ਮੈਟਰੋ ਵੈਨਕੁਵਰ ਪੁਲਿਸ ਵਲੋਂ ਅਮਰਦੀਪ ਸਿੰਘ ਰਾਏ ਸਣੇ 5 ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ਜਾਰੀ

TeamGlobalPunjab
2 Min Read

ਸਰੀ: ਕੈਨੇਡਾ ਦੀ ਮੈਟਰੋ ਵੈਨਕੁਵਰ ਪੁਲਿਸ ਵਲੋਂ 5 ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ, ਇਸ ਸੂਚੀ ਵਿੱਚ ਇੱਕ ਪੰਜਾਬੀ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਇਨ੍ਹਾਂ ਅਪਰਾਧੀਆਂ ‘ਚੋਂ ਕਤਲ ਕੇਸ ’ਚ ਲੋੜੀਂਦੇ ਭਗੌੜੇ ਅਪਰਾਧੀ ’ਤੇ 1 ਲੱਖ ਡਾਲਰ ਦਾ ਇਨਾਮ ਰੱਖਿਆ ਗਿਆ ਹੈ। ਸੂਚੀ ਵਿੱਚ ਅਮਰਦੀਪ ਸਿੰਘ ਰਾਏ, ਡੈਨੀਅਲ ਡਿਉਮਸ, ਮਿਸ਼ੇਲ ਆਰਕੈਂਡ, ਕੋਨੋਰ ਡੀ’ਮੋਂਟ ਅਤੇ ਜੇਰੇਮੀ ਮੈਕਸਿਨ ਜੌਰਜ ਦਾ ਨਾਮ ਸ਼ਾਮਲ ਹੈ।

ਪੁਲਿਸ ਨੇ ਵੈਲੇਨਟਾਈਨਸ ਡੇਅ ਮੌਕੇ ਮੋਸਟ ਵਾਂਟੇਡ ਅਪਰਾਧੀਆਂ ਦੀਆਂ ਤਸਵੀਰਾਂ ਵਾਲਾ ਕਾਰਡ ਵੀ ਜਾਰੀ ਕੀਤਾ ਹੈ. ਜਿਸ ‘ਚ ਲਿਖਿਆ ਹੈ, ‘5 ਵੈਲੇਨਟਾਈਨਸ ਜੋ ਤੁਸੀਂ ਕਦੇ ਲੈਣਾ ਨਹੀਂ ਚਾਹੁੰਦੇ।’ ਇਸ ਕਾਰਡ ਵਿੱਚ ਕਤਲ ਸਣੇ ਕਈ ਹੋਰ ਗੰਭੀਰ ਮਾਮਲਿਆਂ ‘ਚ ਲੋੜੀਂਦੇ ਅਪਰਾਧੀਆਂ ਦੀਆਂ ਤਸਵੀਰਾਂ ਲਾਈਆਂ ਗਈਆਂ ਹਨ। ਪੁਲਿਸ ਨੇ ਲੋਕਾਂ ਨੂੰ ਚਿਤਾਵਨੀ ਦਿੰਦੇ ਕਿਹਾ ਹੈ ਕਿ ਇਹ ਲੋਕ ਤੁਹਾਡੇ ਆਸ-ਪਾਸ ਕੀਤੇ ਵੀ ਹੋ ਸਕਦੇ ਹਨ।

ਮੈਟਰੋ ਵੈਨਕੁਵਰ ਕਰਾਈਮ ਸਟੋਪਰਸ ਦੀ ਕਾਰਜਕਾਰੀ ਡਾਇਰੈਕਰ ਲਿੰਡਾ ਅਨੀਸ ਨੇ ਕਿਹਾ ਕਿ ਜੇਕਰ ਕਿਸੇ ਕੋਲ ਵੀ ਇਨਾਂ ਪੰਜੇ ਮੋਸਟ ਵਾਂਟੇਡ ਅਪਰਾਧੀਆਂ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਉਹ ਕਰਾਈਮ ਸਟੋਪਰਸ ਨੂੰ ਗੁਪਤ ਢੰਗ ਨਾਲ ਜ਼ਰੂਰ ਸੂਚਨਾ ਮੁਹੱਈਆ ਕਰਵਾਏ। ਲਿੰਡਾ ਐਨੀਸ ਦੇ ਨਾਲ ਇਸ ਮੌਕੇ ਸਰੀ ਸਿਟੀ ਕੌਂਸਲਰ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਅਪਰਾਧੀਆਂ ਨੂੰ ਕਾਬੂ ਕਰਨ ਵਿੱਚ ਪੁਲਿਸ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ।

?

ਦੱਸ ਦਈਏ ਕਿ ਮੈਟਰੋ ਵੈਨਕੁਵਰ ਕਰਾਈਮ ਸਟੌਪਰਸ ਨੂੰ 2022 ਵਿੱਚ ਹੁਣ ਤੱਕ ਗੁਪਤ ਢੰਗ ਨਾਲ ਲੋਕਾਂ ਵੱਲੋਂ 4700 ਤੋਂ ਵੱਧ ਟਿਪਸ ਪ੍ਰਾਪਤ ਹੋਏ ਹਨ, ਜਿਨਾਂ ਦੀ ਬਦੌਲਤ ਹੁਣ ਤੱਕ 54 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ 32 ਗੈਰ-ਕਾਨੂੰਨੀ ਹਥਿਆਰ ਜ਼ਬਤ ਕੀਤੇ ਜਾ ਚੁੱਕੇ ਹਨ। ਜਦਕਿ 2 ਮਿਲੀਅਨ ਡਾਲਰ ਤੋਂ ਵੱਧ ਦੀ ਨਜਾਇਜ਼ ਸੰਪਤੀ ਅਤੇ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਫੜੇ ਗਏ ਹਨ।

Share this Article
Leave a comment