ਦੱਖਣੀ ਬੀਸੀ ‘ਚ ਭਾਰੀ ਬਰਫ਼ਬਾਰੀ ਕਾਰਨ ਕਈ ਸਕੂਲ ਬੰਦ

Rajneet Kaur
1 Min Read

ਨਿਊਜ਼ ਡੈਸਕ: ਬ੍ਰਿਟਿਸ਼ ਕੋਲੰਬੀਆ ਦੇ ਦੱਖਣੀ ਤੱਟ ਦੇ ਸਕੂਲਾਂ ਅਤੇ ਯੂਨੀਵਰਸਿਟੀਆਂ ਨੇ ਬੁੱਧਵਾਰ ਨੂੰ ‘ਸਨੋਅ ਡੇ’ ਘੋਸ਼ਿਤ ਕੀਤਾ ਹੈ। ਸਰਦੀ ਦਾ ਮੌਸਮ ਪੂਰੇ ਖੇਤਰ ਵਿੱਚ ਸੜਕਾਂ ‘ਤੇ ਤਬਾਹੀ ਮਚਾ ਰਿਹਾ ਹੈ।

ਵੈਨਕੂਵਰ, ਸਰੀ, ਬਰਨਬੀ, ਉੱਤਰੀ ਵੈਨਕੂਵਰ, ਵੈਸਟ ਵੈਨਕੂਵਰ, ਐਬਟਸਫੋਰਡ, ਚਿਲੀਵੈਕ, ਕੋਕੁਇਟਲਮ, ਡੈਲਟਾ, ਲੈਂਗਲੇ, ਮੈਪਲ ਰਿਜ, ਨਿਊ ਵੈਸਟਮਿੰਸਟਰ, ਮਿਸ਼ਨ ਅਤੇ ਰਿਚਮੰਡ ਦੇ ਸਾਰੇ ਪਬਲਿਕ ਸਕੂਲ ਬੰਦ ਕਰ ਦਿਤੇ ਗਏ ਹਨ।ਮਾਪਿਆਂ ਨੂੰ ਪੁਸ਼ਟੀ ਕਰਨ ਵਾਸਤੇ ਸਕੂਲ ਦੀ ਵੈੱਬਸਾਈਟ ਚੈੱਕ ਕਰਨ ਲਈ ਆਖਿਆ ਗਿਆ ਹੈ।

ਐਨਵਾਇਰਨਮੈਂਟ ਕੈਨੇਡਾ ਅਨੁਸਾਰ, ਬੁੱਧਵਾਰ ਸ਼ਾਮ ਤੱਕ ਕੁਝ ਇਲਾਕਿਆਂ ਵਿਚ 20 ਸੈਂਟੀਮੀਟਰ ਤੱਕ ਬਰਫ਼ ਇਕੱਠੀ ਹੋਣ ਦਾ ਅਨੁਮਾਨ ਹੈ।

ਇਸ ਤੋਂ ਇਲਾਵਾ ਯੂਨੀਵਰਸਿਟੀ ਔਫ਼ ਬ੍ਰਿਟਿਸ਼ ਕੋਲੰਬੀਆ, ਸਾਈਮਨ ਫ਼੍ਰੇਜ਼ਰ ਯੂਨੀਵਰਸਿਟੀ, BCIT, ਕੈਪੀਲਾਨੋ ਯੂਨੀਵਰਸਿਟੀ, ਡਗਲਸ ਕਾਲਜ ਅਤੇ ਵੈਨਕੂਵਰ ਕਮਿਊਨਿਟੀ ਕਾਲਜ ਨੇ ਵੀ ਬਰਫ਼ੀਲੇ ਮੌਸਮ ਦੇ ਮੱਦੇਨਜ਼ਰ ਔਨ-ਕੈਂਪਸ ਕਲਾਸਾਂ ਕੈਂਸਲ ਕਰ ਦਿੱਤੀਆਂ ਹਨ।

ਐਨਵਾਇਰਮੈਂਟ ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਭਾਰੀ ਬਰਫ਼ਬਾਰੀ ਕਾਰਨ ਵਿਜ਼ਿਬਿਲਿਟੀ ਸੀਮਤ ਹੋ ਸਕਦੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment