ਸਕਾਰਬਰੋ: ਸਕਾਰਬਰੋ ਵਿੱਚ ਤੜ੍ਹਕੇ ਵਾਪਰੇ ਗੋਲੀਕਾਂਡ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।
ਪੁਲਿਸ ਨੂੰ ਸ਼ੁੱਕਰਵਾਰ ਤੜ੍ਹਕੇ 4:50 ਉੱਤੇ ਕੈਨੇਡੀ ਰੋਡ ਉੱਤੇ ਚੱਲੀ ਗੋਲੀ ਦੇ ਸਬੰਧ ਵਿੱਚ ਕਾਲ ਹਾਸਲ ਹੋਈ। ਮੌਕੇ ਉੱਤੇ ਪਹੁੰਚੇ ਪੈਰਾਮੈਡਿਕਸ ਨੂੰ ਇੱਕ ਵਿਅਕਤੀ, ਜ਼ਖ਼ਮੀ ਹਾਲਤ ਵਿੱਚ ਮਿਲਿਆ। ਉਸ ਨੂੰ ਗੋਲੀ ਲੱਗੀ ਹੋਈ ਸੀ। ਉਸ ਵਿਅਕਤੀ ਨੂੰ ਨਾਜ਼ੁਕ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ,ਜਿੱਥੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਉਸ ਦੀ ਪਛਾਣ ਟੋਰਾਂਟੋ ਦੇ 54 ਸਾਲਾ ਡਗਲਸ ਡੇਵਲੀਨ ਵਜੋਂ ਹੋਈ ਹੈ।
ਪੁਲਿਸ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਕੈਨੇਡੀ ਰੋਡ ਦੀ ਸਾਈਡਵਾਕ ਉੱਤੇ ਗੋਲੀ ਮਾਰੀ ਗਈ, ਪਰ ਉਹ ਨੇੜੇ ਸਥਿਤ ਗੈਸ ਸਟੇਸ਼ਨ ਤੱਕ ਭੱਜ ਕੇ ਜਾਣ ਵਿੱਚ ਸਫਲ ਹੋ ਗਿਆ ਤੇ ਉੱਥੋਂ ਹੀ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ।