲਾਇਆ ਕਿ ਗ੍ਰੰਥੀ ਸਿੰਘ ਨੇ ਲੜਕੀਆਂ ਨੂੰ ਡਰਾਇਆ ਵੀ ਹੋਇਆ ਸੀ ਕਿ ਜੇਕਰ ਉਨ੍ਹਾਂ ਨੇ ਘਰੇ ਦੱਸਿਆ ਤਾਂ ਉਨ੍ਹਾਂ ਦੇ ਮਾਪਿਆਂ ਨੂੰ ਮਾਰ ਦਿੱਤਾ ਜਾਵੇਗਾ। ਚਮਕੌਰ ਸਿੰਘ ਨੇ ਮੰਗ ਕੀਤੀ ਕਿ ਅਜਿਹੇ ਗ੍ਰੰਥੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

ਇਸ ਸਬੰਧੀ ਲੜਕੀਆਂ ਦੀ ਮਾਤਾ ਪਰਮਜੀਤ ਕੌਰ ਨੇ ਕਿਹਾ ਕਿ ਸਾਡੀਆਂ ਬੱਚੀਆਂ ਪਾਠ ਸਿੱਖਣ ਜਾਂਦੀਆਂ ਸਨ ਅਤੇ ਪਿਛਲੇ 10 ਦਿਨਾਂ ਤੋਂ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਜਾਣਾ ਬੰਦ ਕਰ ਦਿੱਤਾ ਸੀ ਅਤੇ ਜਦੋਂ ਅਸੀਂ ਉਨ੍ਹਾਂ ਤੋਂ ਪੁੱਛਿਆ ਕਿ ਉਹ ਪਾਠ ਸਿੱਖਣ ਕਿਉਂ ਨਹੀਂ ਜਾਂਦੀਆਂ ਤਾਂ ਉਹ ਕੁਝ ਦੱਸ ਨਹੀਂ ਸੀ ਰਹੀਆਂ ਪਰ ਜ਼ੋਰ ਪਾ ਕੇ ਪੁੱਛਣ ਤੇ ਉਨ੍ਹਾਂ ਦੱਸਿਆ ਕਿ ਗ੍ਰੰਥੀ ਗੁਰਜੀਤ ਸਿੰਘ ਸਾਡੇ ਨਾਲ ਗ਼ਲਤ ਹਰਕਤਾਂ ਕਰਦਾ ਹੈ।

ਇੱਧਰ ਦੂਜੇ ਪਾਸੇ ਜਦੋਂ ਇਸ ਸਬੰਧੀ ਗ੍ਰੰਥੀ ਗੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ  ਕਿਹਾ ਕਿ ਇਹ ਸਾਰੇ ਇਲਜ਼ਾਮ ਝੂਠੇ ਹਨ ਅਤੇ ਬੱਚਿਆਂ ਨੂੰ ਸਿਖਾਇਆ ਗਿਆ ਹੈ। ਗ੍ਰੰਥੀ ਸਿੰਘ ਨੇ ਕਿਹਾ  ਕਿ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਵਿੱਚੋਂ ਕਢਵਾਉਣ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ।

- Advertisement -

Share this Article
Leave a comment