ਕੈਨੇਡਾ ਦੀ ਸੁਪਰੀਮ ਕੋਰਟ ਦੇ ਨਵੇਂ ਜੱਜ ਦੀ ਜਲਦ ਹੋਵੇਗੀ ਚੋਣ, ਪੀਐੱਮ ਵਲੋਂ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ

TeamGlobalPunjab
2 Min Read

ਓਟਵਾ: ਕੈਨੇਡਾ ਦੀ ਸੁਪਰੀਮ ਕੋਰਟ ‘ਚ ਜਲਦ ਹੀ ਨਵੇਂ ਜੱਜ ਦੀ ਨਿਯੁਕਤੀ ਹੋਣ ਜਾ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੇਵਾਮੁਕਤ ਹੋ ਰਹੇ ਜੱਜ ਮਾਈਕਲ ਮੌਲਡੇਵਰ ਦੀ ਥਾਂ ਨਵੇਂ ਜੱਜ ਦੀ ਚੋਣ ਲਈ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ ਤੇ ਯੋਗ ਉਮੀਦਵਾਰ 13 ਮਈ ਤੱਕ ਇਸ ਦੇ ਲਈ ਅਪਲਾਈ ਕਰ ਸਕਦੇ ਹਨ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਦੇਸ਼ ਦੀ ਸਰਵਉੱਚ ਅਦਾਲਤ ਦੇ ਜੱਜ ਦੀ ਚੋਣ ਖੁੱਲੀ, ਪਾਰਦਰਸ਼ੀ ਤੇ ਸੁਤੰਤਰ ਪ੍ਰਕਿਰਿਆ ਰਾਹੀਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪ੍ਰਿੰਸ ਐਡਵਰਡ ਆਈਲੈਂਡ ਦੇ ਸਾਬਕਾ ਪੀਮੀਅਰ ਵੇਡ ਮੈਕਲੋਸ਼ਲਨ (Wade MacLauchlan) ਨੂੰ ਕੈਨੇਡਾ ਦੀ ਸੁਪਰੀਮ ਕੋਰਟ ਦੇ ਨਿਆਂਇਕ ਨਿਯੁਕਤੀਆਂ ਲਈ ਸੁਤੰਤਰ ਸਲਾਹਕਾਰ ਬੋਰਡ ਦਾ ਮੈਂਬਰ ਤੇ ਚੇਅਰ ਬਣਾਇਆ ਗਿਆ ਹੈ। ਜਸਟਿਨ ਟਰੂਡੋ ਨੇ ਕਿਹਾ ਕਿ ਇਹ ਗ਼ੈਰ-ਪੱਖਪਾਤੀ ਬੋਰਡ ਨਵੇਂ ਜੱਜ ਦੀ ਨਿਯੁਕਤੀ ਯਕੀਨੀ ਬਣਾਏਗਾ।

ਦੱਸ ਦੇਈਏ ਕਿ ਵੇਡ, ਸਾਬਕਾ ਪ੍ਰਧਾਨ ਮੰਤਰੀ ਕਿਮ ਕੈਂਥਲ ਦੀ ਥਾਂ ਜ਼ਿੰਮੇਵਾਰੀ ਸੰਭਾਲਣ ਜਾ ਰਹੇ ਹਨ, ਜਿਨਾਂ ਨੇ ਪਿਛਲੇ 6 ਸਾਲਾਂ ਦੌਰਾਨ ਇਸ ਅਹੁਦੇ ‘ਤੇ ਸੇਵਾਵਾਂ ਨਿਭਾਈਆਂ। ਨਵੇਂ ਜੱਜ ਦੀ ਚੋਣ ਲਈ ਜਿਵੇਂ ਹੀ ਅਰਜ਼ੀ ਪ੍ਰਕਿਰਿਆ ਮੁਕੰਮਲ ਹੋ ਜਾਵੇਗੀ ਤਾਂ ਉਸ ਤੋਂ ਬਾਅਦ ਸਲਾਹਕਾਰ ਬੋਰਡ ਵਿਚਾਰ ਕਰਨ ਲਈ ਚੋਣਵੇਂ ਉਮੀਦਵਾਰਾਂ ਦੀ ਸੂਚੀ ਪ੍ਰਧਾਨ ਮੰਤਰੀ ਨੂੰ ਸੌਂਪੇਗਾ। ਇਹ ਵੀ ਦੱਸਣਯੋਗ ਹੈ ਕਿ ਮਾਈਕਲ ਮੋਲਡੇਵਰ 21 ਅਕਤੂਬਰ 2011 ਨੂੰ ਕੈਨੇਡਾ ਦੀ ਸੁਪਰੀਮ ਕੋਰਟ ਦੇ ਜੱਜ ਨਿਯੁਕਤ ਹੋਏ ਸਨ ਤੇ ਆਉਣ ਵਾਲੀ 1 ਸਤੰਬਰ ਨੂੰ ਉਹ ਇਸ ਅਹੁਦੇ ਤੋਂ ਸੇਵਾਮੁਕਤ ਹੋਣ ਜਾ ਰਹੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੇਵਾਮੁਕਤ ਹੋ ਰਹੇ ਜੱਜ ਮਾਈਕਲ ਮੋਲਡੋਵਰ ਦਾ ਵਧੀਆਂ ਸੇਵਾਵਾਂ ਨਿਭਾਉਣ ਲਈ ਧੰਨਵਾਦ ਕੀਤਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment