ਕੋਵਿਡ-19 ਦੇ ਵਧਦੇ ਮਾਮਲਿਆਂ ਪ੍ਰਤੀ ਰੱਖਿਆ ਮੰਤਰਾਲੇ ਦਾ ਹੁੰਗਾਰਾ

TeamGlobalPunjab
13 Min Read

-ਰਾਜਨਾਥ ਸਿੰਘ

(ਰੱਖਿਆ ਮੰਤਰੀ, ਭਾਰਤ ਸਰਕਾਰ)

ਪਿਛਲੇ 2-3 ਹਫ਼ਤਿਆਂ ਦੌਰਾਨ ਕੋਵਿਡ-19 ਦੇ ਮਾਮਲਿਆਂ ’ਚ ਵੱਡੇ ਵਾਧੇ ਨੇ ਦੇਸ਼ ਸਾਹਮਣੇ ਇੱਕ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ। ਸਥਿਤੀ ਦੀ ਹੰਗਾਮੀ ਹਾਲਤ ਨੂੰ ਭਾਂਪਦਿਆਂ, ਸਰਕਾਰੀ ਮਸ਼ੀਨਰੀ ਤੁਰੰਤ ਹਰਕਤ ’ਚ ਆ ਗਈ ਤੇ ਹਰ ਸੰਭਵ ਵਸੀਲਿਆਂ ਨੂੰ ਲਾਮਬੰਦ ਕੀਤਾ। ਵਿਗਿਆਨਕ ਭਾਈਚਾਰੇ, ਸਿਹਤ ਪੇਸ਼ੇਵਰਾਂ, ਸਿਵਲ ਪ੍ਰਸ਼ਾਸਨ ਵੱਲੋਂ ਇਕਜੁੱਟ ਹੋ ਕੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿੱਚ ਰੱਖਿਆ ਬਲ ਵੀ ਇੱਕ ਅਦਿੱਖ ਪਰ ਡਾਢੇ ਖ਼ਤਰਨਾਕ ਦੁਸ਼ਮਣ ਵਿਰੁੱਧ ਇਸ ਜੰਗ ਵਿੱਚ ਆ ਡਟੇ ਹਨ। ਭਾਰਤੀ ਥਲ ਸੈਨਾ, ਵਾਯੂ ਸੈਨਾ, ਜਲ ਸੈਨਾ ਤੇ ਖਿਆ ਮੰਤਰਾਲੇ ਦੇ ਹੋਰ ਸੰਗਠਨ ਜਿਵੇਂ ਕਿ ਡੀਜੀ ਏਐੱਫਐੱਮਐੱਸ, ਡੀਆਰਡੀਓ, ਓਐੱਫਬੀ, ਡੀਪੀਐੱਸਯੂ, ਐੱਨਸੀਸੀ ਕੈਂਟੋਨਮੈਂਟ ਬੋਰਡਸ ਆਦਿ ਲੋਕਾਂ ਦੇ ਦੁੱਖ ਸ਼ਾਂਤ ਕਰਨ ਵਿੱਚ ਲੱਗੇ ਹੋਏ ਹਨ। ਵਧੀਕ ਸਿਹਤ ਪੇਸ਼ੇਵਰਾਂ ਦੀ ਗਤੀਸ਼ੀਲਤਾ, ਨਵੀਂਆਂ ਕੋਵਿਡ ਸੁਵਿਧਾਵਾਂ ਦੀ ਸਥਾਪਨਾ ਗਈ ਹੈ, ਭਾਰਤੀ ਵਾਯੂ ਸੈਨਾ ਦੇ ਟ੍ਰਾਂਸਪੋਰਟ ਹਵਾਈ ਜਹਾਜ਼ਾਂ ਤੇ ਆਈਐੱਨ ਬੇੜਿਆਂ ਵੱਲੋਂ ਮਿੱਤਰ ਦੇਸ਼ਾਂ ਤੋਂ ਅਤੇ ਦੇਸ਼ ਦੇ ਅੰਦਰੋਂ ਆਕਸੀਜਨ ਦੀ ਸਪਲਾਈ ਦੀ ਸੁਵਿਧਾ ’ਚ ਲੌਜਿਸਟਿਕਸ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਨਵੇਂ ਆਕਸੀਜਨ ਪਲਾਂਟਸ ਸਥਾਪਿਤ ਕੀਤੇ ਜਾ ਰਹੇ ਹਨ – ਰੱਖਿਆ ਮੰਤਰਾਲੇ ਵੱਲੋਂ ਅਜਿਹੀਆਂ ਕੁਝ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਐਮਰਜੈਂਸੀ ਵਿੱਤੀ ਸ਼ਕਤੀਆਂ ਪ੍ਰਵਾਨ ਕੀਤੀਆਂ

- Advertisement -

ਰੱਖਿਆ ਬਲਾਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਉਹ ਇਸ ਸੰਕਟ ਦੌਰਾਨ ਸ਼ਹਿਰੀ ਪ੍ਰਸ਼ਾਸਨ ਦੀ ਹਰ ਸੰਭਵ ਮਦਦ ਕਰਨ। ਲੋਕਾਂ ਦਾ ਹਥਿਆਰਬੰਦ ਬਲਾਂ ਦੀਆਂ ਸਮਰੱਥਾਵਾਂ ਬਹੁਤ ਜ਼ਿਆਦਾ ਵਿਸ਼ਵਾਸ ਤੇ ਭਰੋਸਾ ਹੈ। ਹਥਿਆਰਬੰਦ ਬਲਾਂ ਨੂੰ ਐਮਰਜੈਂਸੀ ਵਿੱਤੀ ਸ਼ਕਤੀਆਂ ਪ੍ਰਵਾਨ ਕੀਤੀਆਂ ਗਈਆਂ ਸਨ, ਤਾਂ ਜੋ ਫ਼ਾਰਮੇਸ਼ਨ ਕਮਾਂਡਰਸ ਕੁਆਰੰਟੀਨ ਸੁਵਿਧਾਵਾਂ/ਹਸਪਤਾਲ ਸਥਾਪਿਤ ਤੇ ਸੰਚਾਲਿਤ ਕਰ ਸਕਣ ਅਤੇ ਉਪਕਰਣ/ਵਸਤਾਂ/ਸਮੱਗਰੀਆਂ, ਸਟੋਰਸ ਦੀ ਖ਼ਰੀਦਦਾਰੀ/ਮੁਰੰਮਤ ਕਰ ਸਕਣ ਅਤੇ ਮਹਾਮਾਰੀ ਵਿਰੁੱਧ ਚਲ ਰਹੀਆਂ ਕੋਸ਼ਿਸ਼ਾਂ ਵਿੱਚ ਲੋੜੀਂਦੇ ਸਹਾਇਤਾ ਕਾਰਜ ਕਰ ਸਕਣ ਤੇ ਵਿਭਿੰਨ ਸੇਵਾਵਾਂ ਦੀ ਵਿਵਸਥਾ ਵੀ ਕਰਦੇ ਰਹਿ ਸਕਣ। ਇਹ ਸ਼ਕਤੀਆਂ; ਜਲ ਸੈਨਾ ਦੇ ਕਮਾਂਡ ਮੈਡੀਕਲ ਅਧਿਕਾਰੀਆਂ ਅਤੇ ਹਵਾਈ ਫ਼ੌਜ ਦੇ ਪ੍ਰਿੰਸੀਪਲ ਮੈਡੀਕਲ ਅਧਿਕਾਰੀਆਂ (ਮੇਜਰ ਜਨਰਲ ਅਤੇ ਸਮਾਨ/ਬ੍ਰਿਗੇਡੀਅਰਸ ਅਤੇ ਸਮਾਨ) ਸਮੇਤ ਡਾਇਰੈਕਟਰ ਜਨਰਲ ਮੈਡੀਕਲ ਸਰਵਿਸੇਜ਼ (ਥਲ ਸੈਨਾ/ਜਲ ਸੈਨਾ/ਵਾਯੂ ਸੈਨਾ), ਥਲ ਸੈਨਾ, ਜਲ ਸੈਨਾ/ਵਾਯੂ ਸੈਨਾ/ਅੰਡੇਮਾਨ ਤੇ ਨਿਕੋਬਾਰ ਕਮਾਂਡ ਤੇ ਜੁਆਇੰਟ ਸਟਾਫ਼ ਦੇ ਫ਼ਾਰਮੇਸ਼ਨ/ਕਮਾਂਡ ਹੈੱਡਕੁਆਰਟਰਸ ’ਚ ਮੈਡੀਕਲ ਸ਼ਾਖਾਵਾਂ ਦੇ ਮੁਖੀ ਨੂੰ ਦਿੱਤੀਆਂ ਐਮਰਜੈਂਸੀ ਵਿੱਤੀ ਸ਼ਕਤੀਆਂ ਤੋਂ ਇਲਾਵਾ ਹਨ।

‘ਆਰਮਡ ਫ਼ੋਰਸੇਜ਼ ਮੈਡੀਕਲ ਸਰਵਿਸੇਜ਼’ (AFMS), ਰੱਖਿਆ ਖੋਜ ਤੇ ਵਿਕਾਸ ਸੰਗਠਨ (DRDO), ਜਨਤਕ ਖੇਤਰ ਦੇ ਰੱਖਿਆ ਅਦਾਰਿਆਂ (DPSUs) ਅਤੇ ਕੈਂਟੋਨਮੈਂਟ ਬੋਰਡਸ ਨੇ ਕੋਵਿਡ ਦੇਖਭਾਲ ਲਈ ਤਿਆਰ ਮੈਡੀਕਲ ਸੁਵਿਧਾਵਾਂ ਦੀ ਤੁਰੰਤ ਆਵਸ਼ਕਤਾ ਦੀ ਪੂਰਤੀ ਲਈ ਦਿੱਲੀ, ਲਖਨਊ, ਬੰਗਲੁਰੂ, ਪਟਨਾ ਤੇ ਹੋਰਨਾਂ ਸਥਾਨਾਂ ਉੱਤੇ ਕੋਵਿਡ ਹਸਪਤਾਲ/ਸੁਵਿਧਾਵਾਂ ਸਥਾਪਿਤ ਕੀਤੀਆਂ ਹਨ ਅਤੇ ਸਬੰਧਿਤ ਰਾਜ ਸਰਕਾਰਾਂ ਦੀ ਬੇਨਤੀ ਅਨੁਸਾਰ ਹੋਰ ਸ਼ਹਿਰਾਂ ਵਿੱਚ ਹੋਰ ਅਜਿਹੀਆਂ ਸੁਵਿਧਾਵਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਵਿਭਿੰਨ ਮਿਲਿਟਰੀ ਹਸਪਤਾਲਾਂ ਵਿੱਚ ਲਗਭਗ 750 ਬਿਸਤਰੇ ਆਮ ਸ਼ਹਿਰੀਆਂ ਦੀ ਵਰਤੋਂ ਲਈ ਰੱਖੇ ਗਏ ਹਨ, ਜਦ ਕਿ ਏਐੱਫਐੱਮਐੱਸ ਨੇ ਵੀ 19 ਹਸਪਤਾਲ, 4,000 ਤੋਂ ਵੱਧ ਬਿਸਤਰੇ ਅਤੇ 585 ਆਈਸੀਯੂ ਇਕਾਈਆਂ ਪੂਰੇ ਦੇਸ਼ ਵਿੱਚ ਸਮਰਪਿਤ ਕੀਤੀਆਂ ਹਨ। ਦਿੱਲੀ ਦਾ ਬੇਸ ਹਸਪਤਾਲ ਕੋਵਿਡ ਹਸਪਤਾਲ ’ਚ ਤਬਦੀਲ ਕਰ ਦਿੱਤਾ ਗਿਆ ਹੈ, ਜਿਸ ਦੀ ਸਮਰੱਥਾ 400 ਤੋਂ ਵਧਾ ਕੇ 1,000 ਬਿਸਤਰੇ ਕੀਤੀ ਜਾ ਰਹੀ ਹੈ।

ਡੀਆਰਡੀਓ ਹਸਪਤਾਲ

ਡੀਆਰਡੀਓ ਨੇ ਨਵੀਂ ਦਿੱਲੀ ਤੇ ਲਖਨਊ ਵਿੱਚ 500–ਬਿਸਤਰਿਆਂ ਵਾਲੀ ਇੱਕ–ਇੱਕ ਕੋਵਿਡ–19 ਸੁਵਿਧਾ ਸਥਾਪਿਤ ਕੀਤੀ ਹੈ, ਅਹਿਮਦਾਬਾਦ ’ਚ 900 ਬਿਸਤਰਿਆਂ ਵਾਲਾ ਇੱਕ ਹਸਪਤਾਲ ਕਾਇਮ ਕੀਤਾ ਹੈ ਅਤੇ ਪਟਨਾ ਵਿੱਚ 500 ਬਿਸਤਰਿਆਂ ਵਾਲੇ ਈਐੱਸਆਈਸੀ ਹਸਪਤਾਲ ਨੂੰ ਕੋਵਿਡ ਹਸਪਤਾਲ ’ਚ ਤਬਦੀਲ ਕੀਤਾ ਗਿਆ ਹੈ। ਮੁਜ਼ੱਫ਼ਰਪੁਰ ਅਤੇ ਵਾਰਾਨਸੀ ’ਚ ਕੋਵਿਡ ਹਸਪਤਾਲ ਸਥਾਪਿਤ ਕਰਨ ਲਈ ਕੰਮ ਪੂਰੇ ਜ਼ੋਰ–ਸ਼ੋਰ ਨਾਲ ਚਲ ਰਿਹਾ ਹੈ। ਡੀਆਰਡੀਓ ਵੱਲੋਂ ਅਸਥਾਈ ਕੋਵਿਡ ਹਸਪਤਾਲ ਸਥਾਪਿਤ ਕਰਨ ਲਈ ਰਾਜ ਸਰਕਾਰਾਂ ਨੂੰ ਤਕਨੀਕੀ ਸਹਾਇਤਾ ਦੀ ਪੇਸ਼ਕਸ਼ ਵੀ ਕੀਤੀ ਜਾ ਰਹੀ ਹੈ।

ਵਧੀਕ ਸਿਹਤ ਪੇਸ਼ੇਵਰਾਂ ਦੀਆਂ ਸੇਵਾਵਾਂ ਲਈਆਂ

- Advertisement -

ਏਐੱਫਐੱਮਐੱਸ ਨੇ ਵਿਭਿੰਨ ਹਸਪਤਾਲਾਂ ’ਚ ਮਾਹਿਰਾਂ, ਸੁਪਰ ਸਪੈਸ਼ਲਿਸਟਸ, ਪੈਰਾਮੈਡਿਕਸ ਸਮੇਤ ਵਧੀਕ ਡਾਕਟਰ ਤੈਨਾਤ ਕੀਤੇ ਹਨ। ਮੇਰੇ ਮੰਤਰਾਲੇ ਨੇ ਏਐੱਫਐੱਮਐੱਸ ਦੇ ‘ਸ਼ਾਰਟ ਸਰਵਿਸ ਕਮਿਸ਼ਨਡ ਡਾਕਟਰਜ਼’ ਦੀਆਂ ਸੇਵਾਵਾਂ ਦਾ ਵਿਸਤਾਰ 31 ਦਸੰਬਰ, 2021 ਤੱਕ ਕੀਤਾ ਹੈ, ਜਿਸ ਨਾਲ ਏਐੱਫਐੱਮਐੱਸ ਦੀ ਸਮਰੱਥਾ ਵਿੱਚ 238 ਹੋਰ ਡਾਕਟਰਾਂ ਦਾ ਵਾਧਾ ਹੋ ਗਿਆ ਹੈ। ਸਿਹਤ ਪੇਸ਼ੇਵਰਾਂ ਦੇ ਕਾਰਜ–ਬਲਾਂ ਨੂੰ ਹੋਰ ਮਜ਼ਬੂਤ ਕਰਨ ਲਈ, ਏਐੱਫਐੱਮਐੱਸ ਤੋਂ ਹਾਲ ਹੀ ਵਿੱਚ ਸੇਵਾ–ਮੁਕਤ ਹੋਇਆਂ ਨੂੰ ਮੁੜ–ਤੈਨਾਤ ਕਰ ਦਿੱਤਾ ਗਿਆ ਹੈ। ਸਾਬਕਾ ਫ਼ੌਜੀਆਂ ਤੇ ਉਨ੍ਹਾਂ ਦੇ ਆਸ਼ਰਿਤ ਵਧੀਕ ਠੇਕਾ–ਅਧਾਰਿਤ ਸਟਾਫ਼ ਦੀਆਂ ਸੇਵਾਵਾਂ ਆਰਜ਼ੀ ਤੌਰ ਉੱਤੇ ਵਧੇਰੇ ਦਬਾਅ ਵਾਲੇ 51 ਈਸੀਐੱਚ ਪੌਲੀਕਲੀਨਿਕਸ ਵਿੱਚ ਤਿੰਨ ਮਹੀਨਿਆਂ ਦੀ ਰਾਤ ਦੀ ਡਿਊਟੀ ਲਈ ਲਈਆਂ ਗਈਆਂ ਹਨ।

ਇਸ ਤੋਂ ਇਲਾਵਾ, ਡੀਐੱਫ ਏਐੱਫਐੱਮਐੱਸ ਕੋਵਿਡ–19 ਨਾਲ ਸਬੰਧਿਤ ਮੁੱਦਿਆਂ ਲਈ ਇਸੇ ਹਫ਼ਤੇ ਟੈਲੀ–ਕਨਸਲਟੇਸ਼ਨ ਦਾ ਸੰਚਾਲਨ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਕੰਮ ਲਈ ਸੇਵਾ–ਮੁਕਤ ਏਐੱਫਐੱਮਐੱਸ ਡਾਕਟਰਾਂ ਨੂੰ ਲਗਾਇਆ ਜਾ ਰਿਹਾ ਹੈ।

ਸਿਵਲੀਅਨਜ਼ ਲਈ ਫ਼ੌਜੀ ਹਸਪਤਾਲ

ਭਾਰਤੀ ਥਲ ਸੈਨਾ ਨੇ ਦੇਸ਼ ਵਿੱਚ ਕੋਵਿਡ–19 ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਸ਼ਹਿਰੀ ਪ੍ਰਸਾਸ਼ਨ ਦੀ ਮਦਦ ਲਈ ਆਪਣੇ ਵਸੀਲੇ ਗਤੀਸ਼ੀਲ ਕੀਤੇ ਹਨ। ਥਲ ਸੈਨਾ ਨੇ, ਮਾਮਲਿਆਂ ਦੀ ਗਿਣਤੀ ਵਿੱਚ ਵਾਧੇ ਨੂੰ ਧਿਆਨ ’ਚ ਰੱਖਦਿਆਂ ਉੱਤਰ ਪ੍ਰਦੇਸ਼ ’ਚ ਲਖਨਊ ਅਤੇ ਪ੍ਰਯਾਗਰਾਜ ਵਿਖੇ 100–100 ਬਿਸਤਰੇ ਮੁਹੱਈਆ ਕਰਵਾਏ ਹਨ। ਮੱਧ ਪ੍ਰਦੇਸ਼ ’ਚ ਸਾਗੌਰ ਵਿਖੇ ਐਂਬੂਲੈਂਸਾਂ ਦੇ ਨਾਲ–ਨਾਲ 40–ਬਿਸਤਰਿਆਂ ਦੀ ਏਕਾਂਤਵਾਸ ਸੁਵਿਧਾ ਸਥਾਪਿਤ ਕੀਤੀ ਗਈ ਹੈ। ਭੋਪਾਲ ਤੇ ਜੱਬਲਪੁਰ ’ਚ 100–100 ਬਿਸਤਰੇ ਅਤੇ ਗਵਾਲੀਅਰ ਵਿੱਚ 40 ਬਿਸਤਰੇ ਮੁਹੱਈਆ ਕਰਵਾਏ ਗਏ ਹਨ ਨਾਮਕਮ, ਝਾਰਖੰਡ ’ਚ 50–ਬਿਸਤਰਿਆਂ ਵਾਲੀ ਇੱਕ ਏਕਾਂਤਵਾਸ ਸੁਵਿਧਾ ਸਥਾਪਿਤ ਕੀਤੀ ਗਈ ਹੈ। ਮਹਾਰਾਸ਼ਟਰ ’ਚ, 60 ਆਈਸੀਯੂ ਬਿਸਤਰੇ ਪੁਣੇ ’ਚ ਅਤੇ 20 ਬਿਸਤਰੇ ਕੈਂਪਟੀ ’ਚ ਤੇ ਰਾਜਸਥਾਨ ਦੇ ਬਾਰਮੇੜ ’ਚ 100 ਬਿਸਤਰੇ ਮੁਹੱਈਆ ਕਰਵਾਏ ਗਏ ਹਨ। ਇਸ ਤੋਂ ਇਲਾਵਾ ਅਹਿਮਦਾਬਾਦ ਅਤੇ ਪਟਨਾ ’ਚ ਥਲ ਸੈਨਾ ਦੇ ਮੈਡੀਕਲ ਵਿਅਕਤੀ ਤੈਨਾਤ ਕੀਤੇ ਗਏ ਹਨ, ਮੈਦਾਨ–ਏ–ਜੰਗ ਦੇ ਨਰਸਿੰਗ ਸਹਾਇਕ (BAFNAs) ਪਟਿਆਲਾ ਪ੍ਰਸ਼ਾਸਨ ਨੂੰ ਹਸਪਤਾਲ ਪ੍ਰਬੰਧ ਲਈ ਮੁਹੱਈਆ ਕਰਵਾਏ ਗਏ ਹਨ। ਦੇਸ਼ ਦੇ ਵਿਭਿੰਨ ਭਾਗਾਂ ਤੋਂ ਆਕਸੀਜਨ ਟ੍ਰਾਂਸਪੋਰਟਰਸ ਲਈ 200 ਡਰਾਇਵਰਜ਼ ਨੂੰ ਸਟੈਂਡ–ਬਾਇ ਉੱਤੇ ਰੱਖਿਆ ਗਿਆ ਹੈ ਅਤੇ 10 TATRA ਅਤੇ 15 ALS ਵਾਹਨ ਪਾਲਮ ਹਵਾਈ ਅੱਡੇ ਉੱਤੇ ਆਉਣ ਵਾਲੀਆਂ ਮੈਡੀਕਲ ਸਪਲਾਈਜ਼ ਨੂੰ ਟ੍ਰਾਂਸਸ਼ਿਪ ਲਈ ਸਟੈਂਡ–ਬਾਇ ’ਤੇ ਹਨ।

ਭਾਰਤੀ ਵਾਯੂ ਸੈਨਾ ਤੇ ਜਲ ਸੈਨਾ ਵੱਲੋਂ ਲੌਜਿਸਟਿਕਸ ਸਹਾਇਤਾ

ਮੈਡੀਕਲ ਆਕਸੀਜਨ ਦੀ ਸਪਲਾਈ ਵਿੱਚ ਵਾਧਾ ਕਰਨ ਲਈ ਭਾਰਤੀ ਵਾਯੂ ਸੈਨਾ ਦੇਸ਼ ਤੇ ਵਿਦੇਸ਼ ਵਿੱਚ ਆਪਣੀਆਂ ਗਤੀਵਿਧੀਆਂ ਅਰੰਭੀਆਂ ਹਨ। ਭਾਰਤੀ ਵਾਯੂ ਸੈਨਾ ਦੇ ਟ੍ਰਾਂਸਪੋਰਟ ਹਵਾਈ ਜਹਾਜ਼ ਨੇ 50 ਵਿਸ਼ੇਸ਼ ਉਡਾਣਾਂ ਭਰੀਆਂ ਹਨ, ਵਿਦੇਸ਼ਾਂ ਤੋਂ 1,142 ਮੀਟ੍ਰਿਕ ਟਨ ਸਮਰੱਥਾ ਵਾਲੇ ਆਕਸੀਜਨ ਦੇ 61 ਕੰਟੇਨਰ ਏਅਰਲਿਫ਼ਟ ਕੀਤੇ ਹਨ। ਦੇਸ਼ ਅੰਦਰ ਇਸ ਨੇ 5 ਮਈ, 2021 ਤੱਕ 344 ਉਡਾਣਾਂ ਭਰੀਆਂ ਹਨ, 4,527 ਮੀਟ੍ਰਿਕ ਟਨ ਸਮਰੱਥਾ ਵਾਲੇ 230 ਕੰਟੇਨਰਸ ਏਅਰਲਿਫ਼ਟ ਕੀਤੇ ਹਨ।

ਭਾਰਤੀ ਜਲ ਸੈਨਾ ਨੇ ਆਕਸੀਜਨ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਆਪਣੇ ਮਿਸ਼ਨ ’ਚ ਵਾਧਾ ਕਰਨ ਲਈ ਆਪਣੇ ਬੇੜੇ ਤੈਨਾਤ ਕੀਤੇ ਹਨ। ਅਜਿਹੀ ਪਹਿਲੀ ਖੇਪ 5 ਮਈ ਨੂੰ ਆਈਐੱਨਐੱਸ ਤਲਵਾਰ ਵੱਲੋਂ ਬਹਿਰੀਨ ਤੋਂ ਮੈਂਗਲੌਰ ਲਿਆਂਦੀ ਗਈ ਸੀ। ਹੋਰ ਸਮੁੰਦਰੀ ਬੇੜੇ ਜਿਵੇਂ ਕੋਲਕਾਤਾ, ਕੋਚੀ, ਟਾਬਰ, ਤ੍ਰਿਕਾਂਡ, ਜਲ-ਅਸ਼ਵ ਅਤੇ ਏਅਰਾਵਤ ਨੂੰ ਮੱਧ–ਪੂਰਬ ਅਤੇ ਦੱਖਣ–ਪੂਰਬੀ ਏਸ਼ੀਆ ਦੇ ਵਿਭਿੰਨ ਦੇਸ਼ਾਂ ਤੋਂ ਤਰਲ ਮੈਡੀਕਲ ਆਕਸੀਜਨ ਨਾਲ ਭਰੇ ਕ੍ਰਾਇਓਜੈਨਿਕ ਕੰਟੇਨਰਜ਼ ਦੀ ਖੇਪ ਤੇ ਹੋਰ ਸਬੰਧਿਤ ਮੈਡੀਕਲ ਉਪਕਰਣ ਲਿਆਉਣ ਲਈ ਤੈਨਾਤ ਕੀਤਾ ਗਿਆ ਹੈ। ਕੋਚੀ, ਤ੍ਰਿਕਾਂਡ ਤੇ ਟਾਬਰ ਮਿਸ਼ਨ ਵਾਲੇ ਬੇੜਿਆਂ ਦਾ ਦੂਸਰਾ ਬੈਚ ਅਰਬ ਸਾਗਰ ਵਿੱਚ ਤੈਨਾਤ ਕੀਤਾ ਗਿਆ ਹੈ, ਉਸ ਨੂੰ ਵੀ ਰਾਸ਼ਟਰੀ ਕੋਸ਼ਿਸ਼ ਵਿੱਚ ਸ਼ਾਮਲ ਹੋਣ ਲਈ ਡਾਇਵਰਟ ਕੀਤਾ ਗਿਆ ਹੈ। ਭਾਰਤੀ ਜਲ ਸੈਨਾ ਨੇ ਵੀ ਆਪਣੀ ਸਮਰੱਥਾ ’ਚ ਵਾਧਾ ਕੀਤਾ ਹੈ ਤੇ ਜਦੋਂ ਵੀ ਕਦੇ ਲੋੜ ਪਈ, ਤਾਂ ਹੋਰ ਬੇੜੇ ਤੈਨਾਤ ਕੀਤੇ ਜਾਣਗੇ। ਭਾਰਤੀ ਥਲ ਸੈਨਾ ਨੇ ਆਗਰਾ ’ਚ ਦੋ ਸਿਵਲ ਆਕਸੀਜਨ ਪਲਾਂਟਸ ਦੀ ਮੁਰੰਮਤ ਕੀਤੀ ਹੈ, ਤਾਂ ਜੋ ਪ੍ਰਤੀ ਦਿਨ 1,800 ਸਿਲੰਡਰਾਂ ਦੀ ਸਪਲਾਈ ਮੁੜ–ਸ਼ੁਰੂ ਹੋ ਸਕੇ।

ਆਕਸੀਜਨ ਪਲਾਂਟਸ

ਡੀਆਰਡੀਓ ਨੇ ਪੀਐੱਮ ਕੇਅਰਸ ਫੰਡ ਦੇ ਤਹਿਤ ਟਾਟਾ ਅਡਵਾਂਸਡ ਸਿਸਟਮਜ਼ ਲਿਮਿਟਿਡ ਦੇ 332 ਲਈ ਅਤੇ ਟ੍ਰਾਇਡੈਂਟ ਨਿਊਮੈਟਿਕਸ ਪ੍ਰਾਈਵੇਟ ਲਿਮਿਟਿਡ, ਕੋਇੰਬਟੂਰ ’ਚ 48 ਦੇ ਸਪਲਾਈ ਆਰਡਰਜ਼ ਰਿਲੀਜ਼ ਨਾਲ 500 ਮੈਡੀਕਲ ਆਕਸੀਜਨ ਪਲਾਂਟਸ ਦੀ ਫ਼ੈਬ੍ਰੀਕੇਸ਼ਨ ਸ਼ੁਰੂ ਕੀਤੀ ਹੈ। ਸੀਐੱਸਆਈਆਰ ਨਾਲ ਸਬੰਧਿਤ ਇੰਡੀਅਨ ਇੰਸਟੀਟਿਊਟ ਆਵ੍ ਪੈਟਰੋਲੀਅਮ, ਦੇਹਰਾਦੂਨ ਨਾਲ ਕੰਮ ਕਰਦੇ ਉਦਯੋਗਾਂ ਵੱਲੋਂ 120 ਪਲਾਂਟ ਕਾਇਮ ਕੀਤੇ ਜਾਣਗੇ। ਦੋ ਅਜਿਹੇ ਪਲਾਂਟ ਨਵੀਂ ਦਿੱਲੀ ਵਿਖੇ ਏਮਸ (AIIMS) ਅਤੇ ਰਾਮ ਮਨੋਹਰ ਲੋਹੀਆ (RML) ਹਸਪਤਾਲਾਂ ਵਿੱਚ ਸਥਾਪਿਤ ਕੀਤੇ ਗਏ ਹਨ। ਬਾਕੀ ਦੇ ਪਲਾਂਟਸ ਦੇ ਤਿੰਨ ਮਹੀਨਿਆਂ ਅੰਦਰ ਸਥਾਪਿਤ ਹੋਣ ਦੀ ਸੰਭਾਵਨਾ ਹੈ। ਡੀਆਰਡੀਓ ਨੇ ਉੱਚੇ ਪਹਾੜੀ ਖੇਤਰਾਂ ’ਤੇ ਤੈਨਾਤ ਫ਼ੌਜੀ ਜਵਾਨਾਂ ਲਈ ਇੱਕ SpO2 (ਬਲੱਡ ਆਕਸੀਜਨ ਸੈਚੁਰੇਸ਼ਨ) ਸਪਲੀਮੈਟਲ ਆਕਸੀਜਨ ਡਿਲੀਵਰੀ ਸਿਸਟਮ ਵੀ ਵਿਕਸਤ ਕੀਤਾ ਹੈ। ਇਹ ਪ੍ਰਣਾਲੀ ਕੋਵਿਡ ਦੇਮਰੀਜ਼ਾਂ ਲਈ ਲਾਹੇਵੰਦ ਹੋਵੇਗੀ, ਜਦੋਂ ਉਨ੍ਹਾਂ ਦੀਆਂ ਸਥਿਤੀਆਂ ਸਮਾਨ ਹੋਣਗੀਆਂ। ਕਈ ਡੀਪੀਐੱਸਯੂ ਨੇ ਸੀਐੱਸਆਰ ਅਧੀਨ ਵਿਭਿੰਨ ਰਾਜਾਂ ਵਿੱਚ ਸਥਾਨਕ ਸਰਕਾਰੀ ਹਸਪਤਾਲਾਂ ਨੂੰ ਡਿਲਿਵਰ ਕਰਨ ਲਈ ਆਕਸੀਜਨ ਦੇ ਪਲਾਂਟਸ ਦੀ ਖ਼ਰੀਦ ਵਿੱਚ ਤੇਜ਼ੀ ਲਿਆਂਦੀ ਹੈ।

ਇਸ ਤੋਂ ਇਲਾਵਾ, ਡੀਜੀ ਏਐੱਫਐੱਮਐੱਸ ਵੱਲੋਂ ਜਰਮਨੀ ਦੀ ਇੱਕ ਫ਼ਰਮ ਨੂੰ 23 ਮੋਬਾਈਲ ਆਕਸੀਜਨ ਜੈਨਰੇਟਿੰਗ ਪਲਾਂਟਸ ਲਈ ਆਰਡਰ ਕੀਤੇ ਹਨ। ਇਨ੍ਹਾਂ ਪਲਾਂਟਸ ਦੀ ਡਿਲੀਵਰੀ ਇੱਕ ਹਫ਼ਤੇ ਅੰਦਰ ਸੰਭਵ ਹੈ। ਇਸ ਦੇ ਨਾਲ ਹੀ, 23 ਵੱਡ–ਆਕਾਰੀ (300L/min ਤੋਂ ਲੈ ਕੇ 750 L/min ਸਮਰੱਥਾ) ਵਾਲੇ ਆਕਸੀਜਨ ਪਲਾਂਟਸ ਲਈ ਟੈਂਡਰ ਜਾਰੀ ਕੀਤੇ ਗਏ ਹਨ… ਇਸ ਨਾਲ ਸਮੁੱਚੇ ਦੇਸ਼ ਦੇ ਫ਼ੌਜੀ ਹਸਪਤਾਲਾਂ ਲਈ ਆਕਸੀਜਨ ਦੀ ਸਪਲਾਈ ਵਿੱਚ ਵਾਧਾ ਕਰਨ ’ਚ ਮਦਦ ਮਿਲੇਗੀ।

ਜਨਤਕ ਖੇਤਰ ਦੇ ਰੱਖਿਆ ਅਦਾਰੇ ਮਦਦ ਲਈ ਆਏ ਅੱਗੇ

ਹਿੰਦੁਸਤਾਨ ਏਅਰੋਨੌਟਿਕਸ ਲਿਮਿਟਿਡ (HAL) ਅਤੇ ਆਰਡਨੈਂਸ ਫ਼ੈਕਟਰੀ ਬੋਰਡ ਸਮੇਤ ਵਿਭਿੰਨ ਡੀਪੀਐੱਸਯੂ ਵੱਲੋਂ ਦੇਸ਼ ਭਰ ’ਚ ਵਿਭਿੰਨ ਸਥਾਨਾਂ ਉੱਤੇ ਮੌਜੂਦ ਆਪਣੀਆਂ ਸੁਵਿਧਾਵਾਂ ’ਚ ਵਿਭਿੰਨ ਰਾਜ ਸਰਕਾਰਾਂ ਦੇ ਤਾਲਮੇਲ ਨਾਲ ਆਕਸੀਜਨ ਵਾਲੇ ਬਿਸਤਰਿਆਂ ਸਮੇਤ ਕੋਵਿਡ ਦੀ ਦੇਖਭਾਲ ਨਾਲ ਸਬੰਧਿਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਆਈਸੀਯੂ, ਆਕਸੀਜਨ ਤੇ ਵੈਂਟੀਲੇਟਰ ਦੀ ਮਦਦ ਨਾਲ 180 ਬਿਸਤਰਿਆਂ ਵਾਲਾ ਇੱਕ ਕੋਵਿਡ ਕੇਅਰ ਸੈਂਟਰ ‘ਹਿੰਦੁਸਤਾਨ ਏਅਰੋਨੌਟਿਕਸ ਲਿਮਿਟਿਡ’ (HAL) ਵੱਲੋਂ ਸਥਾਪਿਤ ਕੀਤਾ ਗਿਆ ਹੈ, ਜੋ ਕਰਨਾਟਕ ਦੇ ਬੰਗਲੁਰੂ ਵਿਖੇ ਕੰਮ ਕਰ ਰਿਹਾ ਹੈ। ਡੀਪੀਐੱਸਯੂ ਨੇ ਬੰਗਲੁਰੂ ’ਚ 250 ਬਿਸਤਰਿਆਂ ਵਾਲੀ ਇੱਕ ਸੁਵਿਧਾ ਵੀ ਤਿਆਰ ਕੀਤੀ ਹੈ ਤੇ ਉਸ ਨੂੰ ‘ਕਾਰਪੋਰੇਟ ਸੋਸ਼ਲ ਰੈਸਪੌਂਸੀਬਿਲਿਟੀ’ (ਸੀਐੱਸਆਰ) ਅਧੀਨ ਮਿਊਂਸਪਲ ਅਧਿਕਾਰੀਆਂ ਹਵਾਲੇ ਕੀਤਾ ਹੈ। ਕੋਰਾਪੁਟ, ਓੜੀਸ਼ਾ ’ਚ 70 ਬਿਸਤਰਿਆਂ ਦੀ ਇੱਕ ਸੁਵਿਧਾ, ਨਾਸਿਕ, ਮਹਾਰਾਸ਼ਟਰ ’ਚ 40 ਬਿਸਤਰਿਆਂ ਦਾ ਇੱਕ ਹਸਪਤਾਲ ਵੀ ਕੰਮ ਕਰ ਰਹੇ ਹਨ। ਲਖਨਊ, ਉੱਤਰ ਪ੍ਰਦੇਸ਼ ’ਚ 250 ਬਿਸਤਰਿਆਂ ਵਾਲੀ ਕੋਵਿਡ ਦੇਖਭਾਲ ਸੁਵਿਧਾ ਸਥਾਪਿਤ ਕਰਨ ਲਈ ਵੀ ਐੱਚਏਐੱਲ (HAL) ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਐੱਚਏਐੱਲ ਬੰਗਲੌਰ ਤੇ ਲਖਨਊ ’ਚ ਹੋਰ ਵੈਂਟੀਲੇਟਰਸ ਤੇ ਆਕਸੀਜਨ ਪੁਆਇੰਟਸ ਮੁਹੱਈਆ ਕਰਵਾਉਣ ਲਈ ਯੋਜਨਾ ਉਲੀਕ ਰਿਹਾ ਹੈ।

ਕੈਂਟੋਨਮੈਂਟ ਬੋਰਡਸ ਸਥਿਤੀ ਨਾਲ ਨਿਪਟਣ ਲਈ ਸ਼ਹਿਰੀ ਪ੍ਰਸ਼ਾਸਨ ਦੀ ਮਦਦ ਵੀ ਕਰ ਰਹੇ ਹਨ। ਇਸ ਵੇਲੇ ਦੇਸ਼ ਦੇ ਵਿਭਿੰਨ ਭਾਗਾਂ ’ਚ 1,240 ਬਿਸਤਰਿਆਂ ਵਾਲੇ 40 ਜਨਰਲ ਹਸਪਤਾਲਾਂ ਦਾ ਰੱਖ–ਰਖਾਅ 39 ਕੈਂਟੋਨਮੈਂਟ ਬੋਰਡਜ਼ ਵੱਲੋਂ ਕੀਤਾ ਜਾ ਰਿਹਾ ਹੈ। 37 ਕੈਂਟੋਨਮੈਂਟ ਬੋਰਡਸ ਵਿੱਚ ਆਕਸੀਜਨ ਦੀ ਮਦਦ ਉਪਲਬਧ ਹੈ।

ਐੱਨਸੀਸੀ ਅਧਿਕਾਰੀਆਂ, ਜੇਸੀਓ ਤੇ ਓਆਰ ਦੀਆਂ ਸੇਵਾਵਾਂ ਹਥਿਆਰਬੰਦ ਬਲਾਂ ਲਈ ਰੱਖੀਆਂ ਹਨ ਅਤੇ ਉਹ ਦੂਜੀ ਲਹਿਰ ਵਿਰੁੱਧ ਰਾਜ ਸਰਕਾਰਾਂ ਦੀ ਮਦਦ ਕਰ ਰਹੇ ਹਨ ਤੇ ਟੀਕਾਕਰਣ ਮੁਹਿੰਮ ਵਿੱਚ ਵੀ ਉਨ੍ਹਾਂ ਸਹਾਇਤਾ ਕਰ ਰਹੇ ਹਨ।

ਹਥਿਆਰਬੰਦ ਬਲ ਅਤੇ ਰੱਖਿਆ ਮੰਤਰਾਲੇ ਦੀਆਂ ਵਿਭਿੰਨ ਸਭਾਪਨਾਵਾਂ ਨਾ ਸਿਰਫ਼ ਮੌਜੂਦਾ ਸਥਿਤੀ ਨਾਲ ਜੂਝਣ ਵਿੱਚ ਸਿਵਲ ਪ੍ਰਸ਼ਾਸਨ / ਰਾਜ ਸਰਕਾਰਾਂ ਨੂੰ ਮਦਦ ਮੁਹੱਈਆ ਕਰਵਾ ਰਹੀਆਂ ਹਨ, ਸਗੋਂ ਪੂਰੇ ਦੇਸ਼ ਵਿੱਚ ਸਰਕਾਰ ਵੱਲੋਂ ਵਿੱਢੀ ਟੀਕਾਕਰਣ ਮੁਹਿੰਮ ਵਿੱਚ ਮੁੱਖ ਭੂਮਿਕਾ ਨਿਭਾ ਰਹੀਆਂ ਹਨ। ਹਥਿਆਰਬੰਦ ਬਲਾਂ ਤੇ ਰੱਖਿਆ ਮੰਤਰਾਲੇ ਦੇ ਵਿਭਿੰਨ ਸੰਗਠਨਾਂ ਦੀਆਂ ਇਹ ਸਾਰੀਆਂ ਕੋਸ਼ਿਸ਼ਾਂ ਤੇ ਪਹਿਲਕਦਮੀਆਂ, ਜਿਨ੍ਹਾਂ ਵਿੱਚੋਂ ਕੁਝ ਉੱਪਰ ਗਿਣਵਾ ਦਿੱਤੀਆਂ ਗਈਆਂ ਹਨ, ਕਿਸੇ ਬਾਹਰੀ ਖ਼ਤਰੇ ਤੋਂ ਰਾਸ਼ਟਰ ਦਾ ਬਚਾਅ ਕਰਨ ਦੇ ਉਦੇਸ਼ ਨਾਲ ਕੋਈ ਸਮਝੌਤਾ ਕੀਤੇ ਬਗ਼ੈਰ ਕੀਤੀਆਂ ਜਾ ਰਹੀਆਂ ਹਨ।

ਹੁਣ ਜਦੋਂ ਮਹਾਮਾਰੀ ਦੇ ਮਾਮਲਿਆਂ ਦੀ ਗਿਣਤੀ ਵਧਦੇ ਜਾਣ ਵਿਰੁੱਧ ਜੰਗ ਵਿੱਚ ਸਮੁੱਚਾ ਭਾਰਤ ਇਕਜੁੱਟ ਹੈ, ਹਥਿਆਰਬੰਦ ਬਲ ਵਾਧੂ ਮਿਹਨਤ ਕਰ ਰਹੇ ਹਨ, ਤਾਂ ਜੋ ਰਾਸ਼ਟਰ ਇੱਕ ਜੇਤੂ ਹੋ ਕੇ ਉੱਭਰੇ। ਅਜਿਹੇ ਔਖੇ ਵੇਲੇ ਇੱਕ ਸਪਸ਼ਟ ਜੇਤੂ ਭਾਵਨਾ ਦੀ ਮੰਗ ਕਰਦੇ ਹਨ, ਤਾਂ ਜੋ ਇਨ੍ਹਾਂ ਪ੍ਰਤੀਕੂਲ ਹਾਲਾਤ ਵਿਰੁੱਧ ਜੂਝਿਆ ਜਾ ਸਕੇ ਅਤੇ ਦੇਸ਼ ਇਸ ਛਿਣ ਇਹੋ ਕੁਝ ਕਰ ਵੀ ਰਿਹਾ ਹੈ।

Share this Article
Leave a comment