ਵਾਸ਼ਿੰਗਟਨ: ਅਮਰੀਕਾ ਵਿੱਚ ਭਾਰਤੀ ਮੂਲ ਦੇ ਚਾਰ ਨਾਗਰਿਕਾਂ ਨੂੰ ਮਨੁੱਖੀ ਤਸਕਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮਨੁੱਖੀ ਤਸਕਰੀ ਦੇ ਇਸ ਮਾਮਲੇ ਦੀ ਇਸ ਸਾਲ ਮਾਰਚ ਦੀ ਸ਼ੁਰੂਆਤ ਤੋਂ ਜਾਂਚ ਕੀਤੀ ਜਾ ਰਹੀ ਸੀ। ਗ੍ਰਿਫਤਾਰ ਕੀਤੇ ਗਏ ਚਾਰ ਨਾਗਰਿਕਾਂ ਵਿੱਚੋਂ ਇੱਕ ਔਰਤ ਅਤੇ ਬਾਕੀ ਤਿੰਨ ਪੁਰਸ਼ ਹਨ।
ਇਹ ਘਟਨਾ ਅਮਰੀਕਾ ਦੇ ਟੈਕਸਾਸ ‘ਚ ਵਾਪਰੀ, ਜਿੱਥੇ ਪੁਲਿਸ ਨੂੰ ਇੱਕ ਘਰ ‘ਚੋਂ ਲਗਭਗ 15 ਔਰਤਾਂ ਮਿਲੀਆਂ, ਜਿਨ੍ਹਾਂ ਨੂੰ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਔਰਤ ਦੀ ਪਛਾਣ ਦਵਾਰਕਾ ਗੁੰਡਾ ਵਜੋਂ ਹੋਈ ਹੈ ਅਤੇ ਬਾਕੀ ਤਿੰਨ ਵਿਅਕਤੀਆਂ ਦੀ ਪਛਾਣ ਅਨਿਲ ਮਾਲੇ, ਚੰਦਨ ਦੇਸੀ ਰੈੱਡੀ ਅਤੇ ਸੰਤੋਸ਼ ਕਟਕੁਰੀ ਵਜੋਂ ਹੋਈ ਹੈ।
ਪੁਲਿਸ ਨੂੰ ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਕਾਟਾਕੁਰੀ ਨੇ ਪੈਸਟ ਕੰਟਰੋਲ ਫਰਮ ਨੂੰ ਆਪਣੇ ਘਰ ਬੁਲਾਇਆ, ਜਿਸ ਨੇ ਦੇਖਿਆ ਕਿ ਉਹਨਾਂ ਘਰ ਦੇ ਹਰ ਕਮਰੇ ‘ਚ 3 ਤੋਂ 5 ਔਰਤਾਂ ਰਹਿ ਰਹੀਆਂ ਸਨ। ਜਿਸ ਤੋਂ ਬਾਅਦ ਉਹਨਾਂ ਨੇ ਇਸ ਦੀ ਸੂਚਨਾ ਪ੍ਰਿੰਸਟਨ ਪੁਲਿਸ ਨੂੰ ਦਿੱਤੀ ਅਤੇ ਮਨੁੱਖੀ ਤਸਕਰੀ ਦਾ ਸ਼ੱਕ ਜ਼ਾਹਰ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। 13 ਮਾਰਚ ਨੂੰ, ਪੁਲਿਸ ਨੇ ਕਟਕੁਰੀ ਦੇ ਘਰ ਛਾਪਾ ਮਾਰਿਆ, ਜਿੱਥੇ ਉਨ੍ਹਾਂ ਨੂੰ ਲਗਭਗ 15 ਔਰਤਾਂ ਮਿਲੀਆਂ, ਜਿਨ੍ਹਾਂ ਸਾਰਿਆਂ ਨੇ ਪੁਲਿਸ ਨੂੰ ਦੱਸਿਆ ਕਿ ਦਵਾਰਕਾ ਅਤੇ ਉਸਦੇ ਪਤੀ ਨੂੰ ਕਈ ਪ੍ਰੋਗਰਾਮਿੰਗ ਸ਼ੈੱਲ ਫਰਮਾਂ ਲਈ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਸੀ।
ਪੁਲਿਸ ਨੇ ਦੱਸਿਆ ਕਿ ਘਰ ਦੀ ਜਾਂਚ ਦੌਰਾਨ ਕਈ ਲੈਪਟਾਪ, ਸੈਲਫੋਨ, ਪ੍ਰਿੰਟਰ ਅਤੇ ਕਈ ਫਰਜ਼ੀ ਦਸਤਾਵੇਜ਼ ਵੀ ਮਿਲੇ ਹਨ। ਪੁੱਛ-ਗਿੱਛ ਅਤੇ ਤਫ਼ਤੀਸ਼ ਦੌਰਾਨ ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਟੈਕਸਾਸ ਦੇ ਘੱਟੋ-ਘੱਟ ਤਿੰਨ ਸ਼ਹਿਰਾਂ, ਜਿਨ੍ਹਾਂ ਵਿੱਚ ਮੇਲਿਸਾ, ਪ੍ਰਿੰਸਟਨ ਅਤੇ ਮੈਕਕਿਨੀ ਸ਼ਾਮਲ ਹਨ, ਵਿੱਚ ਅਜਿਹੇ ਨੈੱਟਵਰਕ ਮੌਜੂਦ ਹਨ। ਇਸ ਮਾਮਲੇ ‘ਚ ਹੋਰ ਲੋਕਾਂ ਦੇ ਫੜੇ ਜਾਣ ਦੀ ਸੰਭਾਵਨਾ ਹੈ, ਇਸ ਤੋਂ ਇਲਾਵਾ ਇਸ ਮਾਮਲੇ ‘ਚ ਮਿਲੇ ਸਮਾਨ ਅਤੇ ਜਾਅਲੀ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਇਸ ਮਾਮਲੇ ਵਿੱਚ ਕਈ ਮਰਦ ਵੀ ਸ਼ਾਮਲ ਹਨ, ਜੋ ਜਬਰੀ ਮਜ਼ਦੂਰੀ ਦਾ ਸ਼ਿਕਾਰ ਹਨ।
- Advertisement -
ਇਸ ਮਾਮਲੇ ਵਿੱਚ 100 ਹੋਰ ਲੋਕਾਂ ਦੇ ਸ਼ਾਮਲ ਹੋਣ ਦੀ ਖ਼ਬਰ ਹੈ। ਇਸ ਮਾਮਲੇ ਦੀ ਪਹਿਲਾਂ ਤੋਂ ਜਾਂਚ ਕੀਤੀ ਜਾ ਰਹੀ ਸੀ ਪਰ ਹੁਣ ਪੁਲਿਸ ਨੇ ਇਸ ਮਾਮਲੇ ਨੂੰ ਵਿਸਥਾਰ ਨਾਲ ਸਭ ਦੇ ਸਾਹਮਣੇ ਰੱਖਿਆ ਹੈ।