ਆਸਟ੍ਰੇਲੀਆ ‘ਚ ਪੁਲੀਸ ਅਧਿਕਾਰੀਆਂ ‘ਤੇ ਟਰੱਕ ਚਾੜ੍ਹਨ ਦੇ ਇਲਜ਼ਾਮਾਂ ਤਹਿਤ ਪੰਜਾਬੀ ਡਰਾਈਵਰ ਨੂੰ 22 ਸਾਲ ਦੀ ਕੈਦ

TeamGlobalPunjab
1 Min Read

ਮੈਲਬਰਨ – ਆਸਟ੍ਰੇਲੀਆ ‘ਚ ਬੀਤੇ ਸਾਲ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਚਾਰ ਪੁਲਿਸਕਰਮੀਆਂ ਦੀ ਮੌਤ ਦੇ ਮਾਮਲੇ ‘ਚ ਪੰਜਾਬੀ ਡਰਾਈਵਰ ਨੂੰ ਅਦਾਲਤ ਨੇ ਸਜ਼ਾ ਸੁਣਾ ਦਿੱਤੀ ਹੈ। ਵਿਕਟੋਰੀਆ ਦੀ ਸੁਪਰੀਮ ਕੋਰਟ ਨੇ ਪੰਜਾਬੀ ਡਰਾਈਵਰ ਨੂੰ 22 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜਿਸ ‘ਤੇ ਇਲਜ਼ਾਮ ਹਨ ਕਿ ਉਸ ਨੇ ਨਸ਼ੇ ਦੀ ਹਾਲਤ ਵਿੱਚ ਪੁਲੀਸ ਅਧਿਕਾਰੀਆਂ ‘ਤੇ ਟਰੱਕ ਚੜ੍ਹਾ ਦਿੱਤਾ ਸੀ। ਸੁਪਰੀਮ ਕੋਰਟ ਦੇ ਹੁਕਮ ਮੁਤਾਬਕ ਡਰਾਈਵਰ ਮਹਿੰਦਰ ਸਿੰਘ ਨੂੰ 18 ਸਾਲ ਤੱਕ ਪੈਰੋਲ ਨਹੀਂ ਮਿਲੇਗੀ।

ਇਹ ਘਟਨਾ ਪਿਛਲੇ ਸਾਲ 22 ਅਪ੍ਰੈਲ ਨੂੰ ਆਸਟ੍ਰੇਲੀਆ ਦੇ ਮੈਲਬਰਨ ‘ਚ ਈਸਟਰਨ ਫਰੀਵੇਅ ‘ਤੇ ਵਾਪਰੀ ਸੀ। ਟਰੱਕ ਡਰਾਈਵਰ ਮਹਿੰਦਰ ਸਿੰਘ ਆਪਣਾ ਪ੍ਰਾਈਮ ਮੂਵਰ ਟਰੱਕ ਲੈ ਕੇ ਜਾ ਰਿਹਾ ਸੀ। ਜਿਸ ਵਿੱਚ 19 ਟਨ ਵਜ਼ਨ ਲੋਡ ਕੀਤਾ ਹੋਇਆ ਸੀ। ਡਰਾਈਵਰ ਮਹਿੰਦਰ ਸਿੰਘ ‘ਤੇ ਇਲਜ਼ਾਮ ਹਨ ਕਿ ਉਸ ਨੇ ਟਰੱਕ ਚਲਾਉਂਦੇ ਸਮੇਂ ਨਸ਼ੇ ਦਾ ਸੇਵਨ ਕੀਤਾ ਹੋਇਆ ਸੀ। ਇਸ ਦੌਰਾਨ ਰਸਤੇ ਵਿਚ ਉਸ ਦੀ ਨੀਂਦ ਦੀ ਝਪਕੀ ਲੱਗ ਗਈ ਤੇ ਟਰੱਕ ਬੇਕਾਬੂ ਹੋ ਕੇ ਪੁਲੀਸ ਅਧਿਕਾਰੀਆਂ ਦੇ ਵਾਹਨਾਂ ‘ਤੇ ਚੜ੍ਹ ਗਿਆ ਇਸ ਹਾਦਸੇ ਵਿਚ 3 ਕਾਂਸਟੇਬਲ ਅਤੇ ਇਕ ਸੀਨੀਅਰ ਕਾਂਸਟੇਬਲ ਦੀ ਮੌਤ ਹੋ ਗਈ ਸੀ।

Share this Article
Leave a comment