ਲਿਬਨਾਨ ਦੀ ਰਾਜਧਾਨੀ ਬੇਰੂਤ ‘ਚ ਹੋਇਆ ਭਿਆਨਕ ਧਮਾਕਾ ਇੱਕ ਹਮਲੇ ਦੀ ਤਰ੍ਹਾਂ : ਡੋਨਾਲਡ ਟਰੰਪ

TeamGlobalPunjab
2 Min Read

ਵਾਸ਼ਿੰਗਟਨ : ਲਿਬਨਾਨ ਦੀ ਰਾਜਧਾਨੀ ਬੇਰੂਤ ‘ਚ ਬੀਤੇ ਮੰਗਲਵਾਰ ਨੂੰ ਭਿਆਨਕ ਧਮਾਕਾ ਹੋਇਆ। ਜਿਸ ‘ਚ 73 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 3700 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਸਥਾਨਕ ਲੋਕਾਂ ਦੇ ਅਨੁਸਾਰ ਧਮਾਕਾ ਏਨਾ ਤੇਜ਼ ਸੀ ਕਿ ਘਰਾਂ ਦੀ ਖਿੜਕੀਆਂ ਅਤੇ ਸ਼ੀਸ਼ੇ ਟੁੱਟ ਗਏ।

ਇਸ ਹਮਲੇ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕੀ ਸੈਨਾ ਦੇ ਕਮਾਂਡਰਾਂ ਨੇ ਉਨ੍ਹਾਂ ਦੱਸਿਆ ਕਿ ਬੇਰੂਤ ‘ਚ ਜੋ ਧਮਾਕਾ ਹੋਇਆ, ਉਹ ਕਿਸੇ ਤਰ੍ਹਾਂ ਦੇ ਬੰਬ ਦੇ ਕਾਰਨ ਹੋਇਆ ਹੈ। ਟਰੰਪ ਨੇ ਵਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਇਹ ਇੱਕ ਭਿਆਨਕ ਹਮਲੇ ਦੀ ਤਰ੍ਹਾਂ ਦਿਖਦਾ ਹੈ। ਉਨ੍ਹਾਂ ਕਿਹਾ ਕਿ ਇਹ ਕਿਸੇ ਪ੍ਰਕਾਰ ਦੇ ਨਿਰਮਾਣ ਦੇ ਦੌਰਾਨ ਪ੍ਰੀਖਣ ਦੇ ਲਈ ਕੀਤੇ ਗਏ ਵਿਸਫੋਟ ਦੀ ਘਟਨਾ ਨਹੀਂ ਸੀ।

ਲਿਬਨਾਨ ਦੇ ਪ੍ਰਧਾਨ ਮੰਤਰੀ ਹਸਨ ਨੇ ਕਿਹਾ ਕਿ ਧਮਾਕੇ ਵਿਚ ਵਿਸਫੋਟਕ ਦੇ ਰੂਪ ਵਿਚ 2750 ਟਨ ਅਮੋਨਿਅਮ ਨਾਈਟ੍ਰੇਟ ਦੀ ਵਰਤੋਂ ਕੀਤੀ ਗਈ ਹੈ। ਇਹ ਬੇਰੂਤ ਬੰਦਰਗਾਹ ਦੇ ਗੋਦਾਮ ਵਿਚ ਸਾਲਾਂ ਤੋਂ ਜਮ੍ਹਾ ਸੀ। ਹਸਨ ਨੇ ਕਿਹਾ ਕਿ ਅੱਜ ਜੋ ਹੋਇਆ ਉਹ ਜਵਾਬਦੇਹੀ ਦੇ ਬਗੈਰ ਨਹੀਂ ਹੋਵੇਗਾ। ਇਸ ਤਬਾਹੀ ਦੇ ਲਈ ਜ਼ਿੰਮੇਵਾਰ ਲੋਕ ਕੀਮਤ ਚੁਕਾਉਣਗੇ। ਸੁਰੱਖਿਆ ਮੁਖੀ ਜਨਰਲ ਅੱਬਾਸ ਨੇ ਕਿਹਾ ਕਿ ਵਿਸਫੋਟਕ ਸਮੱਗਰੀ ਜਿਸ ਨੂੰ ਸਾਲਾਂ ਪਹਿਲਾਂ ਜਬਤ ਕੀਤਾ ਗਿਆ ਸੀ, ਨੂੰ ਇੱਕ ਗੋਦਾਮ ਵਿਚ ਰੱਖਿਆ ਹੋਇਆ ਸੀ। ਲਿਬਨਾਨ ਦੇ ਸਿਹਤ ਮੰਤਰਾਲੇ ਦੇ ਅਨੁਸਾਰ, ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਦੇ ਹਿੱਸਿਆਂ ਵਿਚ ਘੱਟ ਤੋਂ ਘੱਟ 73 ਲੋਕ ਮਾਰੇ ਗਏ ਅਤੇ 3700 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ।

ਦੂਜੇ ਪਾਸੇ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਨੇ ਵੀ ਬੇਰੂਤ ਧਮਾਕੇ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਪਰ ਬਿਡੇਨ ਨੇ ਇਸ ਨੂੰ ਹਮਲਾ ਨਹੀਂ ਦੱਸਿਆ ਹੈ। ਬਿਡੇਨ ਨੇ ਇੱਕ ਟਵੀਟ ਵਿੱਚ ਕਿਹਾ ਕਿ “ਸਾਡਾ ਦਿਲ ਅਤੇ ਪ੍ਰਾਰਥਨਾਵਾਂ ਲੇਬਨਾਨ ਦੇ ਲੋਕਾਂ ਅਤੇ ਬੇਰੂਤ ਵਿੱਚ ਹੋਏ ਭਿਆਨਕ ਧਮਾਕੇ ਦੇ ਪੀੜਤਾਂ ਦੇ ਨਾਲ ਹਨ।” ਉਸਨੇ ਕਿਹਾ, “ਮੈਂ ਟਰੰਪ ਪ੍ਰਸ਼ਾਸਨ ਅਤੇ ਅੰਤਰਰਾਸ਼ਟਰੀ ਭਾਈਚਾਰੇ ਦੋਵਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਧਮਾਕੇ ਵਿੱਚ ਜ਼ਖਮੀ ਹੋਏ ਹਜ਼ਾਰਾਂ ਲੋਕਾਂ ਦੀ ਤੁਰੰਤ ਸਹਾਇਤਾ ਕਰੇ।”

- Advertisement -

Share this Article
Leave a comment