ਅਮਰੀਕਾ ‘ਚ ਕਤਲ ਕੀਤੇ ਗਏ ਪੰਜਾਬੀ ਪਰਿਵਾਰ ਦਾ ਕੀਤਾ ਗਿਆ ਅੰਤਿਮ ਸਸਕਾਰ

Prabhjot Kaur
2 Min Read

ਸੈਕਰਾਮੈਂਟ: ਅਮਰੀਕਾ ਵਿੱਚ ਅਗਵਾ ਤੋਂ ਬਾਅਦ ਕਤਲ ਕੀਤੇ ਗਏ ਪੰਜਾਬੀ ਪਰਿਵਾਰ ਦੇ 4 ਜੀਆਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਮਰਸਡ ‘ਚ ਇਕੱਠੇ ਹੋਏ ਸੈਂਕੜੇ ਲੋਕਾਂ ਨੇ ਇਨਾਂ ਚਾਰਾਂ ਨੂੰ ਭਿੱਜੀਆਂ ਅੱਖਾਂ ਨਾਲ ਅੰਤਮ ਵਿਦਾਈ ਦਿੱਤੀ।

ਮਰਸੇਡ ਸ਼ਹਿਰ ‘ਚ ਇੱਕ ਸਿਰਫਿਰੇ ਵਲੋਂ ਪੰਜਾਬੀ ਪਰਿਵਾਰ ਦੇ ਕਤਲ ਕੀਤੇ ਗਏ ਚਾਰ ਜੀਆਂ ਦਾ ਅੰਤਿਮ ਸੰਸਕਾਰ ਲਾਗਲੇ ਸ਼ਹਿਰ ਟਰਲਾਕ ਵਿੱਚ ਕਰ ਦਿੱਤਾ ਗਿਆ। ਇਨਾਂ ਚਾਰਾਂ ਜੀਆਂ ਦਾ ਸੰਸਕਾਰ ਸੈਂਕੜੇ ਲੋਕਾਂ ਦੀ ਹਾਜ਼ਰੀ ‘ਚ ਐਲਨ ਮੋਰਚਰੀ ਵਿਖੇ ਕੀਤਾ ਗਿਆ। ਪੰਜਾਬੀ ਪਰਿਵਾਰ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕਤਲ ਕਰ ਦਿੱਤਾ ਗਿਆ ਸੀ।

- Advertisement -

ਇਸ ਮੌਕੇ ਸਿੱਖ ਭਾਈਚਾਰੇ ਦੇ ਸਟੈਨਿਸਲੈਂਸ ਕਾਉਂਟੀ ਸੁਪਰਵਾਈਜ਼ਰ, ਮਨੀ ਗਰਵਾਲ ਨੇ ਕਿਹਾ ਕਿ ਅਸੀਂ ਇੱਥੇ ਪਰਿਵਾਰ ਨੂੰ ਇਹ ਦੱਸਣ ਲਈ ਆਏ ਹਾਂ ਕਿ ਉਹ ਇਸ ਦੁੱਖ ਵਿੱਚ ਇਕੱਲੇ ਨਹੀਂ ਹਨ, ਸਗੋਂ ਸਾਰਾ ਭਾਈਚਾਰਾ ਉਨ੍ਹਾਂ ਦੇ ਨਾਲ ਖੜਾ ਹੈ।

ਦੱਸਣਯੋਗ ਹੈ ਕਿ ਇਸ ਪਰਿਵਾਰ ਨੂੰ 3 ਅਕਤੂਬਰ ਨੂੰ ਮਰਸਡ ਕਾਉਂਟੀ ਵਿੱਚ ਉਨ੍ਹਾਂ ਦੇ ਟਰਕਿੰਗ ਕਾਰੋਬਾਰ ਤੋਂ ਅਗਵਾ ਕਰ ਲਿਆ ਗਿਆ, ਜਿਸ ਤੋਂ ਇੱਕ ਖੇਤ ‘ਚੋਂ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਕੀਤੀਆਂ ਗਈਆਂ ਸਨ। ਇਸ ਘਟਨਾਂ ਨੂੰ ਅੰਜਾਮ ਦੇਣ ਵਾਲਾ ਸਾਬਕਾ ਕਰਮਚਾਰੀ ਜੀਸਸ ਸਾਲਗਾਡ `ਤੇ ਕਤਲ ਦੇ ਦੋਸ਼ ਲਗਾਏ ਗਏ ਹਨ ਤੇ ਉਸ ਦੇ ਭਰਾ ਅਲਬਰਟ ਨੂੰ ਉਸ ਦੀ ਮਦਦ ਕਰਨ ਵਜੋਂ ਚਾਰਜ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਅੰਤਿਮ ਸੰਸਕਾਰ ਵਿੱਚ ਆਮ ਲੋਕਾਂ ਦੇ ਸ਼ਾਮਲ ਹੋਣ ‘ਤੇ ਰੋਕ ਸੀ, ਪਰ ਸੈਂਕੜੇ ਵਿਅਕਤੀਆਂ ਵਲੋਂ ਪਹੁੰਚ ਕੇ ਪਰਿਵਾਰ ਦਾ ਸਮਰਥਨ ਕੀਤਾ ਗਿਆ ਤੇ ਐਲਨ ਮੋਰਚਰੀ ਦੇ ਬਾਹਰ ਵੱਡਾ ਇਕੱਠ ਹੋਇਆ।

- Advertisement -

ਬੀਤੇ ਦਿਨੀਂ ਇਸ ਪੰਜਾਬੀ ਪਰਿਵਾਰ ਦੇ ਅੰਤਮ ਸਸਕਾਰ ਤੋਂ ਇੱਕ ਦਿਨ ਪਹਿਲਾਂ ਲੋਕ ਸੜਕਾਂ ‘ਤੇ ਉਤਰ ਆਏ ਸਨ। ਪੂਰੇ ਮੁਲਕ ਵਿਚ ਕੈਂਡਲ ਮਾਰਚ ਕੱਢੇ ਗਏ। ਇਥੋਂ ਤੱਕ ਕਿ ਗੋਰਿਆਂ ਨੇ ਵੀ ਕੈਂਡਲ ਮਾਰਚ ਵਿਚ ਸ਼ਮੂਲੀਅਤ ਕਰਦਿਆਂ ਭਾਰਤੀ ਮੂਲ ਦੇ ਲੋਕਾਂ ਉਪਰ ਹੋ ਰਹੇ ਹਮਲਿਆਂ ਦਾ ਵਿਰੋਧ ਕੀਤਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment