ਦਿੱਲੀ ‘ਚ ਲੌਕਡਾਊਨ ਨੂੰ ਲੈ ਕੇ ਸਰਕਾਰ ਨੇ ਨਵੇਂ ਹੁਕਮ ਕੀਤੇ ਜਾਰੀ, ਇਨ੍ਹਾਂ ਨੂੰ ਮਿਲੇਗੀ ਸੋਮਵਾਰ ਤੋਂ ਛੋਟ

TeamGlobalPunjab
1 Min Read

ਨਵੀਂ ਦਿੱਲੀ: ਦਿੱਲੀ ‘ਚ ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਬਾਰੇ ਸਰਕਾਰ ਨੇ ਨਵੇਂ ਹੁਕਮ ਜਾਰੀ ਕੀਤੇ ਹਨ।  ਦਿੱਲੀ ‘ਚ  ਇਕ ਵਾਰ ਫਿਰ ਮੁਕੰਮਲ ਤਾਲਾਬੰਦੀ ਦੀ ਮਿਆਦ ਵਧਾ ਦਿੱਤੀ ਹੈ। ਹੁਣ ਪਾਬੰਦੀਆਂ 7 ਜੂਨ ਨੂੰ ਸਵੇਰੇ 5 ਵਜੇ ਤੱਕ ਜਾਰੀ ਰਹਿਣਗੀਆਂ। ਹਾਲਾਂਕਿ ਅਨਲੌਕ ਦੀ ਪ੍ਰਕਿਰਿਆ ਦੀ ਸ਼ੁਰੂਆਤ ਤਹਿਤ 31 ਮਈ ਤੋਂ ਦੋ ਤਰ੍ਹਾਂ ਦੀ ਛੋਟ ਦਿੱਤੀ ਗਈ ਹੈ।

ਦਿੱਲੀ ਆਪਦਾ ਪ੍ਰਬੰਧਨ ਅਥਾਰਟੀ (ਡੀਡੀਐਮਏ) ਨੇ ਕੁਝ ਲੋਕਾਂ ਨੂੰ ਸੋਮਵਾਰ ਤੋਂ ਬਾਹਰ ਜਾਣ ਅਤੇ ਕੰਮ ‘ਤੇ ਜਾਣ ਦੀ ਇਜਾਜ਼ਤ ਦਿੱਤੀ ਹੈ। ਉਨ੍ਹਾਂ ਨੇ ਬਿਆਨ ‘ਚ  ਕਿਹਾ ਕਿ ਦਿੱਲੀ ਵਿੱਚ ਲੋੜੀਂਦੀਆਂ ਗਤੀਵਿਧੀਆਂ ਨੂੰ ਛੱਡ ਕੇ ਲੋਕਾਂ ਦੀ ਆਵਾਜਾਈ ਨੂੰ ਰੋਕਿਆ ਜਾਵੇਗਾ। ਇਸ ਤੋਂ ਇਲਾਵਾ, ਕੰਟੇਨਮੈਂਟ ਜ਼ੋਨ ਦੇ ਬਾਹਰ, ਉਸਾਰੀ ਅਤੇ ਨਿਰਮਾਣ ਯੂਨਿਟਾਂ ਨੂੰ ਉਦਯੋਗਿਕ ਖੇਤਰਾਂ ਵਿੱਚ ਚੱਲਣ ਦੀ ਆਗਿਆ ਦਿੱਤੀ ਗਈ ਹੈ। ਇਸ ਦੌਰਾਨ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨ ਲਈ ਸਖਤ ਨਿਰਦੇਸ਼ ਦਿੱਤੇ ਗਏ ਹਨ।

ਹੁਕਮਾਂ ਮੁਤਾਬਕ ਅਨਲੌਕ ਚ ਇ੍ਹਨ੍ਹਾਂ ਨੂੰ ਮਿਲੀ ਛੋਟ

1.ਮਨਜੂਰਸ਼ੁਦਾ ਇੰਡਸਟਰੀਅਲ ਏਰੀਆ ‘ਚ ਬੰਦ ਏਰੀਏ ‘ਚ ਮੈਨੂਫੈਕਚਰਿੰਗ ਤੇ ਪ੍ਰੋਡਕਸ਼ਨ ਯੂਨਿਟ ਚਲਾਏ ਜਾ ਸਕਣਗੇ।

- Advertisement -

2.ਜਿਹੜੇ ਕੰਸਟ੍ਰਕਸ਼ਨ ਸਾਈਟ ਤੇ ਵਰਕਰਸ ਬਾਊਂਡਰੀ ਦੇ ਅੰਦਰ ਕੰਮ ਕਰ ਰਹੇ ਹਨ ਉੱਥੇ ਨਿਰਮਾਣ ਕਾਰਜ ਦੀ ਇਜਾਜ਼ਤ ਹੋਵੇਗੀ।

Share this Article
Leave a comment