ਸਰੀ ‘ਚ ਲਾਪਤਾ ਹੋਏ 86 ਸਾਲਾ ਪੰਜਾਬੀ ਬਜ਼ੁਰਗ ਦੀ ਮਿਲੀ ਲਾਸ਼

TeamGlobalPunjab
2 Min Read

ਸਰੀ: ਕੈਨੇਡਾ ਦੇ ਸਰੀ ਸ਼ਹਿਰ ਵਿੱਚ ਲਾਪਤਾ ਹੋਏ 86 ਸਾਲਾ ਪੰਜਾਬੀ ਬਜ਼ੁਰਗ ਗੁਰਨਾਮ ਸਿੰਘ ਚੀਮਾ ਦੀ ਲਾਸ਼ ਬਰਾਮਦ ਹੋਈ ਹੈ। ਇਸ ਦੀ ਪੁਸ਼ਟੀ ਸਰੀ ਦੀ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਨੇ ਕੀਤੀ ਹੈ।

ਗੁਰਨਾਮ ਸਿੰਘ ਚੀਮਾ ਨੂੰ ਆਖਰੀ ਵਾਰ ਸਰੀ ਦੀ 131ਏ ਸਟਰੀਟ ਦੇ ਬਲਾਕ ਨੰਬਰ-9700 ਵਿਚ 16 ਮਾਰਚ ਨੂੰ ਸਵੇਰੇ 9 ਵਜੇ ਦੇਖਿਆ ਗਿਆ ਸੀ। ਇਸ ਤੋਂ ਬਾਅਦ ਉਸ ਦਾ ਕੁਝ ਪਤਾ ਨਹੀਂ ਲੱਗਾ। ਬੀਤੇ ਦਿਨੀਂ ਸਰੀ ਆਰਸੀਐੱਮਪੀ ਵੱਲੋਂ ਗੁਰਨਾਮ ਸਿੰਘ ਦੀ ਤਸਵੀਰ ਤੇ ਪਛਾਣ ਸਾਂਝੀ ਕਰ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਸੀ। ਚੀਮਾ ਦੀ ਲੰਬਾਈ 5 ਫੁੱਟ 6 ਇੰਚ ਸੀ ਅਤੇ ਉਸ ਨੇ ਦਾੜੀ ਰੱਖੀ ਹੋਈ ਸੀ ਤੇ ਉਹ ਦਸਤਾਰ ਸਜਾਉਂਦੇ ਸਨ। ਜਦੋਂ ਉਹ ਲਾਪਤਾ ਹੋਏ ਉਸ ਵੇਲੇ ਉਨ੍ਹਾਂ ਨੇ ਹਲਕੇ ਨੀਲੇ ਰੰਗ ਦੀ ਪੱਗ ਬੰਨੀ ਹੋਈ ਸੀ ਅਤੇ ਸਲੇਟੀ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਸੀ। ਉਨ੍ਹਾ ਦੇ ਉਪਰ ਕਾਲੇ ਅਤੇ ਸਲੇਟੀ ਰੰਗ ਦੀ ਜਾਕਟ ਪਾਈ ਹੋਈ ਸੀ ਅਤੇ ਹੱਥ ਵਿੱਚ ਪਲਾਸਟਿਕ ਦਾ ਪੀਲੇ ਰੰਗ ਦਾ ਗਰੌਸਰੀ ਬੈਗ ਫੜਿਆ ਸੀ।

ਗੁਰਨਾਮ ਚੀਮਾ ਇਸ ਤੋਂ ਪਹਿਲਾਂ ਕਦੇ ਘਰ ਤੋਂ ਜ਼ਿਆਦਾ ਸਮਾਂ ਬਾਹਰ ਨਹੀਂ ਰਹੇ ਸਨ। ਗੁਰਨਾਮ ਚੀਮਾ ਦੀ ਸਿਹਤ ਵੀ ਥੋੜੀ ਖਰਾਬ ਰਹਿੰਦੀ ਸੀ, ਜਿਸ ਦੇ ਲਈ ਉਸ ਦੀ ਦਵਾਈ ਚੱਲ ਰਹੀ ਸੀ। ਗੁਰਨਾਮ ਚੀਮਾ ਸਰੀ ਸੈਂਟਰਲ ਮੌਲ ਅਤੇ ਗਿਲਡਫੋਰਡ ਮੌਲ ਖੇਤਰ ਵਿੱਚ ਅਕਸਰ ਜਾਂਦੇ ਰਹਿੰਦੇ ਸਨ।

ਸਰੀ ਦੀ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਦੱਸਿਆ ਕਿ ਅੱਜ ਗੁਰਨਾਮ ਚੀਮਾ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਕਾਰਨ ਉਸ ਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

- Advertisement -

Share this Article
Leave a comment