ਨੰਦੀਗ੍ਰਾਮ ਸੀਟ ਤੋਂ ਮਮਤਾ ਬੈਨਰਜੀ ਪਿੱਛੇ, ਭਾਜਪਾ ਦੇ ਸ਼ੁਭੇਂਦੁ ਅਧਿਕਾਰੀ ਅੱਗੇ

TeamGlobalPunjab
1 Min Read

ਨਿਊਜ਼ ਡੈਸਕ: ਪੱਛਮੀ ਬੰਗਾਲ ਚੋਣ ਨਤੀਜਿਆ ਦੀ ਗਿਣਤੀ ਸਵੇਰੇ 8 ਵਜੇ  ਦੀ ਸ਼ੁਰੂ ਹੋ ਚੁੱਕੀ ਹੈ। ਪੱਛਮੀ ਬੰਗਾਲ ‘ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਵਿਚਕਾਰ ਕਾਂਟੇ ਦੀ ਟੱਕਰ ਚਲ ਰਹੀ ਹੈ।ਹਰ ਕਿਸੇ ਦੀਆਂ ਨਜ਼ਰਾਂ ਨੰਦੀਗ੍ਰਾਮ ਸੀਟ ‘ਤੇ ਹਨ । ਜਿੱਥੇ ਭਾਜਪਾ ਉਮੀਦਵਾਰ ਸ਼ੁਭੇਂਦੁ ਅਧਿਕਾਰੀ ਤੇ ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਵਿਚਕਾਰ ਸਖ਼ਤ ਮੁਕਾਬਲਾ ਹੋ ਰਿਹਾ ਹੈ।  ਮਮਤਾ ਬੈਨਰਜੀ ਨੰਦੀਗ੍ਰਾਮ ਸੀਟ ਤੋਂ ਪਿੱਛੇ ਚੱਲ ਰਹੀ ਹੈ, ਜਦਕਿ ਭਾਜਪਾ ਦੇ ਸ਼ੁਭੇਂਦੁ ਅਧਿਕਾਰੀ ਅੱਗੇ ਹਨ। ਮਮਤਾ ਬੈਨਰਜੀ ਆਪਣੀ ਸੀਟ ਨੰਦੀਗਰਾਮ ਤੋਂ ਲਗਪਭਗ 7,000 ਵੋਟਾਂ ਨਾਲ ਪਿੱਛੇ ਚੱਲ ਰਹੀ ਹੈ।

ਨੰਦੀਗ੍ਰਾਮ ਬੰਗਾਲ ਦੀ ਸਭ ਤੋਂ ਹਾਈ ਪ੍ਰੋਫਾਈਲ ਸੀਟ ਮੰਨੀ ਜਾਂਦੀ ਹੈ, ਜਿੱਥੇ 88 ਫ਼ੀਸਦੀ ਵੋਟਾਂ ਪਈਆਂ ਸਨ। ਇਸ ਸੀਟ ਨੂੰ ਜਿੱਤਣ ਲਈ ਮਮਤਾ ਅਤੇ ਸ਼ੁਭੇਂਦੁ ਨੇ ਆਪਣਾ ਪੂਰਾ ਜ਼ੋਰ ਲਗਾਇਆ ਹੈ।  ਹਾਲਾਂਕਿ ਇਹ ਸੀਟ ਲੰਬੇ ਸਮੇਂ ਤੋਂ ਖੱਬੇ ਪੱਖੀ ਕੋਲ ਰਹੀ ਹੈ ਪਰ ਨੰਦੀਗ੍ਰਾਮ ਭੂਮੀ ਅੰਦੋਲਨ ਤੋਂ ਬਾਅਦ ਟੀ. ਐੱਮ. ਸੀ. ਨੇ ਆਪਣਾ ਦਬਦਬਾ ਬਰਕਰਾਰ ਰੱਖਿਆ ਹੋਇਆ ਹੈ। ਇਹ ਵੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਇਸ ਵਾਰ ਨੰਦੀਗ੍ਰਾਮ ‘ਚ ਕਮਲ ਖਿੜਦਾ ਹੈ ਜਾਂ ਫਿਰ ਮਮਤਾ ਬੈਨਰਜੀ ਦੀ ਵਾਪਸੀ ।

Share this Article
Leave a comment