ਸ਼ਿਮਲਾ ਦੇ ਰਾਮਪੁਰ ‘ਚ 2 ਵਾਰ ਫਟਿਆ ਬੱਦਲ, ਭਾਰੀ ਬਾਰਿਸ਼ ਲਈ ਆਰੇਂਜ ਅਲਰਟ ਜਾਰੀ

Rajneet Kaur
2 Min Read

ਨਿਊਜ਼ ਡੈਸਕ: ਸ਼ਿਮਲਾ ਜ਼ਿਲੇ ਦੇ ਰਾਮਪੁਰ ਉਪ ਮੰਡਲ ਦੀ ਸਰਪਾਰਾ ਪੰਚਾਇਤ ਦੇ ਕੰਧਾਰ ਪਿੰਡ ‘ਚ ਦੇਰ ਰਾਤ ਦੋ ਬੱਦਲ ਫਟਣ ਕਾਰਨ ਸੇਬ ਦੇ ਬਾਗਾਂ ਅਤੇ ਘਰਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਇਸ ਦੌਰਾਨ ਪਾਣੀ ਘਰਾਂ ਵਿੱਚ ਵੜ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜਾਣਕਾਰੀ ਅਨੁਸਾਰ  ਪ੍ਰਾਇਮਰੀ ਸਕੂਲ ਦੀ ਇਮਾਰਤ, ਯੂਥ ਕਲੱਬ ਦੀ ਇਮਾਰਤ ਅਤੇ ਹੋਰ ਲੋਕਾਂ ਦੇ ਘਰ ਹੜ੍ਹਾਂ ਕਾਰਨ ਰੁੜ੍ਹ ਗਏ ਹਨ। ਇਸ ਤੋਂ ਇਲਾਵਾ ਹੜ੍ਹ ਵਿੱਚ ਗਾਵਾਂ, ਬਲਦ, ਭੇਡਾਂ ਅਤੇ ਬੱਕਰੀਆਂ ਵੀ ਵਹਿ ਗਈਆਂ। ਇਸ ਦੇ ਨਾਲ ਹੀ ਸੇਬ ਦੇ ਕਈ ਬਾਗਾਂ ਵਿੱਚ ਪਾਣੀ ਭਰ ਗਿਆ ਹੈ। ਦਸਣਯੋਗ ਹੈ ਕਿ ਦੇਰ ਰਾਤ 11 ਵਜੇ ਅਚਾਨਕ ਬੱਦਲ ਫਟ ਗਿਆ ਅਤੇ ਲੋਕਾਂ ਨੇ ਭੱਜ ਕੇ ਆਪਣੀ ਜਾਨ ਤਾਂ ਬਚਾਈ ਪਰ ਘਰਾਂ ਅਤੇ ਬਗੀਚਿਆਂ ਦਾ ਕਾਫੀ ਨੁਕਸਾਨ ਹੋ ਗਿਆ ਹੈ।

ਇਸ ਤੋਂ ਬਾਅਦ ਫਿਰ ਤਿੰਨ ਵਜੇ ਬੱਦਲ ਫਟਣ ਕਾਰਨ ਆਏ ਹੜ੍ਹ ਨੇ ਤਬਾਹੀ ਮਚਾ ਦਿਤੀ। ਸਰਪਾਰਾ ਪੰਚਾਇਤ ਦੇ ਮੁਖੀ ਮੋਹਨ ਕਪਾਟੀਆ ਨੇ ਦੱਸਿਆ ਕਿ ਸਰਪਾਰਾ ਪੰਚਾਇਤ ਦੇ ਕੰਧਾਰ ਪਿੰਡ ਵਿੱਚ ਬੱਦਲ ਫਟ ਗਿਆ। ਉਨ੍ਹਾਂ ਕਿਹਾ ਕਿ ਪਿੰਡ ਸਰਪਾਰਾ ਦਾ ਸੰਪਰਕ ਦੇਸ਼ ਅਤੇ ਦੁਨੀਆ ਨਾਲੋਂ ਟੁੱਟ ਗਿਆ ਹੈ।ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੌਕੇ ’ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲੈ ਕੇ ਪੀੜਤ ਲੋਕਾਂ ਨੂੰ ਤੁਰੰਤ ਰਾਹਤ ਦਿੱਤੀ ਜਾਵੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment