ਬਰਾਕ ਓਬਾਮਾ ਨੇ ਆਪਣੀ ਕਿਤਾਬ ‘ਚ ਰਾਹੁਲ ਗਾਂਧੀ ਖਿਲਾਫ ਕੀਤੀ ਟਿੱਪਣੀ, ਹੁਣ ਬੀਜੇਪੀ ਲੀਡਰ ਲੈ ਰਹੇ ਨੇ ਚੁੱਟਕੀ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ‘ਚ ਕਈ ਦਿਨਾਂ ਤੋਂ ਚਲੱਦੀ ਆ ਰਹੀ ਚੋਣਾਂ ਦੀ ਹਲਚਲ ਠੰਢੀ ਹੋਈ ਤਾਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਲਿਖੀ ਹੋਈ ਕਿਤਾਬ ਲਾਂਚ ਕੀਤੀ। ਜਿਸ ਦਾ ਨਾਮ ਹੈ ‘A Promised Land’ ਜਿਸ ਵਿੱਚ ਉਹਨਾਂ ਨੇ ਆਪਣੇ ਸਿਆਸੀ ਸਫ਼ਰ ਨੂੰ ਸਾਂਝਾ ਕੀਤਾ ਹੈ। ਕਿਤਾਬ ਦੀ ਚਰਚਾ ਭਾਰਤ ‘ਚ ਵੀ ਕਾਫ਼ੀ ਹੋ ਰਹੀ ਹੈ, ਕਿਉਂਕਿ ਕਿਤਾਬ ਦੇ ਅੰਦਰ ਕਾਂਗਰਸੀ ਲੀਡਰ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ ਕਈ ਲੋਕਾਂ ਦਾ ਜ਼ਿਕਰ ਕੀਤਾ ਹੈ।

ਕਾਂਗਰਸ ਲੀਡਰ ਰਾਹੁਲ ਗਾਂਧੀ ਨੂੰ ਲੈ ਕੇ ਬਰਾਕ ਓਬਾਮਾ ਵੱਲੋਂ ਕੀਤੀ ਗਈ ਟਿੱਪਣੀ ਕਾਫ਼ੀ ਵਿਵਾਦਾਂ ਤੇ ਚਰਚਾ ‘ਚ ਆ ਗਈ ਹੈ। ਬਰਾਕ ਓਬਾਮਾ ਨੇ ਰਾਹੁਲ ਗਾਂਧੀ ਬਾਰੇ ਲਿਖਿਆ ਹੈ ਕਿ -‘ਰਾਹੁਲ ਗਾਂਧੀ ਇੱਕ ਅਜਿਹੇ ਵਿਦਿਆਰਥੀ ਹਨ ਜਿਸ ਨੇ ਕੋਰਸਵਰਕ ਤਾਂ ਕਰ ਲਿਆ ਹੈ ਤੇ ਸਿਖਿਆਰਥੀ ਨੂੰ ਪ੍ਰਭਾਵਿਤ ਕਰਨ ਲਈ ਉਤਸੁਕ ਵੀ ਰਹਿੰਦਾ ਹੈ ਪਰ ਵਿਸ਼ੇ ‘ਚ ਮੁਹਾਰਤ ਹਾਸਲ ਕਰਨ ਲਈ ਜਾਂ ਤਾਂ ਯੋਗਤਾ ਨਹੀਂ ਜਾਂ ਫਿਰ ਜਨੂੰਨ ਦੀ ਕਮੀ ਹੈ। ਇਸ ਤੋਂ ਇਲਾਵਾ ਬਰਾਕ ਓਬਾਮਾ ਨੇ ਰਾਹੁਲ ਗਾਂਧੀ ਨੂੰ ਨਰਵਸ ਵੀ ਦੱਸਿਆ ਹੈ।”

ਬਰਾਕ ਓਬਾਮਾ 2017 ‘ਚ ਭਾਰਤ ਦੌਰੇ ਤੇ ਆਏ ਸਨ। ਉਸ ਸਮੇਂ ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਸੀ। ਬਰਾਕ ਓਬਾਮਾ ਨੇ ਆਪਣੀ ਕਿਤਾਬ ‘ਚ ਰਾਹੁਲ ਗਾਂਧੀ ਤੋਂ ਇਲਾਵਾ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਵੀ ਜਿਕਰ ਕੀਤਾ ਹੈ। ਉਨ੍ਹਾਂ ਮਨਮੋਹਨ ਸਿੰਘ ਦੀ ਤਾਰੀਫ ਕਰਦਿਆਂ ਲਿਖਿਆ ਕਿ ਉਨ੍ਹਾਂ ‘ਚ ਇੱਕ ਦ੍ਰਿੜ ਨਿਸ਼ਠਾ ਹੈ।

ਬਰਾਕ ਓਬਾਮਾ ਦੇ ਇਹਨਾਂ ਸ਼ਬਦਾਂ ਤੋਂ ਬਾਅਦ ਸੋਸ਼ਲ ਮੀਡੀਆ ਦੇ ਨਾਲ ਨਾਲ ਬੀਜੇਪੀ ਲੀਡਰ ਵੀ ਕਾਫ਼ੀ ਚੁੱਟਕੀ ਲੈ ਰਹੇ ਹਨ।

- Advertisement -

Share this Article
Leave a comment