ਵਿਜੇ ਮਾਲਿਆ ਇਸ ਸ਼ਰਤ ‘ਤੇ ਬੈਂਕਾਂ ਨੂੰ ਸਾਰਾ ਕਰਜ਼ਾ ਮੋੜਨ ਲਈ ਹੋਇਆ ਤਿਆਰ

TeamGlobalPunjab
2 Min Read

ਲੰਦਨ: ਭਾਰਤ ‘ਚ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਕਈ ਦੋਸ਼ਾਂ ‘ਚ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਭਾਰਤੀਆਂ ਬੈਂਕਾਂ ਦੇ ਕਰਜ਼ ਨੂੰ ਵਾਪਸ ਮੋੜਨ ਲਈ ਤਿਆਰ ਹੋ ਗਿਆ ਹੈ। ਭਾਰਤ ਹਵਾਲਗੀ ਵਿਰੁੱਧ ਆਪਣੀ ਅਪੀਲ ਦੇ ਆਖਰੀ ਦਿਨ ਵਿਜੇ ਮਾਲਿਆ ਨੇ ਵੀਰਵਾਰ ਨੂੰ ਰਾਇਲ ਕੋਰਟ ਆਫ ਜਸਟਿਸ ਕੋਰਟ ‘ਚ ਕਿਹਾ ਕਿ ਸੀਬੀਆਈ ਤੇ ਈਡੀ ਵੱਲੋਂ ਉਸ ਖਿਲਾਫ ਕੀਤੀ ਜਾ ਰਹੀ ਕਾਰਵਾਈ ਅਣਅਧਿਕਾਰਤ ਹੈ।

ਦੱਸ ਦਈਏ ਕਿ ਵਿਜੇ ਮਾਲਿਆ ਦੇ ਕੇਸ ਦੀ ਸੁਣਵਾਈ ਲਾਰਡ ਜਸਟਿਸ ਸਟਿਫਨ ਇਰਵਿਨ ਤੇ ਜਸਟਿਸ ਐਲਿਜ਼ਾਬੈਥ ਵਿੰਗ ਦੇ ਸੰਵਿਧਾਨਕ ਬੈਂਚ ਨੇ ਕੀਤੀ। ਮਾਲਿਆ ਨੇ ਆਪਣੇ ਬਿਆਨਾਂ ‘ਚ ਕਿਹਾ ਕਿ ਉਸ ਨੇ ਪੀਐਮਐਲਏ (ਮਨੀ ਲਾਂਡਰਿੰਗ ਰੋਕੂ ਐਕਟ) ਤਹਿਤ ਕੋਈ ਜੁਰਮ ਨਹੀਂ ਕੀਤਾ ਹੈ ਜਿਸ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਉਸਦੀ ਜ਼ਾਇਦਾਦ ਜ਼ਬਤ ਕਰਨੀ ਚਾਹੀਦੀ ਹੈ।

ਮਾਲਿਆ ‘ਤੇ 9000 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ। ਬੈਂਕਾਂ ਤੋਂ ਲਏ ਕਰਜ਼ੇ ਨੂੰ ਮਾਲਿਆ ਨੇ ਹਾਲੇ ਤੱਕ ਵਾਪਸ ਨਹੀਂ ਕੀਤਾ ਹੈ। ਅਦਾਲਤ ‘ਚ ਮਾਲਿਆ ਦੇ ਵਕੀਲ ਨੇ ਕਿਹਾ ਕਿ “ਕਿੰਗਫਿਸ਼ਰ ਇੱਕ ਵਪਾਰਕ ਅਸਫਲਤਾ” ਸੀ। ਭਾਰਤ ਸਰਕਾਰ ਵੱਲੋਂ ਕੇਸ ਦੀ ਅਗਵਾਈ ਕਰਨ ਵਾਲੇ ਮਾਰਕ ਸਮਰਸ ਨੇ ਕਿਹਾ ਕਿ ਮਾਲਿਆ ਨੇ ਕਰਜ਼ ਲੈਣ ਲਈ ਝੂਠ ਬੋਲਿਆ ਹੈ ਤੇ ਨਾਲ ਹੀ ਉਨ੍ਹਾਂ ਨੇ ਪੈਸੇ ਵਾਪਸ ਕਰਨ ਤੋਂ ਇਨਕਾਰ ਕੀਤਾ ਹੈ।

ਈਡੀ, ਸੀਬੀਆਈ ਤੇ ਹਾਈ ਕਮਿਸ਼ਨ ਦੀਆਂ ਟੀਮਾਂ ਤਿੰਨ ਦਿਨਾਂ ਦੀ ਸੁਣਵਾਈ ਦੌਰਾਨ ਮੌਜੂਦ ਰਹੀਆਂ। ਜ਼ਿਕਰਯੋਗ ਹੈ ਕਿ ਲਾਰਡ ਜਸਟਿਸ ਸਟੀਫਨ ਇਰਵਿਨ ਅਤੇ ਜਸਟਿਸ ਐਲਿਜ਼ਾਬੈਥ ਲਿੰਗ ਦਾ ਸੰਵਿਧਾਨਿਕ ਬੈਂਚ ਕੁਝ ਹਫਤਿਆਂ ‘ਚ ਆਪਣਾ ਫੈਸਲਾ ਸੁਣਾਏਗਾ।

Share this Article
Leave a comment