ਪੈਮ ਗੋਸਲ ਨੇ ਸਕਾਟਿਸ਼ ਪਾਰਲੀਮੈਂਟ ‘ਚ ਗੁਟਕਾ ਸਾਹਿਬ ਹੱਥ ‘ਚ ਫੜ ਕੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ

TeamGlobalPunjab
2 Min Read

ਗਲਾਸਗੋ: ਪੈਮ ਗੋਸਲ ਨੇ ਸਕੌਟਲੈਂਡ ’ਚ ਇਤਿਹਾਸ ਰਚ ਦਿੱਤਾ ਹੈ। ਉਹ ਸਕੌਟਿਸ਼ ਪਾਰਲੀਮੈਂਟ ’ਚ ਮੈਂਬਰ ਚੁਣੇ ਜਾਣ ਵਾਲੀ ਪਹਿਲੀ ਸਿੱਖ ਮਹਿਲਾ ਬਣ ਗਏ ਹਨ। ਬੀਤੇ ਦਿਨੀ ਉਨ੍ਹਾਂ ਨੇ ਸਹੁੰ ਚੁੱਕਣ ਤੋਂ ਪਹਿਲਾਂ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ’ ਦੇ ਨਾਲ ਮੂਲ ਮੰਤਰ ਦਾ ਜਾਪੁ ਕੀਤਾ। ਫਿਰ ਉਨ੍ਹਾਂ ਨੇ ਮਹਾਰਾਣੀ ਪ੍ਰਤੀ ਵਫਾਦਾਰ ਰਹਿਣ ਦਾ ਅਹਿਦ ਲੈ ਕੇ ਪਾਰਲੀਮੈਂਟ ‘ਚ ਫਤਹਿ ਬੁਲਾਈ ਤੇ ਗੁਟਕਾ ਸਾਹਿਬ ਨੂੰ ਮੱਥੇ ਨਾਲ ਲਾਇਆ।

ਪੈਮ ਗੋਸਲ ਦਾ ਜਨਮ ਗਲਾਸਗੋ ਵਿਚ ਹੋਇਆ ਸੀ ਅਤੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਸਕਾਟਲੈਂਡ ਵਿਚ ਹੀ ਗੁਜ਼ਾਰਿਆ। ਉਨ੍ਹਾਂ ਨੇ ਰਾਜਨੀਤੀ ਦੀ ਦੁਨੀਆ ਵਿਚ ਕਦਮ ਉਸ ਵੇਲੇ ਰੱਖਿਆ ਜਦੋਂ ਉਹ ਸਕਾਟਿਸ਼ ਕੰਜ਼ਰਵੇਟਿਵ ਅਤੇ ਯੂਨੀਅਨਿਸਟ ਪਾਰਟੀ ਲਈ 2019 ਦੀਆਂ ਆਮ ਚੋਣਾਂ ਵਿਚ ਈਸਟ ਡਨਬਰਟਨਸਾਇਰ ਲਈ ਸੰਸਦ ਉਮੀਦਵਾਰ ਵਜੋਂ ਖੜ੍ਹੇ ਹੋਏ ਸਨ।

ਪੈਮ ਨੇ ਸਕਾਟਲੈਂਡ ਅਤੇ ਇੰਗਲੈਂਡ ਦੋਵਾਂ ਵਿਚ ਆਰਥਿਕ ਵਿਕਾਸ, ਅੰਦਰੂਨੀ ਨਿਵੇਸ਼, ਕਾਰੋਬਾਰ, ਸਭਿਆਚਾਰਕ, ਕਾਨੂੰਨੀ ਅਤੇ ਨਿਯਮਤ ਨੀਤੀਆਂ ‘ਤੇ ਕੰਮ ਕਰਦਿਆਂ ਜਨਤਕ, ਨਿਜੀ ਅਤੇ ਸਵੈਇੱਛੁਕ ਖੇਤਰਾਂ ਵਿਚ ਤੀਹ ਸਾਲਾਂ ਦੌਰਾਨ ਗਿਆਨ ਅਤੇ ਤਜਰਬਾ ਇਕੱਠਾ ਕੀਤਾ ਹੈ। ਪੈਮ ਨੇ ਉਪਭੋਗਤਾ ਕਾਨੂੰਨ ਵਿਚ ਬੀਏ, ਐੱਮਬੀਏ ਅਤੇ ਇਸ ਸਮੇਂ ਉਹ ਪੀਐੱਚਡੀ ਕਰ ਰਹੇ ਹਨ।

Share this Article
Leave a comment