ਆਸਟਰੇਲੀਆ ਦੇ ਇੱਕ ਸ਼ਖਸ ਲਈ ਉਹ ਦਿਨ ਉਸਦੀ ਜਿੰਦਗੀ ਦਾ ਸਭ ਤੋਂ ਡਰਾਵਣਾ ਦਿਨ ਸੀ। ਉਸਨੇ ਆਪਣੇ ਬ੍ਰਿਸਬੇਨ ਸਥਿਤ ਘਰ ਵਿੱਚ ਟਾਇਲਟ ਦਾ ਦਰਵਾਜਾ ਖੋਲਿਆ ਅਤੇ ਉੱਥੇ ਉਸਨੂੰ ਕੁੱਝ ਅਜਿਹਾ ਦਿਖਿਆ ਜਿਸਨੇ ਉਸਦੇ ਹੋਸ਼ ਉਡਾ ਦਿੱਤੇ।
ਜਾਣਕਾਰੀ ਮੁਤਾਬਕ ਇਸ ਆਸਟਰੇਲੀਆਈ ਸ਼ਖਸ ਨੂੰ ਆਪਣੇ ਘਰ ਦੇ ਟਾਇਲਟ ਵਿੱਚ ਕਮੋਡ ਸੀਟ ਦੇ ਅੰਦਰ ਪਾਇਥਨ ਨਜ਼ਰ ਆਇਆ , ਜਿਸ ਤੋਂ ਬਾਅਦ ਉਸਦੀ ਜਾਨ ‘ਤੇ ਬਣ ਗਈ। ਇਸ ਤੋਂ ਬਾਅਦ ਬ੍ਰਿਸਬੇਨ ਸਨੇਕ ਕੈਚਰਸ ਦੇ ਸਟੀਵਰਟ ਲੇਲੋਰ ਨੂੰ ਫੋਨ ਕਰਕੇ ਸੱਪ ਫੜਨ ਲਈ ਬੁਲਾਇਆ ਗਿਆ।
ਬ੍ਰਿਸਬੇਨ ਸਨੇਕ ਕੈਚਰਸ ਨੇ ਇਸ ਪੂਰੀ ਘਟਨਾ ਨੂੰ ਆਪਣੇ ਫੇਸਬੁਕ ਪੇਜ ‘ਤੇ ਪੋਸਟ ਵੀ ਕੀਤਾ ਹੈ। ਲੇਲੋਰ ਨੇ ਦੱਸਿਆ ਕਿ ਸੱਪ ਨੂੰ ਫੜਨ ਵਿੱਚ ਉਨ੍ਹਾਂ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ। ਉਨ੍ਹਾਂ ਨੇ ਦਸਤਾਨੇ ਪਾ ਕੇ ਕਮੋਡ ਵਿੱਚ ਹੱਥ ਪਾਇਆ ਅਤੇ ਸੱਪ ਨੂੰ ਫੜ ਲਿਆ। ਇਸ ਸ਼ਖਸ ਦੇ ਘਰ ਵਿੱਚ ਦਾਖਲ ਹੋਇਆ ਸੱਪ ਕਾਰਪੇਟ ਪਾਇਥਨ ਸੀ, ਜੋ ਕਵੀਂਸਲੈਂਡ ਵਿੱਚ ਕਾਫ਼ੀ ਪਾਇਆ ਜਾਂਦਾ ਹੈ। ਹਾਲਾਂਕਿ ਕਿਸੇ ਦੇ ਟਾਇਲਟ ‘ਚ ਸੱਪ ਆ ਜਾਣ ਦੀ ਘਟਨਾ 2 ਤੋਂ 3 ਸਾਲ ਵਿੱਚ ਇੱਕ ਵਾਰ ਹੁੰਦੀ ਹੈ।
https://www.facebook.com/elitesnakecatchingbrisbane/videos/2125454220827081/
- Advertisement -
ਫੇਸਬੁਕ ‘ਤੇ ਇਸ ਪੋਸਟ ਨੂੰ 2800 ਤੋਂ ਜ਼ਿਆਦਾ ਵਾਰ ਸ਼ੇਅਰ ਕੀਤਾ ਜਾ ਚੁੱਕਿਆ ਹੈ। ਲੋਕਾਂ ਨੇ ਇਸ ਵੀਡੀਓ ਤੇ ਅਜਿਹੇ ਕੂਮੈਂਟ ਕੀਤੇ ਕਿ ਹੁਣ ਉਹ ਕਦੇ ਰਾਤ ਦੇ ਸਮੇਂ ਟਾਇਲਟ ਨਹੀਂ ਜਾ ਸਕੇਗਾ, ਤਾਂ ਕਿਸੇ ਨੇ ਆਪਣਾ ਸਭ ਤੋਂ ਵੱਡਾ ਡਰ ਕਰਾਰ ਦਿੱਤਾ ।