BSP ਦੀ ਵਿਧਾਇਕਾ ਆਈ CAA ਦੇ ਹੱਕ ‘ਚ ਤਾਂ ਪਾਰਟੀ ਨੇ ਕੀਤਾ ਮੁਅੱਤਲ

TeamGlobalPunjab
1 Min Read

ਮੱਧ ਪ੍ਰਦੇਸ਼ : ਇੰਨੀ ਦਿਨੀਂ ਜਿੱਥੇ ਆਮ ਲੋਕਾਂ ਵੱਲੋਂ ਨਾਗਰਿਕਤਾ ਸੋਧ ਕਨੂੰਨ (CAA)  ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਬਹੁਜਨ ਸਮਾਜ ਪਾਰਟੀ (BSP) ਅਤੇ ਕਾਂਗਰਸ ਪਾਰਟੀ ਜਿਹੀਆਂ ਵੱਡੀਆਂ ਪਾਰਟੀਆਂ ਵੀ ਇਸ ਕਨੂੰਨ ਦਾ ਵਿਰੋਧ ਕਰ ਰਹੀਆਂ ਹਨ। ਇਸੇ ਦੌਰਾਨ ਬੀਐਸਪੀ (BSP) ਪਾਰਟੀ ਦੇ ਇੱਕ ਵਿਧਾਇਕ ਨੂੰ ਪਾਰਟੀ ਵਿਰੁੱਧ ਜਾ ਕੇ CAA ਦਾ ਸਮਰਥਨ ਕਰਨਾ ਮਹਿੰਗਾ ਪੈ ਗਿਆ ਹੈ। ਕਨੂੰਨ ਦੇ ਸਮਰਥਨ ਕਰਨ ‘ਤੇ ਪਾਰਟੀ ਨੇ ਉਸ ਖਿਲਾਫ ਤੁਰੰਤ ਐਕਸ਼ਨ ਲੈਂਦਿਆਂ ਵਿਧਾਇਕ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ।

ਜਾਣਕਾਰੀ ਮੁਤਾਬਿਕ ਇਹ ਮੱਧ ਪ੍ਰਦੇਸ਼ ਦੇ ਪਥੇਰੀਆ ਤੋਂ ਵਿਧਾਇਕ ਰਾਮਾਬਾਈ ਪਰਿਹਾਰ ( MLA Ramabai Parihar) ਹਨ ਜਿਨ੍ਹਾਂ ਨੇ ਕਨੂੰਨ ਦਾ ਸਮਰਥਨ ਕੀਤਾ ਤਾਂ ਪਾਰਟੀ ਸੁਪਰੀਮੋਂ ਮਾਇਆਵਤੀ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਟਵੀਟ ਰਾਹੀਂ ਦਿੱਤੀ ਹੈ।

ਮਾਇਆਵਤੀ ਨੇ ਟਵੀਟ ਕਰਦਿਆਂ ਲਿਖਿਆ ਕਿ “BSP ਇੱਕ ਅਨੁਸ਼ਾਸਿਤ ਪਾਰਟੀ ਹੈ ਅਤੇ ਜਿਹੜਾ ਵੀ ਵਿਧਾਇਕ ਜਾਂ ਮੰਤਰੀ ਇਸ ਨੂੰ ਤੋੜੇਗਾ ਉਸ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ”। ਉਨ੍ਹਾਂ ਲਿਖਿਆ ਕਿ, “ਵਿਧਾਇਕਾ ਰਾਮਾਬਾਈ ਪਰਿਹਾਰ ਵੱਲੋਂ CAA ਦਾ  ਸਮਰਥਨ ਕਰਨ ‘ਤੇ ਉਨ੍ਹਾਂ ਨੂੰ ਪਾਰਟੀ ਨੇ ਮੁਅੱਤਲ ਕੀਤਾ ਹੈ”। ਮਾਇਆਵਤੀ ਨੇ ਇੰਨਾ ਹੀ ਨਹੀਂ ਕਿਹਾ ਬਲਕਿ ਇਹ ਵੀ ਟਵੀਟ ਕੀਤਾ ਕਿ ਉਨ੍ਹਾਂ ਨੂੰ ਪਹਿਲਾਂ ਵੀ ਕਈ ਵਾਰ ਪਾਰਟੀ ਨੇ ਚੇਤਾਵਨੀ ਦਿੱਤੀ ਸੀ।

Share this Article
Leave a comment