ਜੂਨ ਦੇ ਅੰਤ ਤੱਕ 40 ਮਿਲੀਅਨ ਮੌਡਰਨਾ ਟੀਕੇ ਦੀਆਂ ਖੁਰਾਕਾਂ ਮਿਲਣ ਦੀ ਸੰਭਾਵਨਾ : ਅਨੀਤਾ ਅਨੰਦ

TeamGlobalPunjab
1 Min Read

ਓਂਟਾਰੀਓ: ਕੈਨੇਡਾ ਦੀ ਪ੍ਰਕਿਓਰਮੈਂਟ ਮਿਨਿਸਟਰ ਅਨੀਤਾ ਅਨੰਦ ਨੇ ਦਾਅਵਾ ਕੀਤਾ ਕਿ ਕੈਨੇਡਾ ਨੂੰ ਮਿਲੀਅਨਜ਼ ਡੋਜ਼ਾਂ ਵੱਖ-ਵੱਖ ਸਪਲਾਇਰਜ਼ ਤੋਂ ਪ੍ਰਾਪਤ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 25 ਮਿਲੀਅਨ ਡੋਜ਼ਾਂ ਪ੍ਰੋਵਿੰਸਾਂ ਅਤੇ ਟੈਰੇਟੋਰੀਜ਼ ਨੂੰ ਭੇਜੀਆ ਜਾ ਚੁੱਕੀਆ ਹਨ।

ਪਿਛਲੇ ਹਫਤੇ ਦੇ ਅਖੀਰ ਵਿਚ, ਬ੍ਰਿਗੇਨਡ-ਜਨਰਲ. ਕ੍ਰਿਸਟਾ ਬਰੌਡੀ, ਜੋ ਕਿ ਹੁਣ ਟੀਕਾ ਲਾਜਿਸਟਿਕਸ ਦੀ ਅਗਵਾਈ ਕਰ ਰਹੇ ਮਿਲਟਰੀ ਕਮਾਂਡਰ ਹਨ, ਨੇ ਕਿਹਾ ਕਿ ਜੂਨ ਦੇ ਅੰਤ ਤੱਕ ਕੈਨੇਡਾ ਨੂੰ ਲਗਭਗ 40 ਮਿਲੀਅਨ ਟੀਕੇ ਦੀਆਂ ਖੁਰਾਕਾਂ ਮਿਲਣ ਦੀ ਸੰਭਾਵਨਾ ਹੈ ।  ਮੌਡਰਨਾ ਤੋਂ ਜਹਾਜ਼ਾਂ ਦੇ ਨਿਰਯਾਤ ਵਿੱਚ ਚੱਲ ਰਹੀ ਦੇਰੀ ਦੇ ਕਾਰਨ ਸੰਭਾਵਤ ਤੌਰ ‘ਤੇ ਯੋਜਨਾਬੱਧ ਨਾਲੋਂ ਅੱਠ ਤੋਂ 10 ਮਿਲੀਅਨ ਘੱਟ ਖੁਰਾਕਾ ਮਿਲਣਗੀਆਂ।

ਅਨੰਦ ਮੁਤਾਬਕ ਉਹ ਲਗਾਤਾਰ ਮੌਡਰਨਾ ਨਾਲ ਗੱਲਬਾਤ ਕਰ ਰਹੇ ਹਨ ਅਤੇ ਜਿੰਨ੍ਹਾਂ ਜੂਨ ਵਿੱਚ ਮਿਲੀਅਨਜ਼ ਡੋਜ਼ਾਂ ਦੇਣ ਦਾ ਵਾਅਦਾ ਕੀਤਾ ਹੈ। ਸਰਕਾਰ ਜੂਨ ਦੇ ਅੰਤ ਤੱਕ ਸਾਰੇ ਕੈਨੇਡੀਅਨਾਂ ਨੂੰ ਪਹਿਲਾ ਸ਼ਾਟ ਅਤੇ ਸਤੰਬਰ ਤੱਕ ਕੈਨੇਡੀਅਨਾਂ ਨੂੰ ਪੂਰੀ ਤਰ੍ਹਾਂ ਵੈਕਸੀਨੇਟ ਕਰਨ ਲਈ ਵਚਨਬੱਧ ਹੈ।

ਮੌਡਰਨਾ ਦੇ ਕੈਨੇਡੀਅਨ ਓਪਰੇਸ਼ਨਾਂ ਦੇ ਜਨਰਲ ਮੈਨੇਜਰ ਪੈਟਰੀਸੀਆ ਗੌਥੀਅਰ ਨੇ ਕਿਹਾ, “ਮੌਡਰਨਾ ਟੀਕਾ ਨਿਰਮਾਣ ਦਾ ਪੱਧਰ  ਤੇਜ਼ੀ ਨਾਲ ਵਧਾ ਰਹੇ ਹਾਂ ਅਤੇ ਕੈਨੇਡਾ ਅਤੇ ਮੌਡਰਨਾ ਦੁਨੀਆ ਭਰ ਦੇ ਗਾਹਕਾਂ ਨੂੰ ਟੀਕੇ ਪਹੁੰਚਾਉਣ ‘ਤੇ ਪੂਰੀ ਤਰ੍ਹਾਂ ਕੇਂਦਰਿਤ ਹੈ।

- Advertisement -

 

Share this Article
Leave a comment