ਨਿਊਜ਼ ਡੈਸਕ: ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਪਾਰਟੀ ਦੇ ਪ੍ਰਧਾਨ ਲਾਲੂ ਯਾਦਵ ਨੇ ਭਾਰਤੀ ਰੇਲਵੇ ਨੂੰ ਲੈ ਕੇ ਇੱਕ ਵਾਰ ਫਿਰ ਭਾਜਪਾ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਹੈ। ਦਸਣਾ ਬਣਦਾ ਹੈ ਕਿ ਲਾਲੂ ਯਾਦਵ 2004 ਤੋਂ 2009 ਤੱਕ ਦੇਸ਼ ਦੇ ਰੇਲ ਮੰਤਰੀ ਵੀ ਰਹੇ ਹਨ। ਰਾਸ਼ਟਰੀ ਜਨਤਾ ਦਲ ਦੇ ਮੁਖੀ ਨੇ ਸੋਸ਼ਲ ਮੀਡੀਆ ਹੈਂਡਲ ਐਕਸ ‘ਤੇ ਪੋਸਟ ਕਰਕੇ ਕਿਹਾ, ਹੁਣ ਉਹ ਕਿਤੇ ਰੇਲ ਪਟੜੀਆਂ ਨਾ ਵੇਚ ਦੇਣ। ਉਨ੍ਹਾਂ ਲਿਖਿਆ, ਮੋਦੀ ਦੀ ਐਨਡੀਏ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਰੇਲ ਕਿਰਾਏ ਵਿੱਚ ਵਾਧਾ ਕੀਤਾ ਹੈ। ਪਲੇਟਫਾਰਮ ਟਿਕਟ ਦੀ ਕੀਮਤ ਵਧਾਈ ਗਈ ਹੈ। ਸਟੇਸ਼ਨ ਵੇਚ ਦਿੱਤੇ ਗਏ, ਜਨਰਲ ਬੋਗੀਆਂ ਘਟਾ ਦਿੱਤੀਆਂ ਗਈਆਂ, ਬਜੁਰਗਾਂ ਨੂੰ ਮਿਲਣ ਵਾਲੇ ਲਾਭ ਖਤਮ ਕਰ ਦਿੱਤੇ ਗਏ, ਸੁਰੱਖਿਆ ਵਿਚ ਕਮੀ ਕਾਰਨ ਨਿੱਤ ਹਾਦਸੇ ਵਾਪਰ ਰਹੇ ਹਨ।
10 बरसों में मोदी की NDA सरकार ने:-
- Advertisement -
रेल का किराया भाड़ा बढ़ा दिया
प्लेटफार्म टिकट का दाम बढ़ा दिया
स्टेशन बेच दिए, जनरल बोगियां घटा दी
बुजुर्गों को मिलने वाला लाभ खत्म कर दिया
सेफ्टी-सिक्यॉरिटी घटाने पर रोज हादसे हो रहे है।
फिर भी कहते है रेलवे घाटे में है। अब ये कहीं रेल की…
— Lalu Prasad Yadav (@laluprasadrjd) October 6, 2024
ਇਸ ਤੋਂ ਪਹਿਲਾਂ ਵੀ ਲਾਲੂ ਯਾਦਵ ਭਾਰਤੀ ਰੇਲਵੇ ਨੂੰ ਲੈ ਕੇ ਭਾਜਪਾ ਨੂੰ ਘੇਰ ਚੁੱਕੇ ਹਨ। 30 ਜੁਲਾਈ ਨੂੰ ਰਾਸ਼ਟਰੀ ਜਨਤਾ ਦਲ ਦੇ ਮੁਖੀ ਨੇ ਭਾਜਪਾ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਸੀ ਕਿ 13 ਦਿਨਾਂ ‘ਚ 7 ਰੇਲ ਹਾਦਸੇ ਹੋਏ। ਲਗਾਤਾਰ ਹੋਣ ਵਾਲੇ ਰੇਲ ਹਾਦਸੇ ਬਹੁਤ ਚਿੰਤਾਜਨਕ ਹਨ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਰੇਲਵੇ ਇੰਨਾ ਅਸੁਰੱਖਿਅਤ ਹੋ ਗਿਆ ਹੈ ਕਿ ਯਾਤਰੀ ਰੇਲ ਗੱਡੀਆਂ ‘ਤੇ ਚੜ੍ਹਨ ਤੋਂ ਪਹਿਲਾਂ ਪ੍ਰਾਰਥਨਾ ਕਰਦੇ ਹਨ। ਇਸ ਤੋਂ ਪਹਿਲਾਂ ਵੀ ਲਾਲੂ ਯਾਦਵ ਸਮੇਂ-ਸਮੇਂ ‘ਤੇ ਭਾਜਪਾ ‘ਤੇ ਲਗਾਤਾਰ ਹਮਲੇ ਕਰਦੇ ਰਹੇ ਹਨ। ਲਾਲੂ ਯਾਦਵ ਨੇ ਜਾਤੀ ਜਨਗਣਨਾ ਨੂੰ ਲੈ ਕੇ ਵੀ ਭਾਜਪਾ ‘ਤੇ ਹਮਲਾ ਬੋਲਿਆ ਸੀ।
- Advertisement -
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।