ਨਿਊਜ਼ ਡੈਸਕ: ਪੰਜਾਬੀ ਗਾਇਕ ਕਰਨ ਔਜਲਾ ਜਿਸਨੇ ਘੱਟ ਸਮੇਂ ‘ਚ ਹੀ ਬਹੁਤ ਪ੍ਰਸਿੱਧੀ ਹਾਸਿਲ ਕੀਤੀ ਹੈ। ਕਰਨ ਔਜਲਾ ਨੇ ਕੁਝ ਦਿਨ ਪਹਿਲਾਂ ਆਪਣੀ ਡੈਬਿਊ ਐਲਬਮ ਦੀ ਇੰਟਰੋ ਲਈ ਰਿਲੀਜ਼ ਡੇਟ ਦੀ ਅਨਾਊਸਮੈਂਟ ਕੀਤੀ ਸੀ, ਜੋ ਕਿ 17 ਜੂਨ ਯਾਨੀਕਿ ਅੱਜ ਰਿਲੀਜ਼ ਹੋ ਚੁੱਕੀ ਹੈ। ਕਰਨ ਔਜਲਾ ਨੇ ਰਿਲੀਜ਼ ਤੋਂ ਇਕ ਦਿਨ ਪਹਿਲਾਂ ਆਪਣੇ ਫੈਨਜ਼ ਨੂੰ ਇੱਕ ਹਿੰਟ ਵੀ ਦਿਤਾ ਹੈ।ਹ ਰ ਕੋਈ ਕਰਨ ਔਜਲੇ ਦਾ ਫੈਨ ਹੈ। ਪਰ ਕਰਨ ਔਜਲਾ ਖ਼ੁਦ ਜਿਸਦੇ ਫੈਨ ਨੇ ਉਸ ਨਾਲ ਕੋਲੈਬੋਰੇਸ਼ਨ ਕਰਨ ਜਾ ਰਹੇ ਹਨ।
ਕਰਨ ਔਜਲਾ ਮਨਮੋਹਨ ਵਾਰਿਸ ਦੇ ਕਾਫੀ ਵੱਡੇ ਫੈਨ ਹਨ ਜਿਸ ਬਾਰੇ ਉਹ ਆਪਣੀਆਂ ਇੰਟਰਵਿਊਜ਼ ਦੇ ਵਿਚ ਕਈ ਵਾਰ ਖੁਲਾਸਾ ਕਰ ਚੁੱਕੇ ਹਨ। ਕਰਨ ਔਜਲਾ ਨੇ ਇਹ ਵੀ ਕਿਹਾ ਸੀ ਕਿ ਉਹ ਮਨਮੋਹਨ ਵਾਰਿਸ ਨੂੰ ਕਦੇ ਮਿਲੇ ਨਹੀਂ ਤੇ ਉਹ ਉਨ੍ਹਾਂ ਨਾਲ ਕੋਲੈਬੋਰੇਸ਼ਨ ਵੀ ਕਰਨਾ ਚਾਹੁੰਦੇ ਹਨ। ਕਰਨ ਔਜਲਾ ਨੇ ਪੰਜਾਬੀ ਇੰਡਸਟਰੀ ਦੇ ਇਕ ਨਾਮੀ ਚਿਹਰੇ ਮਨਮੋਹਨ ਵਾਰਿਸ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੇ ਨਾਲ ਆਪਣੀ ਐਲਬਮ ਦਾ ਨਾਮ ਵੀ ਲਿਖਿਆ ਹੈ ਅਤੇ ਨਾਲ ਮਨਮੋਹਨ ਵਾਰਿਸ ਨੂੰ ਟੈਗ ਵੀ ਕੀਤਾ ਹੈ।
ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਰਨ ਦੀ ਡੈਬਿਊ ਐਲਬਮ ‘ਚ ਕਰਨ ਔਜਲਾ ਤੇ ਮਨਮੋਹਨ ਵਾਰਿਸ ਦਾ ਕੋਲੈਬੋਰੇਸ਼ਨ ਦੇਖਣ ਨੂੰ ਮਿਲ ਸਕਦਾ ਹੈ। ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਕਾਫ਼ੀ ਵੱਡਾ ਕੋਲੈਬੋਰੇਸ਼ਨ ਹੋਵੇਗਾ ਕਿਉਂਕਿ ਦੋਵਾਂ ਕਲਾਕਾਰਾਂ ਦਾ ਆਪਣਾ-ਆਪਣਾ ਵੱਡਾ ਮੁਕਾਮ ਹੈ।