ਬਠਿੰਡਾ : ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ , ਉਸੇ ਤਰ੍ਹਾਂ ਪਾਰਟੀਆਂ ਵੱਲੋਂ ਆਪਣਾ ਪ੍ਰਚਾਰ ਵੀ ਤੇਜ਼ ਕਰ ਦਿੱਤਾ ਹੈ। ਇਨ੍ਹਾਂ ਚੋਣਾਂ ਵਿੱਚ ਲੋਕਾਂ ਦਾ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਵੋਟਰਾਂ ਵੱਲੋਂ ਲੀਡਰਾਂ ਨੂੰ ਘੇਰ -ਘੇਰ ਕੇ ਸਵਾਲ ਪੁੱਛੇ ਜਾ ਰਹੇ ਹਨ। ਇਹ ਭਾਣਾ ਹੁਣ ‘ਆਪ’ ਦੇ ਵਿਧਾਇਕ ਅਤੇ ਖਹਿਰਾ ਦੇ ਸਮੱਰਥਕ ਜਗਦੇਵ ਸਿੰਘ ਕਮਾਲੂ ਨਾਲ ਵੀ ਵਾਪਰ ਗਿਆ ਹੈ। ਇਸ ਸਬੰਧੀ ਵੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਆਪਣੀ ਗੱਡੀ ‘ਚ ਜਾ ਰਹੇ ਕਮਾਲੂ ਨੂੰ ਆਮ ਆਦਮੀ ਪਾਰਟੀ ਦੇ ਵਰਕਰ ਨੇ ਘੇਰ ਲੈਂਦੇ ਹਨ ਅਤੇ ਉਨ੍ਹਾਂ ਨੂੰ ਤਿੱਖੇ ਸਵਾਲ ਕਰਦੇ ਹਨ। ਵੀਡੀਓ ਵਿੱਚ ਅੱਗੇ ਦਿਖਾਈ ਦਿੰਦਾ ਹੈ, ਕਿ ਉਹ ਲੋਕ ਕਹਿ ਰਹੇ ਹਨ, ਕਿ ਉਨ੍ਹਾਂ ਨੇ ਜਗਦੇਵ ਸਿੰਘ ਕਮਾਲੂ ਨੂੰ ਮਿਹਨਤ ਤੇ ਤਨ ਦੇਹੀ ਨਾਲ ਵਿਧਾਇਕ ਬਣਾਇਆ ਸੀ, ਪਰ ਉਸ ਤੋਂ ਬਾਅਦ ਉਨ੍ਹਾਂ ਦਾ ਹੀ ਕੋਈ ਕੰਮ ਨਹੀਂ ਹੋਇਆ। ਦਿਖਾਈ ਦਿੰਦਾ ਹੈ ਕਿ ਲੋਕ ਜਗਦੇਵ ਕਮਾਲੂ ਨੂੰ ਕਹਿੰਦੇ ਹਨ ਕਿ ਤੁਸੀ ਪਾਰਟੀ ਨੂੰ ਤੋੜੇ ਨਾ।
ਦੱਸ ਦਈਏ ਕਿ ਜਗਦੇਵ ਸਿੰਘ ਕਮਾਲੂ ‘ਆਪ’ ਤੋਂ ਨਾਰਾਜ਼ ਚੱਲ੍ਹ ਰਹੇ ਨੇ, ਅਤੇ ਉਹ ਚੋਣਾਂ ‘ਚ ਪੀਡੀਏ ਦੇ ਉਮੀਦਵਾਰ ਸੁਖਪਾਲ ਖਹਿਰਾ ਦੀ ਹਿਮਾਇਤ ਕਰ ਰਹੇ ਨੇ। ਸੋਸ਼ਲ ਮੀਡੀਆ ਵੀ ਇਹਨਾਂ ਲੋਕ ਸਭਾ ਚੋਣਾਂ ‘ਚ ਆਪਣਾ ਅਹਿਮ ਰੋਲ ਅਦਾ ਕਰ ਰਿਹਾ ਐ ,, ਲੋਕਾਂ ਵਲੋਂ ਲੀਡਰਾਂ ਤੋਂ ਲਾਇਵ ਸਵਾਲ ਪੁੱਛੇ ਜਾ ਰਹੇ ਨੇ, ਜਿਨ੍ਹਾਂ ਦੀਆਂ ਵੀਡੀਓਜ਼ ਖੂਬ ਵਾਇਰਲ ਹੋ ਰਹੀਆ ਹਨ।
https://youtu.be/dmbEVXPYuf4