ਅਸਮਾਨ ਵਿੱਚ ਦਹਿਸ਼ਤ: ਇੱਕ ਹੋਰ ਜਹਾਜ਼ ਤੋਂ ਡਿੱਗਣ ਵਾਲੇ ਬਰਫ਼ ਦੇ ਟੁੱਕੜੇ ਨੇ ਦੂਜੇ ਜਹਾਜ਼ ਦੀ ਵਿੰਡਸਕਰੀਨ ਨੂੰ ਕੀਤਾ ਚਕਨਾਚੂਰ

TeamGlobalPunjab
1 Min Read

ਲੰਡਨ: ਬ੍ਰਿਟਿਸ਼ ਏਅਰਵੇਜ਼ ਦੇ ਇੱਕ ਜੈੱਟ ਨੂੰ ਹਾਲ ਹੀ ਵਿੱਚ ਉਸ ਸਮੇਂ ਡਰ ਦਾ ਸਾਹਮਣਾ ਕਰਨਾ ਪਿਆ ਜਦੋਂ ਇੱਕ ਹੋਰ ਜਹਾਜ਼ ਤੋਂ ਡਿੱਗਣ ਵਾਲੇ ਬਰਫ਼ ਦੇ ਇੱਕ ਬਲਾਕ, ਜੋ ਕਿ ਇਸ ਤੋਂ 1,000 ਫੁੱਟ ਉੱਪਰ ਉੱਡ ਰਿਹਾ ਸੀ, ਨੇ ਵਿੰਡਸਕਰੀਨ ਨੂੰ ਚਕਨਾਚੂਰ ਕਰ ਦਿੱਤਾ। ਬੋਇੰਗ 777 ਲੰਡਨ ਦੇ ਗੇਟਵਿਕ ਤੋਂ ਕੋਸਟਾਰਿਕਾ ਦੇ ਸਾਨ ਜੋਸੇ ਲਈ 35,000 ਫੁੱਟ ਦੀ ਉਚਾਈ ‘ਤੇ ਉਡਾਣ ਭਰ ਰਿਹਾ ਸੀ ਜਦੋਂ ਉਸ ਦੇ ਉੱਪਰ ਉੱਡ ਰਹੇ ਦੂਜੇ ਪਲੇਨ ਤੋਂ ਬਰਫ ਦਾ ਟੁੱਕੜਾ ਆ ਡਿੱਗਿਆ। ਬ੍ਰਿਟਿਸ਼ ਏਅਰਵੇਜ਼ ਦੇ ਇੱਕ ਜਹਾਜ਼ ਵਿੱਚ ਸਵਾਰ 200 ਲੋਕਾਂ ਦੀ ਜਾਨ ਉਸ ਵੇਲੇ ਮਸਾਂ ਹੀ ਬਚੀ।

ਜਹਾਜ਼ ਦੀ ਵਿੰਡਸਕ੍ਰੀਨ ਕੁਝ ਉਸੇ ਤਰ੍ਹਾਂ ਹੁੰਦੀ ਹੈ ਜਿਵੇਂ ਬੁਲੇਟਪਰੂਫ ਸ਼ੀਸ਼ੇ। ਇਹ ਸ਼ੀਸ਼ੇ ਵੀ ਉੱਚਾਈ ‘ਤੇ ਉੱਚ ਦਬਾਅ ਹੇਠ ਰਹਿੰਦੇ ਹਨ। ਹਾਲਾਂਕਿ, ਹਾਦਸੇ ਦਾ ਇਹ ਦੁਰਲੱਭ ਮਾਮਲਾ ਲੱਖਾਂ ਵਿੱਚੋਂ ਇੱਕ ਹੈ। ਹਵਾ ਦੇ ਵਿੱਚ ਇਸ ਹਾਦਸੇ ਤੋਂ ਬਾਅਦ ਵੀ ਸਾਰੇ 200 ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਰਹੇ ਪਰ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਯਾਤਰੀ ਕਾਫੀ ਦੇਰ ਤੱਕ ਹਵਾਈ ਅੱਡੇ ‘ਤੇ ਫਸੇ ਰਹੇ।

ਇਸ ਘਟਨਾ ਤੋਂ ਬਾਅਦ, ਬ੍ਰਿਟਿਸ਼ ਏਅਰਵੇਜ਼ ਨੇ ਉਨ੍ਹਾਂ ਯਾਤਰੀਆਂ ਤੋਂ ਮੁਆਫੀ ਮੰਗੀ ਹੈ ਜਿਨ੍ਹਾਂ ਦੇ ਕ੍ਰਿਸਮਿਸ ਦਿਵਸ ਦੀਆਂ ਯੋਜਨਾਵਾਂ ਬਰਬਾਦ ਹੋ ਗਈਆਂ, ਅਤੇ ਟੁੱਟੀ ਹੋਈ ਵਿੰਡਸਕ੍ਰੀਨ ‘ਤੇ ਲੰਬੀ ਦੇਰੀ ਲਈ ਦਿਲੋਂ ਮੁਆਫੀ ਮੰਗੀ।

Share this Article
Leave a comment