ਮਸ਼ਹੂਰ ਅਦਾਕਾਰ ਕੁਸ਼ਾਲ ਪੰਜਾਬੀ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ

TeamGlobalPunjab
1 Min Read

ਮੁੰਬਈ: ਛੋਟੇ ਪਰਦੇ ਦੇ ਮਸ਼ਹੂਰ ਅਦਾਕਾਰ ‘ਚੋਂ ਇੱਕ ਕੁਸ਼ਾਲ ਪੰਜਾਬੀ ਨੇ 37 ਸਾਲ ਦੀ ਉਮਰ ਵਿੱਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ। ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਦੇਰ ਰਾਤ ਪਰਿਵਾਰ ਨੂੰ ਉਨ੍ਹਾਂ ਦੀ ਮ੍ਰਿਤਕ ਦੇਹ ਮੁੰਬਈ ਸਥਿਤ ਫਲੈਟ ਵਿੱਚ ਪੱਖੇ ਨਾਲ ਲਟਕੀ ਮਿਲੀ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਕਮਰੇ ‘ਚ ਸੁਸਾਈਡ ਨੋਟ ਵੀ ਮਿਲਿਆ ਹੈ ਹਾਲਾਂਕਿ, ਹਾਲੇ ਤੱਕ ਖੁਦਕੁਸ਼ੀ ਦੇ ਕਾਰਨ ਸਾਹਮਣੇ ਨਹੀਂ ਆਏ ਹਨ।

ਸਿੰਧੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਕੁਸ਼ਾਲ ਬੈਂਡਰਾ ਸਥਿਤ ਅਲਸ਼ੀਦ ਬਿਲਡਿੰਗ ਦੇ ਫਲੈਟ ਵਿੱਚ ਰਹਿੰਦੇ ਸਨ। ਉਨ੍ਹਾਂਨੇ ਨਵੰਬਰ 2015 ਵਿੱਚ ਯੂਰੋਪੀ ਗਰਲਫਰੈਂਡ ਏਂਡਰੇ ਡੋਲਹੇਨ ਨਾਲ ਵਿਆਹ ਕਰਵਾਇਆ ਸੀ ਤੇ ਦੋਵਾਂ ਦਾ 3 ਸਾਲ ਦਾ ਇੱਕ ਪੁੱਤਰ ਹੈ। ਘਟਨਾ ਵੇਲੇ ਪਤਨੀ ਅਤੇ ਪੁੱਤਰ ਕਿੱਥੇ ਸਨ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ।

https://www.instagram.com/p/B6jSjkHAUBt/

- Advertisement -

ਕੁਸ਼ਾਲ ਦੇ ਦੋਸਤ ਕਰਣਵੀਰ ਬੋਹਰਾ ਨੇ ਇਸ ਦੁਖਦ ਖਬਰ ਨੂੰ ਇੰਸਟਾਗਰਾਮ ‘ਤੇ ਸਾਂਝਾ ਕਰਦੇ ਲਿਖਿਆ, ਤੁਹਾਡੇ ਇਸ ਤਰ੍ਹਾਂ ਜਾਣ ਨਾਲ ਮੈਨੂੰ ਬਹੁਤ ਧੱਕਾ ਲੱਗਿਆ ਹੈ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਤੂੰ ਹੁਣ ਦੁਨੀਆ ਵਿੱਚ ਨਹੀ ਰਿਹਾ। ਮੈਨੂੰ ਪਤਾ ਹੈ ਕਿ ਤੂੰ ਇੱਥੋਂ ਬਿਹਤਰ ਦੁਨੀਆ ਵਿੱਚ ਹੋਵੇਗਾਂ। ਤੂੰ ਜਿਸ ਤਰ੍ਹਾਂ ਨਾਲ ਜ਼ਿੰਦਗੀ ਨੂੰ ਜੀਇਆ ਹੈ , ਉਹ ਕਈ ਲੋਕਾਂ ਲਈ ਪ੍ਰੇਰਣਾ ਹੈ ।

Share this Article
Leave a comment