5 ਸਤੰਬਰ ਤੋਂ ਓਨਟਾਰੀਓ ਸਟੋਰਾਂ ‘ਤੇ ਨਹੀਂ ਮਿਲਣਗੇ ਕਾਗਜ਼ ਦੇ ਬੈਗ

Rajneet Kaur
2 Min Read

ਨਿਊਜ਼ ਡੈਸਕ: 5 ਸਤੰਬਰ ਤੋਂ ਲਿਕਰ ਕੰਟਰੋਲ ਬੋਰਡ ਆਫ ਓਨਟਾਰੀਓ ਸਟੋਰਾਂ ‘ਤੇ ਕਾਗਜ਼ ਦੇ ਬੈਗ ਨਹੀਂ ਮਿਲੀਆ ਕਰਨਗੇ। ਮੰਗਲਵਾਰ ਨੂੰ ਜਾਰੀ ਇੱਕ  ਰਿਲੀਜ਼ ਕਾਰਪੋਰੇਸ਼ਨ ਨੇ ਗਾਹਕਾਂ ਨੂੰ ਸਟੋਰ ‘ਚ ਖ਼ਰੀਦਦਾਰੀ ਕਰਦੇ ਸਮੇਂ ਆਪਣਾ ਮੁੜ ਵਰਤੋਂ ਯੋਗ (ਰੀਯੂਜ਼ੇਬਲ) ਬੈਗ ਲੈ ਕੇ ਆਉਣ ਲਈ ਕਿਹਾ ਹੈ। ਦਸ ਦਈਏ ਕਿ ਗਾਹਕਾਂ ਕੋਲ ਸਟੋਰ ਤੋਂ ਹੀ ਮੁੜ ਵਰਤੋਂ ਯੋਗ ਬੈਗ ਖ਼ਰੀਦਣ ਦਾ ਵੀ ਵਿਕਲਪ ਹੋਵੇਗਾ।

ਕੰਪਨੀ ਦਾ ਕਹਿਣਾ ਹੈ ਕਿ ਹਰ ਸਾਲ ਇਸ ਦੇ ਸਟੋਰਾਂ ‘ਤੇ 135 ਮਿਲੀਅਨ ਤੋਂ ਵੱਧ ਪੇਪਰ ਬੈਗ ਵੇਚੇ ਜਾਂਦੇ ਹਨ। LCBO ਲੋਕੇਸ਼ਨ 8-ਪੈਕ ਕੈਰੀਅਰ ਬਾਕਸ ਮੁਫ਼ਤ ਵਿੱਚ ਪ੍ਰਦਾਨ ਕਰਨਾ ਜਾਰੀ ਰੱਖਣਗੇ ਜਾਂ ਖਰੀਦ ਲਈ ਮੁੜ ਵਰਤੋਂ ਯੋਗ ਬੈਗ ਉਪਲਬਧ ਕਰਵਾਉਣਗੇ ਅਤੇ ਗਾਹਕਾਂ ਨੂੰ ਆਪਣੇ ਖੁਦ ਦੇ ਮੁੜ ਵਰਤੋਂ ਯੋਗ ਬੈਗ ਲਿਆਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। LCBO ਨੇ ਕਿਹਾ ਇਹ ਪਹਿਲਕਦਮੀ ਵਾਤਾਵਰਣ ‘ਤੇ ਸਾਡੇ ਪ੍ਰਭਾਵ ਨੂੰ ਘੱਟ ਕਰਨ ਅਤੇ ਇੱਕ ਵਧੇਰੇ ਟਿਕਾਊ ਓਨਟੇਰਿਓ ਬਣਾਉਣ ਵਿੱਚ ਮਦਦ ਕਰੇਗੀ। ਉਨ੍ਹਾਂ ਕਿਹਾ ਕਿ  ਇਹ ਕਦਮ ਹਰ ਸਾਲ 188,000 ਰੁੱਖਾਂ ਨੂੰ ਬਚਾਉਣ ਦੇ ਬਰਾਬਰ ਹੈ ਅਤੇ ਲੈਂਡਫਿਲਜ਼ (ਕੂੜਾ ਇਕੱਠਾ ਹੋਣ ਦੀ ਥਾਂ) ਵਿਚ ਲਗਭਗ 2,665 ਟਨ ਕੂੜੇ ਵਿਚ ਕਮੀ ਆਵੇਗੀ।

ਦਸਣਯੋਗ ਹੈ ਕਿ ਐਲਸੀਬੀਓ ਨੇ 15 ਸਾਲ ਪਹਿਲਾਂ ਪਲਾਸਟਿਕ ਦੇ ਲਿਫ਼ਾਫ਼ੇ ਪੱਕੇ ਤੌਰ ‘ਤੇ ਬੰਦ ਕੀਤੇ ਸਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment