ਯੋਗ ਕਰਦੇ ਸਮੇਂ ਰਖੋ ਇਹਨਾਂ ਗੱਲਾਂ ਦਾ ਖਿਆਲ,ਨਹੀਂ ਤਾਂ ਹੋ ਸਕਦੈ ਨੁਕਸਾਨ

TeamGlobalPunjab
2 Min Read

 ਨਿਊਜ਼ ਡੈਸਕ: – ਯੋਗ ਚੰਗੀ ਸਿਹਤ ਲਈ ਸਭ ਤੋਂ ਮਹੱਤਵਪੂਰਣ ਚੀਜ਼ਾਂ ਚੋਂ ਇੱਕ ਹੈ। ਇਹ ਕਿਹਾ ਜਾਂਦਾ ਹੈ ਕਿ ਯੋਗਾ ‘ਚ ਹਰ ਇਕ ਆਸਣ ਹਰ ਸਰੀਰਕ ਸਮੱਸਿਆ ਨੂੰ ਠੀਕ ਕਰਨ ਲਈ ਉਪਲਬਧ ਹੈ। ਹਰ ਆਸਣ ਕਰਨ ਦੇ ਕੁਝ ਵਿਸ਼ੇਸ਼ ਨਿਯਮ ਹਨ, ਜੇਕਰ ਇਨ੍ਹਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਸਰੀਰ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ।

ਜੇ ਤੁਸੀਂ ਪਹਿਲੀ ਵਾਰ ਯੋਗਾ ਕਰ ਰਹੇ ਹੋ, ਤਾਂ ਇਸ ਨੂੰ ਕਦੇ ਵੀ ਕਿਸੇ ਮੁਸ਼ਕਲ ਆਸਣ ਨਾਲ ਸ਼ੁਰੂ ਨਾ ਕਰੋ।  ਯੋਗਾ ਕਰਨ ਤੋਂ ਪਹਿਲਾਂ ਹਲਕਾ-ਫੁਲਕਾ ਵਾਰਮਅਪ ਕਰੋ। ਇਸ ਤੋਂ ਬਾਅਦ, ਯੋਗਾ ਨੂੰ ਆਸਾਨ ਆਸਣ ਨਾਲ ਸ਼ੁਰੂ ਕਰੋ। ਸ਼ੁਰੂਆਤ ‘ਚ ਕਦੇ ਵੀ ਸਖਤ ਆਸਨ ਨਾ ਕਰੋ। ਜੇ ਕਿਸੇ ਵੀ ਮਾਸਪੇਸ਼ੀ ‘ਚ ਖਿੱਚ ਹੁੰਦੀ ਹੈ, ਤਾਂ ਤੁਹਾਡੇ ਲਈ ਸਮੱਸਿਆ ਹੋ ਸਕਦੀ ਹੈ।

ਪਾਣੀ ਨੂੰ ਯੋਗਾ ਦੇ ਵਿਚਾਲੇ ਨਹੀਂ ਪੀਣਾ ਚਾਹੀਦਾ। ਯੋਗਾ ਕਰਦੇ ਸਮੇਂ ਪਾਣੀ ਪੀਣ ਨਾਲ ਜ਼ੁਕਾਮ, ਖਾਂਸੀ, ਬੁਖਾਰ ਆਦਿ ਸਮੱਸਿਆਵਾਂ ਹੋ ਸਕਦੀਆਂ ਹਨ। ਦਰਅਸਲ, ਯੋਗਾ ਕਰਨ ਨਾਲ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ ਤੇ ਅਜਿਹੀ ਸਥਿਤੀ ‘ਚ ਪਾਣੀ ਪੀਣਾ ਸਿਹਤ ਲਈ ਜ਼ਿਆਦਾ ਚੰਗਾ ਨਹੀਂ ਹੁੰਦਾ। ਲਗਭਗ 15 ਮਿੰਟ ਦੇ ਯੋਗਾ ਬਾਅਦ ਪਾਣੀ ਪੀਣਾ ਚਾਹੀਦਾ ਹੈ।

ਆਸਣ ਸਿਰਫ ਉਹੀ ਕਰੋ ਜਿਸ ਦੀ ਤੁਹਾਨੂੰ ਪੂਰੀ ਜਾਣਕਾਰੀ ਹੋਵੇ। ਤੁਸੀਂ ਇਸ ਨੂੰ ਇੱਕ ਯੋਗਾ ਮਾਹਰ ਤੋਂ ਸਿੱਖਿਆ ਹੋਵੇ। ਤੇ ਤੁਸੀਂ ਇਸ ਦੇ ਸਾਰੇ ਨਿਯਮਾਂ ਤੋਂ ਜਾਣੂ ਹੋਵੋ। ਖੁਦ ਕੋਈ ਨਵਾਂ ਆਸਣ ਨਾ ਕਰੋ। ਇਹ ਨੁਕਸਾਨਦੇਹ ਹੋ ਸਕਦਾ ਹੈ।

- Advertisement -

ਯੋਗਾ ਕਰਦੇ ਸਮੇਂ ਆਪਣੇ ਮੋਬਾਈਲ ਨੂੰ ਹਮੇਸ਼ਾ ਬੰਦ ਰੱਖੋ। ਜੇ ਫੋਨ ਬੰਦ ਨਹੀਂ ਹੁੰਦਾ, ਤਾਂ ਤੁਹਾਡਾ ਧਿਆਨ ਇਸ ‘ਤੇ ਰਹੇਗਾ। ਤੁਸੀਂ ਸਾਹ ‘ਤੇ ਪੂਰਾ ਧਿਆਨ ਨਹੀਂ ਦੇ ਸਕੋਗੇ। ਜੇ ਤੁਸੀਂ ਲੰਬੇ ਅਤੇ ਡੂੰਘੇ ਸਾਹ ਨਹੀਂ ਲੈਂਦੇ, ਤਾਂ ਤੁਹਾਡਾ ਯੋਗਾ ਸੰਪੂਰਨ ਨਹੀਂ ਮੰਨਿਆ ਜਾਵੇਗਾ। ਇਸ ਨੂੰ ਸਿਰਫ ਕਸਰਤ ਕਿਹਾ ਜਾਵੇਗਾ।

TAGGED: , ,
Share this Article
Leave a comment