ਵਾਲਾਂ ਦੀ ਦੇਖਭਾਲ ਕਰਦੇ ਸਮੇਂ ਰੱਖੋ 5 ਵਿਸ਼ੇਸ਼ ਗੱਲਾਂ ਦਾ ਧਿਆਨ,ਗਰਮੀ ਦੇ ਮੌਸਮ ‘ਚ ਨਹੀਂ ਝੜਦੇ ਵਾਲ਼

navdeep kaur
4 Min Read

ਨਿਊਜ਼ ਡੈਸਕ :ਗਰਮੀ ਦਾ ਮੌਸਮ ਸਾਡੇ ਚਿਹਰੇ ਨੂੰ ਹੀ ਪ੍ਰਭਾਵਿਤ ਨਹੀਂ ਕਰਦਾ ਹੈ ਸਗੋਂ ਸਿਰ ਦੇ ਵਾਲਾਂ ਤੇ ਵੀ ਇਸ ਮੌਸਮ ਦਾ ਵਧੇਰੇ ਅਸਰ ਹੁੰਦਾ ਹੈ। ਜਿਸ ਨਾਲ ਸਿਰ ਵਿੱਚ ਸਿਕਰੀ , ਜਾ ਵੱਲ ਰੁੱਖੇ ਹੋ ਜਾਂਦੇ ਹਨ। ਗਰਮੀ ਵਿਚ ਜਦੋਂ ਸਿਰ ਵਿੱਚ ਪਸੀਨਾ ਆਉਂਦਾ ਹੈ ਤਾਂ ਸਿਰ ਦੇ ਵਾਲਾਂ ਵਿੱਚੋ ਬਦਬੋ ਵੀ ਆਉਣੀ ਸ਼ੁਰੂ ਹੋ ਜਾਂਦੀ ਹੈ। ਜਿਸ ਨਾਲ ਕਈ ਸਿਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਗਰਮੀਆਂ ਵਿੱਚ ਆਪਣੇ ਸਿਰ ਦੇ ਵਾਲਾਂ ਨੂੰ ਇਹਨਾਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਕਿਵੇਂ ਬਚਾਉਣਾ ਹੈ। ਉਸ ਲਈ ਇਹਨਾਂ 5 ਗੱਲਾਂ ਦਾ ਧਿਆਨ ਰੱਖੋ -:
1 .ਵਾਲਾਂ ਦੀ ਦੇਖਭਾਲ ਨਾ ਕਰਨਾ -:
ਵਾਲਾਂ ਦੇ ਖਰਾਬ ਹੋਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਲੋਕ ਉਨ੍ਹਾਂ ਦੀ ਦੇਖਭਾਲ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ ਹਨ। ਵਾਲਾਂ ਨੂੰ ਪੋਸ਼ਣ ਦੇਣ ਲਈ ਤੁਸੀਂ ਹੇਅਰ ਮਾਸਕ, ਹੇਅਰ ਵਾਸ਼ ਰੁਟੀਨ ਦੀ ਪਾਲਣਾ ਕਰ ਸਕਦੇ ਹੋ। ਸਹੀ ਸ਼ੈਂਪੂ ਅਤੇ ਕੰਡੀਸ਼ਨਰ ਦੀ ਵਰਤੋਂ ਕਰੋ। ਹਫ਼ਤੇ ਵਿਚ ਘੱਟੋ-ਘੱਟ ਇਕ ਵਾਰ ਹੇਅਰ ਮਾਸਕ ਲਗਾਓ। ਸਮੇਂ-ਸਮੇਂ ‘ਤੇ ਵਾਲ ਵੀ ਕੱਟਦੇ ਰਹੋ। ਗਰਮੀ ਵਿੱਚ ਘਟੋ ਘੱਟ ਦੋ ਵਾਰ ਵਾਲਾਂ ਨੂੰ ਧੋਵੋ। ਧੌਣ ਤੋਂ ਬਾਅਦ ਵਾਲਾ ਨੂੰ ਪੂਰੀ ਹਵਾ ਵਿੱਚ ਸੁਕਾ ਲੈਣਾ ਚਾਹੀਦਾ ਹੈ। ਇਸ ਨਾਲ ਸਿਰ ਦੀ ਹਾਲਤ ਠੀਕ ਰਹਿੰਦੀ ਹੈ।

2 .ਸਰੀਰ ਵਿੱਚ ਪਾਣੀ ਦੀ ਕਮੀ ਹੋਣਾ -:
ਲੋੜੀਂਦੇ ਪਾਣੀ ਦਾ ਸੇਵਨ ਨਾ ਕਰਨ ਨਾਲ ਵੀ ਸਿਰ ਦੀ ਚਮੜੀ ਨੂੰ ਸਹੀ ਪੋਸ਼ਣ ਨਹੀਂ ਮਿਲਦਾ ਅਤੇ ਵਾਲ ਸੁੱਕੇ, ਬੇਜਾਨ ਹੋ ਜਾਂਦੇ ਹਨ। ਇਸ ਲਈ ਦਿਨ ‘ਚ ਘੱਟ ਤੋਂ ਘੱਟ 10 ਗਲਾਸ ਪਾਣੀ ਪੀਓ। ਅਗਰ ਤੁਹਾਡਾ ਸਰੀਰ ਤੰਦਰੁਸਤ ਹੈ ਤਾਂ ਤੁਹਾਡੇ ਸਿਰ ਦੇ ਵਾਲ਼ ਝੜਨ ਤੋਂ ਬਚੇ ਰਹਿਣਗੇ।

3. ਸਟਾਈਲਿੰਗ ਟੂਲਸ ਦੀ ਬਹੁਤ ਜ਼ਿਆਦਾ ਵਰਤੋਂ
ਜੇਕਰ ਤੁਸੀਂ ਸਟਾਈਲਿੰਗ ਟੂਲਸ ਜਿਵੇਂ ਕਿ ਸਟ੍ਰੇਟਨਰ, ਕਰਲਰ ਜਾਂ ਡਰਾਇਰ ਦੀ ਵਰਤੋਂ ਕਰਨ ਦੇ ਆਦੀ ਹੋ, ਤਾਂ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਇਸ ਨਾਲ ਤੁਹਾਡੇ ਵਾਲਾਂ ਨੂੰ ਨੁਕਸਾਨ ਹੁੰਦਾ ਹੈ। ਇਨ੍ਹਾਂ ਸਾਧਨਾਂ ਦੀ ਲਗਾਤਾਰ ਵਰਤੋਂ ਵਾਲਾਂ ਨੂੰ ਭੁਰਭੁਰਾ ਅਤੇ ਕਮਜ਼ੋਰ ਬਣਾ ਦਿੰਦੀ ਹੈ। ਇਸ ਨਾਲ ਵਾਲ ਕਮਜ਼ੋਰ ਹੋ ਜਾਂਦੇ ਹਨ। ਇਹਨਾਂ ਚੀਜ਼ਾਂ ਦੀ ਜ਼ਿਆਦਾ ਵਰਤੋਂ ਨਾਲ ਵਾਲਾਂ ਦਾ ਝਰਨਾ ਸੰਭਵ ਹੈ।

4 .ਵਾਲਾਂ ਨੂੰ ਕੱਸ ਕੇ ਨਾ ਬੰਨ੍ਹੋ

- Advertisement -

ਜੇਕਰ ਤੁਸੀਂ ਆਪਣੇ ਵਾਲਾਂ ਨੂੰ ਜੂੜੇ ਜਾਂ ਪੋਨੀਟੇਲ ਵਿੱਚ ਕੱਸ ਕੇ ਬੰਨ੍ਹਦੇ ਹੋ, ਤਾਂ ਇਹ ਜੜ੍ਹਾਂ ਨੂੰ ਕਮਜ਼ੋਰ ਕਰ ਦਿੰਦਾ ਹੈ ਅਤੇ ਵਾਲ ਝੜਨ ਦਾ ਕਾਰਨ ਬਣਦਾ ਹੈ। ਇਸ ਲਈ ਬਨ ਜਾਂ ਪੋਨੀਟੇਲ ਨੂੰ ਹਮੇਸ਼ਾ ਢਿੱਲਾ ਰੱਖੋ। ਵਾਲਾਂ ਨੂੰ ਘੁੱਟ ਕਿ ਬੰਨਣ ਨਾਲ ਸਿਰ ਵਿੱਚ ਫਿਣਸੀਆਂ ਵੀ ਹੋ ਜਾਂਦੀਆਂ ਹਨ। ਜੋ ਗਰਮੀ ਦੇ ਦਿਨਾਂ ਵਿੱਚ ਤੰਗ ਕਰਦੀਆਂ ਹਨ।

5. ਤੇਜ਼ ਧੁੱਪ ਤੋਂ ਸਿਰ ਦੀ ਰੱਖਿਆ ਕਰੋ-:
ਚਿਹਰੇ ਦੀ ਚਮੜੀ ਵਾਂਗ ਵਾਲਾਂ ਨੂੰ ਵੀ ਸੂਰਜ ਦੀਆਂ ਸਿੱਧੀਆਂ ਕਿਰਨਾਂ ਤੋਂ ਬਚਾਉਣ ਦੀ ਲੋੜ ਹੁੰਦੀ ਹੈ। ਸੂਰਜ ਦੀਆਂ ਯੂਵੀ ਕਿਰਨਾਂ ਵਾਲਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਇਸ ਲਈ ਬਾਹਰ ਜਾਂਦੇ ਸਮੇਂ ਸਕਾਰਫ਼ ਜਾਂ ਟੋਪੀ ਜ਼ਰੂਰ ਪਹਿਨੋ। ਸੂਰਜ ਦੀਆ ਕਿਰਨਾਂ ਨਾਲ ਸਿਰ ਵਿਚ ਗਰਮੀ ਪੈਦਾ ਹੁੰਦੀ ਹੈ। ਜਿਸ ਨਾਲ ਵਾਲਾਂ ਵਿੱਚ ਪਸੀਨਾ ਆਉਂਦਾ ਹੈ। ਇਸ ਨਾਲ ਵਾਲਾਂ ਮੁਸ਼ਕ ਆਉਣਾ ਸ਼ੁਰੂ ਹੋ ਜਾਂਦਾ ਹੈ। ਤੇਜ਼ ਧੁੱਪ ਨਾਲ ਚੱਕਰ ਵੀ ਆਉਂਦੇ ਹਨ , ਤੇ ਸਿਰ ਦੀਆਂ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸ ਕਰਕੇ ਗਰਮੀਆਂ ਵਿਚ ਚਿਹਰੇ ਦੇ ਨਾਲ ਸਿਰ ਦੇ ਵਾਲਾਂ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।

 

 

 

- Advertisement -

 

 

Share this Article
Leave a comment