ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸੁਰੱਖਿਆ ‘ਚ ਢਿੱਲ, ਟੀਆਰਐਸ ਨੇਤਾ ਨੇ ਕਾਫਲੇ ਦੇ ਅੱਗੇ ਲਗਾਈ ਕਾਰ

Rajneet Kaur
2 Min Read

ਨਵੀਂ ਦਿੱਲੀ : ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਹੈਦਰਾਬਾਦ ਲਿਬਰੇਸ਼ਨ ਦਿਵਸ ‘ਤੇ ਤੇਲੰਗਾਨਾ ਦੇ ਦੌਰੇ ‘ਤੇ ਹਨ। ਇਸ ਦੌਰਾਨ ਅੱਜ ਉਨ੍ਹਾਂ ਦੀ ਸੁਰੱਖਿਆ ਵਿੱਚ ਵੱਡੀ ਕਮੀ ਸਾਹਮਣੇ  ਆਈ ਹੈ। ਟੀਆਰਐਸ ਨੇਤਾ ਸ਼੍ਰੀਨਿਵਾਸ ਨੇ ਅਮਿਤ ਸ਼ਾਹ ਦੇ ਕਾਫਲੇ ਦੇ ਸਾਹਮਣੇ ਆਪਣੀ ਕਾਰ ਰੋਕ ਦਿੱਤੀ। ਸੁਰੱਖਿਆ ਕਰਮੀਆਂ ਨੇ ਟੀਆਰਐਸ ਨੇਤਾ ਸ਼੍ਰੀਨਿਵਾਸ ਦੀ ਕਾਰ ਨੂੰ ਜ਼ਬਰਦਸਤੀ ਹਟਾ ਦਿੱਤਾ। ਹਾਲਾਂਕਿ ਹੁਣ ਟੀਆਰਐਸ ਨੇਤਾ ਸ਼੍ਰੀਨਿਵਾਸ ਦਾ ਕਹਿਣਾ ਹੈ ਕਿ ਉਹ ਤਣਾਅ ਵਿੱਚ ਸਨ। ਕਾਰ ਕਾਫਲੇ ਦੇ ਸਾਹਮਣੇ ਆ ਕੇ ਰੁਕੀ ਸੀ। ਪੁਲਿਸ ਮੁਲਾਜ਼ਮਾਂ ਨੇ ਟੀਆਰਐਸ ਆਗੂ ਸ੍ਰੀਨਿਵਾਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਹੈਦਰਾਬਾਦ ‘ਚ ਟੀਆਰਐੱਸ ਨੇਤਾ ਗੋਸੁਲਾ ਸ਼੍ਰੀਨਿਵਾਸ ਨੇ ਸੁਰੱਖਿਆ ਕਰਮੀਆਂ ‘ਤੇ ਕਾਰਵਾਈ ਤੋਂ ਬਾਅਦ ਭੰਨਤੋੜ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਮੈਂ ਗ਼ਲਤੀ ਨਾਲ ਉੱਥੇ ਆ ਗਿਆ ਸੀ ਪਰ ਜਦੋਂ ਤਕ ਮੈਂ ਕੁਝ ਸਮਝ ਸਕਿਆ, ਗ੍ਰਹਿ ਮੰਤਰੀ ਦੇ ਸੁਰੱਖਿਆ ਬਲਾਂ ਨੇ ਉਨ੍ਹਾਂ ਦੀ ਕਾਰ ‘ਤੇ ਹਮਲਾ ਕਰ ਦਿੱਤਾ। ਗੋਸੁਲਾ ਨੇ ਕਿਹਾ ਕਿ ਮੈਂ ਇਸ ਬਾਰੇ ਪੁਲਿਸ ਅਧਿਕਾਰੀ ਨਾਲ ਗੱਲ ਕਰਾਂਗਾ ਕਿਉਂਕਿ ਮੇਰੀ ਕਾਰ ਦੀ ਭੰਨਤੋੜ ਕੀਤੀ ਗਈ ਹੈ।

ਦੱਸ ਦੇਈਏ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੈਦਰਾਬਾਦ ਦੌਰੇ ‘ਤੇ ਹਨ। ਇੱਥੇ ‘ਹੈਦਰਾਬਾਦ ਲਿਬਰੇਸ਼ਨ ਡੇ’ ‘ਤੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਸਰਦਾਰ ਪਟੇਲ ਨਾ ਹੁੰਦੇ ਤਾਂ ਹੈਦਰਾਬਾਦ ਨੂੰ ਆਜ਼ਾਦ ਕਰਨ ‘ਚ ਕਈ ਸਾਲ ਲਗ ਜਾਣੇ ਸਨ। 

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment