ਕੁਰਬਾਨੀਆਂ ਦੇਣ ਵਾਲੀ ਜਮਾਤ ਅੱਜ ਚਿੱਟਾ ਵੇਚਣ ਵਾਲੀ ਜਮਾਤ ਬਣ ਗਈ ਹੈ : ਮਾਨ

TeamGlobalPunjab
2 Min Read

ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦਾ ਆਹੁਦਾ ਛੱਡਣ ਤੋਂ ਬਾਅਦ ਪਰਮਿੰਦਰ ਢੀਂਡਸਾ ਨੂੰ ਲੈ ਕੇ ਵੱਖ ਵੱਖ ਸਿਆਸਤਦਾਨਾਂ ਨੇ ਆਪੋ ਆਪਣੀਆਂ  ਟਿੱਪਣੀਆਂ ਕਰਨੀ ਸ਼ੁਰੂ ਕਰ ਦਿੱਤੀਆਂ ਹਨ। ਇਸ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਵੀ ਸਖਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਸ ਵੇਲੇ ਪਰਮਿੰਦਰ ਢੀਂਡਸਾ ਨੇ ਅਕਾਲੀ ਦਲ ਦੀ ਟਿਕਟ ਤੋਂ ਲੋਕ ਸਭਾ ਦੀ ਚੋਣ ਲੜੀ ਸੀ ਤਾਂ ਉਸ ਵੇਲੇ ਵੀ ਉਨ੍ਹਾਂ ਦਾ ਚੋਣ ਲੜਨ ਦਾ ਕੋਈ ਮਨ ਨਹੀਂ ਸੀ।  ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਲੋਕ ਸਭਾ ਚੋਣਾਂ ਦੌਰਾਨ ਆਪਣੀ ਪਾਰਟੀ ਦੇ 10 ਵਿਅਕਤੀ ਵੀ ਨਹੀਂ ਮਿਲੇ ਸਨ ਚੋਣ ਲੜਵਾਉਣ ਲਈ ਅਤੇ ਉਹ ਢੀਂਡਸਾ ਦੇ ਘਰ ਟਿਕਟ ਇਸ ਤਰ੍ਹਾਂ ਸੁੱਟ ਕੇ ਚਲੇ ਗਏ ਸਨ ਜਿਸ ਤਰ੍ਹਾਂ ਕੋਈ ਅਖਬਾਰ ਸੁੱਟ ਕੇ ਚਲਾ ਜਾਂਦਾ ਹੈ।

ਮਾਨ ਨੇ ਕਿਹਾ ਕਿ ਅੱਜ ਅਕਾਲੀ ਦਲ ਨੂੰ ਮਜੀਠੀਆ ਅਤੇ ਸੁਖਬੀਰ ਸਿੰਘ ਬਾਦਲ ਪ੍ਰਾਈਵੇਟ ਲਿਮਟਿਡ ਵਾਂਗ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਈ ਦਿਨ ਹੁੰਦਾ ਸੀ ਕਿ ਇਹ ਪਾਰਟੀ ਮੋਰਚਿਆਂ ਵਾਲੀ ਅਤੇ ਕੁਰਬਾਨੀਆਂ ਦੇਣ ਵਾਲੀ ਜਮਾਤ ਸੀ ਅਤੇ ਅੱਜ ਇਹ ਚਿੱਟਾ ਵੇਚਣ ਵਾਲੀ ਜਮਾਤ ਬਣ ਚੁਕੀ ਹੈ। ਮਾਨ ਨੇ ਕਿਹਾ ਕਿ ਉਨ੍ਹਾਂ ਨੇ ਇਹ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ ਕਿ ਅਕਾਲੀ ਦਲ 1920 ਵਿੱਚ ਸ਼ੁਰੂ ਹੋਇਆ ਸੀ ਅਤੇ 2019 ‘ਚ ਖਤਮ ਹੋ ਜਾਵੇਗਾ।

Share this Article
Leave a comment