ਨਿਊਜ਼ ਡੈਸਕ: ਤੁਸੀਂ ਕਿਸੇ ਨਾ ਕਿਸੇ ਰੂਪ ਵਿਚ ਮਖਾਣੇ ਦਾ ਸੇਵਨ ਜ਼ਰੂਰ ਕੀਤਾ ਹੋਵੇਗਾ। ਬਹੁਤ ਸਾਰੇ ਲੋਕ ਇਸਦਾ ਨਿਯਮਤ ਰੂਪ ਵਿਚ ਸੇਵਨ ਕਰਦੇ ਹਨ, ਜਿਸ ਨਾਲ ਕਈ ਸਿਹਤ ਲਾਭ ਵੀ ਹੁੰਦੇ ਹਨ। ਤੁਸੀਂ ਇਸਨੂੰ ਚਾਹੇ ਸਵੇਰ ਦੇ ਨਾਸ਼ਤੇ ਜਾਂ ਸ਼ਾਮ ਦੇ ਸਨੈਕ ਵਾਂਗ ਖਾ ਸਕਦੇ ਹੋ। ਮਖਾਣੇ ਨਾ ਸਿਰਫ ਸਵਾਦ ਵਿਚ ਬਹੁਤ ਵਧੀਆ ਹੈ, ਬਲਕਿ ਇਸ ਨੂੰ ਖਾਣ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਵੀ ਬਚ ਸਕਦੇ ਹੋ।
ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਛੁਟਕਾਰਾ
ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਉਨ੍ਹਾਂ ਨੂੰ ਨਿਯਮਿਤ ਤੌਰ ‘ਤੇ ਮਖਾਣੇ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਨਾ ਸਿਰਫ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਸੰਤੁਲਿਤ ਰੱਖੇਗਾ ਬਲਕਿ ਉਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੇ ਜੋਖਮ ਤੋਂ ਵੀ ਬਚਾਉਣਗੇ। ਦਰਅਸਲ, ਮਖਾਣੇ ਵਿਚ ਮੈਗਨੀਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ। ਇਹ ਇਕ ਅਜਿਹਾ ਖਣਿਜ ਹੈ ਜੋ ਸਰੀਰ ਦੇ ਸੰਤੁਲਿਤ ਬਲੱਡ ਪ੍ਰੈਸ਼ਰ ਨੂੰ ਬਣਾਈ ਰੱਖਣ ਵਿਚ ਮਦਦਗਾਰ ਸਾਬਤ ਹੁੰਦਾ ਹੈ।
ਹੱਡੀਆਂ ਨੂੰ ਮਜ਼ਬੂਤ ਕਰਨ ਲਈ
- Advertisement -
ਬਜ਼ੁਰਗ ਲੋਕ ਦਿਨ ਵਿਚ ਦੋ ਵਾਰ ਮਖਾਣੇ ਦਾ ਸੇਵਨ ਕਰ ਸਕਦੇ ਹਨ। ਇਹ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਵਿਚ ਕੈਲਸ਼ੀਅਮ ਦੀ ਕਾਫ਼ੀ ਮਾਤਰਾ ਪਾਈ ਜਾਂਦੀ ਹੈ। ਇਹ ਵਧਦੀ ਉਮਰ ਦੇ ਨਾਲ ਹੱਡੀਆਂ ਨੂੰ ਕਮਜ਼ੋਰ ਹੋਣ ਤੋਂ ਬਚਾਉਣ ਵਿਚ ਬਹੁਤ ਮਦਦਗਾਰ ਸਾਬਤ ਹੁੰਦੇ ਹਨ। ਜਦੋਂ ਕਿ ਬਾਕੀ ਉਮਰ ਦੇ ਲੋਕ ਵੀ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਲਾਭਕਾਰੀ ਭੋਜਨ ਪਦਾਰਥ ਵਜੋਂ ਖਾ ਸਕਦੇ ਹਨ।
ਖੂਨ ਦੀ ਕਮੀ ਨਹੀਂ ਹੋਵੇਗੀ
ਉਹ ਲੋਕ ਜਿਨ੍ਹਾਂ ਦੇ ਸਰੀਰ ਵਿਚ ਲਹੂ ਦੀ ਘਾਟ ਹੁੰਦੀ ਹੈ ਉਹ ਅਕਸਰ ਦਿਨ ਭਰ ਥੱਕੇ ਹੋਏ ਮਹਿਸੂਸ ਕਰਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਖੂਨ ਦੀ ਕਮੀ ਦਾ ਇਹ ਸ਼ੁਰੂਆਤੀ ਲੱਛਣ ਹੈ। ਮਖਾਣੇ ਖਾਣ ਨਾਲ ਆਇਰਨ ‘ਚ ਵਾਧਾ ਹੁੰਦਾ ਹੈ।
ਭਾਰ ਘਟਾਉਣ ‘ਚ ਲਾਭਕਾਰੀ
ਮਖਾਣੇ ‘ਚ ਕੈਲੋਰੀ ਘੱਟ ਹੁੰਦੀ ਹੈ। ਇਸਦੇ ਨਾਲ ਹੀ ਕੈਲਸ਼ੀਅਮ, ਆਇਰਨ, ਫਾਈਬਰ, ਮੈਂਗਨੀਜ, ਪੋਟਾਸ਼ੀਅਮ, ਜ਼ਿੰਕ, ਪ੍ਰੋਟੀਨ ਆਦਿ ਤੱਤ ਭਰਪੂਰ ਮਾਤਰਾ ‘ਚ ਹੁੰਦੇ ਹਨ। ਅਜਿਹੇ ‘ਚ ਇਸ ਦੇ ਸੇਵਨ ਨਾਲ ਭੁੱਖ ਨੂੰ ਸ਼ਾਂਤ ਹੋਣ ਦੇ ਨਾਲ ਭਾਰ ਵਧਣ ਦਾ ਖ਼ਤਰਾ ਘੱਟ ਜਾਂਦਾ ਹੈ। ਅਜਿਹੇ ‘ਚ ਤੁਸੀਂ ਬਿਨ੍ਹਾਂ ਭੁੱਖੇ ਰਹੇ ਸੁਆਦ-ਸੁਆਦ ‘ਚ ਹੀ ਆਪਣੇ ਭਾਰ ਨੂੰ ਕੰਟਰੋਲ ‘ਚ ਰੱਖ ਸਕਦੇ ਹੋ। ਤੁਸੀਂ ਇਸ ਨੂੰ ਸੌਣ ਤੋਂ ਪਹਿਲਾਂ ਦੁੱਧ ‘ਚ ਉਬਾਲ ਕੇ ਇਸ ਦਾ ਸੇਵਨ ਕਰ ਸਕਦੇ ਹੋ। ਤੁਹਾਡੀ ਭੁੱਖ ਸ਼ਾਂਤ ਹੋਵੇਗੀ ਅਤੇ ਭਾਰ ਵੀ ਕੰਟਰੋਲ ‘ਚ ਰਹੇਗਾ।
- Advertisement -
ਇਸ ਤਰ੍ਹਾਂ ਕਰੋ ਡਾਇਟ ‘ਚ ਸ਼ਾਮਲ
- ਥੋੜ੍ਹੇ ਜਿਹੇ ਦੇਸੀ ਘਿਓ ‘ਚ ਤਲ ਕੇ ਨਮਕ ਮਿਲਾਕੇ ਖਾਓ।
- ਮਖਾਣਿਆਂ ਨੂੰ ਘਿਓ ਜਾਂ ਨਾਰੀਅਲ ਦੇ ਤੇਲ ‘ਚ ਭੁੰਨ ਕੇ ਇਸ ‘ਚ ਮੂੰਗਫਲੀ, ਸੇਂਦਾ ਨਮਕ ਅਤੇ ਹਲਕਾ ਚਾਟ ਮਸਾਲਾ ਮਿਲਾ ਕੇ ਖਾਧਾ ਜਾ ਸਕਦਾ ਹੈ।
- 4-5 ਮਖਾਣਿਆਂ ਨੂੰ ਦੁੱਧ ‘ਚ ਉਬਾਲੋ। ਫਿਰ ਇਸ ‘ਚ ਕੱਟੇ ਹੋਏ ਸੁੱਕੇ ਮੇਵੇ ਪਾ ਕੇ ਸੌਣ ਤੋਂ ਪਹਿਲਾਂ ਇਸ ਦਾ ਸੇਵਨ ਕਰੋ।