ਪੰਜਾਬੀ ਗਾਇਕ ਬੱਬੂ ਮਾਨ ਦਾ Twitter ਖਾਤਾ ਭਾਰਤ ‘ਚ ਹੋਇਆ ਬੰਦ

Rajneet Kaur
1 Min Read

ਨਿਊਜ਼ ਡੈਸਕ: ਉੱਘੇ ਪੰਜਾਬੀ ਗਾਇਕ ਅਤੇ ਲੇਖਕ ਬੱਬੂ ਮਾਨ ਦਾ Twitter ਖਾਤਾ ਭਾਰਤ ਵਿੱਚ ਬੰਦ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ  ਬੱਬੂ  ਮਾਨ ਨੂੰ ਕੁਝ ਦਿਨ ਪਹਿਲਾਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਟਵਿੱਟਰ ਨੇ ਕਾਨੂੰਨੀ ਮੰਗ ਨੂੰ ਦੇਖਦੇ ਹੋਏ ਇਹ ਕਾਰਵਾਈ ਕੀਤੀ ਹੈ। ਟਵਿੱਟਰ ‘ਤੇ ਬੱਬੂ ਮਾਨ ਦੇ 2 ਲੱਖ 42 ਹਜ਼ਾਰ ਤੋਂ ਜ਼ਿਆਦਾ ਫਾਲਲੋਅਰਜ਼ ਹਨ। ਦੱਸ ਦਈਏ ਕਿ ਅੱਜ ਬੱਬੂ ਮਾਨ ਦਾ ਜਨਮਦਿਨ ਵੀ ਹੈ।

ਕੁਝ ਸਮਾਂ ਪਹਿਲਾਂ  ਚੰਡੀਗੜ੍ਹ ਸਪੈਸ਼ਨ ਆਪਰੇਸ਼ਨ ਸੈੱਲ ਦੀ ਟੀਮ ਨੇ ਬੰਬੀਹਾ ਗਰੁੱਪ ਦੇ ਗੁਰਗਿਆਂ ਨੂੰ ਕਾਬੂ ਕੀਤਾ ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਵੱਲੋਂ ਪ੍ਰਸਿੱਧ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਨੂੰ ਮਾਰਨ ਦੀ ਪਲੈਨਿੰਗ ਲਗਾਤਾਰ ਚੱਲ ਰਹੀ ਸੀ। ਉਨ੍ਹਾਂ ਦੱਸਿਆ ਕਿ ਜੰਮੂ-ਕਸ਼ਮੀਰ ਤੋਂ ਲੰਬੀ ਰੇਂਜ ਦੇ ਹਥਿਆਰ ਲਿਆਉਣੇ ਸਨ ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment