ਮੁੰਬਈ: ਲਤਾ ਮੰਗੇਸ਼ਕਰ ਨੂੰ ਸੋਮਵਾਰ ਸਵੇਰ ਸਾਹ ਲੈਣ ‘ਚ ਤਕਲੀਫ ਹੋ ਰਹੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਬਰੀਚ ਕੈਂਡੀ ਹਸਪਤਾਲ ‘ਚ ਭਰਤੀ ਕਰਾਇਆ ਗਿਆ। ਨਿਊਜ਼ ਏਜੰਸੀ ਨੇ ਦੱਸਿਆ, ‘‘ਲਤਾ ਮੰਗੇਸ਼ਕਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਉਨ੍ਹਾਂ ‘ਤੇ ਦਵਾਈਆਂ ਦਾ ਹੌਲੀ-ਹੌਲੀ ਅਸਰ ਹੋ ਰਿਹਾ ਹੈ।’’ ਰਿਪੋਰਟਾਂ ਦੇ ਮੁਤਾਬਕ, ਉਨ੍ਹਾਂ ਦੇ ਫੇਫੜਿਆਂ ਵਿੱਚ ਇਨਫੈਕਸ਼ਨ ਹੋਈ ਹੈ ਤੇ ਨਿਮੋਨੀਆ ਦੀ ਸ਼ਿਕਾਇਤ ਵੀ ਦੱਸੀ ਗਈ ਹੈ।
ਸਵਰ ਕੋਕਿਲਾ ਦੀ ਪਬਲਿਕ ਰਿਲੇਸ਼ਨ ਟੀਮ ਨੇ ਮੰਗਲਵਾਰ ਨੂੰ ਇੱਕ ਬਿਆਨ ਜਾਰੀ ਕੀਤਾ। ਇਸ ਵਿੱਚ ਕਿਹਾ ਗਿਆ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ। ਹੌਲੀ – ਹੌਲੀ ਸੁਧਾਰ ਵੀ ਹੋ ਰਿਹਾ ਹੈ। ਇਮਾਨਦਾਰੀ ਨਾਲ ਕਹੀਏ ਤਾਂ ਲਤਾ ਜੀ ਨੇ ਬੀਮਾਰੀ ਨਾਲ ਲੜ੍ਹਨ ਲਈ ਬਹੁਤ ਹਿੱਮਤ ਵਿਖਾਈ ਹੈ। ਅਸੀ ਤੁਹਾਨੂੰ ਉਨ੍ਹਾਂ ਨਾਲ ਜੁੜੀ ਹਰ ਪਲ-ਪਲ ਦੀ ਜਾਣਕਾਰੀ ਦਿੰਦੇ ਰਹਾਂਗੇ। ਸਾਨੂੰ ਆਸ ਹੈ ਕਿ ਤੁਸੀ ਉਨ੍ਹਾਂ ਦੇ ਪਰਿਵਾਰ ਦੀ ਨਿੱਜਤਾ ਦਾ ਸਨਮਾਨ ਕਰੋਗੇ।
ਬੀਤੇ ਦਿਨੀਂ ਲਤਾ ਮੰਗੇਸ਼ਕੇ ਦੀ ਭੈਣ ਆਸ਼ਾ ਭੋਸਲੇ ਵੀ ਉਨ੍ਹਾਂ ਦਾ ਪਤਾ ਲੈਣ ਲਈ ਹਸਪਤਾਲ ਪਹੁੰਚੀ ਸਨ। ਬਾਲੀਵੁੱਡ ਦੇ ਸਿਤਾਰੇ ਵੀ ਉਨ੍ਹਾਂ ਦੀ ਜਲਦ ਠੀਕ ਹੋਣ ਦੀ ਦੁਆ ਮੰਗ ਰਹੇ ਹਨ । ਲਤਾ ਮੰਗੇਸ਼ਕਰ ਨੇ 28 ਸਤੰਬਰ ਨੂੰ ਆਪਣਾ 90ਵਾਂ ਜਨਮਦਿਨ ਮਨਾਇਆ ਸੀ । ਹਿੰਦੀ ਫਿਲਮ ਜਗਤ ਵਿੱਚ 25 ਹਜ਼ਰ ਤੋਨਂ ਜ਼ਿਆਦਾ ਗੀਤ ਗਾ ਚੁੱਕੀ ਲਤਾ ਭਾਰਤਰਤਨ ਨਾਲ ਸਨਮਾਨਿਤ ਹੋ ਚੁੱਕੀ ਹਨ ।