ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਤੇ ਨਵਜੋਤ ਸਿੰਘ ਸਿੱਧੂ ਦੀ ਬਾਦਲਾਂ ਨੂੰ ਸਿੱਧੀ ਲਲਕਾਰ

TeamGlobalPunjab
3 Min Read

ਚੰਡੀਗੜ੍ਹ: ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਬਾਰੀ ਮਾਮਲੇ ‘ਚ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਇੱਕ ਟਵੀਟ ਲਿਖਿਆ, ‘ਮੈਂ 6 ਨਵੰਬਰ 2018 ਤੋਂ ਬਾਦਲਾਂ ਨੂੰ, ‘ਉਨ੍ਹਾਂ ‘ਤੇ ਲੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸਾਜਿਸ਼ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਬਾਰੇ ਸਫ਼ਾਈ ਦੇਣ ਲਈ ਲਲਕਾਰ ਦੇ ਰਿਹਾ ਹਾਂ। … ਉਹ ਡੇਰਾ ਸਾਧ ਨੂੰ ਵੋਟ ਬੈਂਕ ਦੀ ਰਾਜਨੀਤੀ ਵਾਸਤੇ ਇਸਤੇਮਾਲ ਕਰਦੇ ਸੀ।’

ਉਨ੍ਹਾਂ ਨੇ ਸਿੱਧਾ ਸਵਾਲ ਪੁੱਛਦਿਆਂ ਕਿਹਾ ਕਿ, ‘ਇਨ੍ਹਾਂ ਤੱਥਾਂ ਬਾਰੇ ਬਾਦਲਾਂ ਦਾ ਕੀ ਕਹਿਣਾ ਹੈ ?? ਕਈ ਸਾਲ ਹੋ ਗਏ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ।’

ਇਸ ਤੋਂ ਪਹਿਲਾਂ ਬੀਤੇ ਦਿਨੀਂ ਸਿੱਧੂ ਨੇ ਘਟਨਾ ਵੇਲੇ ਦੀਆਂ ਸੀਸੀਟੀਵੀ ਕੈਮਰਿਆਂ ਦੀਆਂ ਚਾਰ ਵੀਡੀਓ ਅਪਲੋਡ ਕਰਕੇ ਲਿਖਿਆ, ‘ਜਸਟਿਸ (ਰਿਟਾ.) ਰਣਜੀਤ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਅਨੁਸਾਰ ਬਾਦਲਾਂ ਖ਼ਿਲਾਫ਼ ਬਹੁਤ ਸਾਰੇ ਗੰਭੀਰ ਪ੍ਰਤੱਖ ਪ੍ਰਮਾਣ ਮੌਜੂਦ ਹਨ।… ਸਤੰਬਰ 2018 ਵਿੱਚ ਮੈਂ ਡਾਕਟਰਾਂ, ਸਾਬਕਾ ਡੀ.ਜੀ.ਪੀ. ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਬਿਆਨ ਜਨਤਕ ਕੀਤੇ ਸਨ, ਜੋ ਸਾਬਤ ਕਰਦੇ ਹਨ ਕਿ 14-15 ਅਕਤੂਬਰ 2015 ਦੀ ਰਾਤ ਨੂੰ ਕੋਟਕਪੂਰਾ ਚੌਂਕ ‘ਚ ਹੋਈ ਕਾਰਵਾਈ ਤਤਕਾਲੀਨ ਮੁੱਖ ਮੰਤਰੀ ਦੀ ਸਹਿਮਤੀ ਨਾਲ ਹੋਈ ਸੀ।’

- Advertisement -

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ, ‘ਇਹ ਸੀ.ਸੀ.ਟੀ.ਵੀ ਫੁਟੇਜ ਬਾਦਲ ਸਰਕਾਰ ਦੌਰਾਨ ਜਸਟਿਸ (ਰਿਟਾ.) ਜ਼ੋਰਾ ਸਿੰਘ ਕਮਿਸ਼ਨ ਤੋਂ ਛੁਪਾਏ ਗਏ ਸਨ। ਬਾਅਦ ‘ਚ ਜਸਟਿਸ (ਰਿਟਾ.) ਰਣਜੀਤ ਸਿੰਘ ਜਾਂਚ ਕਮਿਸ਼ਨ ਨੇ ਇਹ ਲੱਭ ਕੇ ਲਿਆਂਦੇ ਸਨ। ਸਿੱਧੂ ਨੇ ਕਿਹਾ ਮੇਰੇ ਵੱਲੋਂ ਜਨਤਕ ਕੀਤੇ ਗਏ ਇਹ ਵੀਡੀਓ ਸਾਫ਼ ਦਿਖਾਉਂਦੇ ਹਨ ਕਿ ਪੁਲਿਸ ਬਾਦਲਾਂ ਦੇ ਹੁਕਮਾਂ ‘ਤੇ ਅਮਲ ਕਰ ਰਹੀ ਸੀ।
ਤੁਸੀਂ ਦੋਸ਼ੀ ਹੋ ਪਰ ਬਚਾਏ ਜਾ ਰਹੇ ਹੋ !!’

Share this Article
Leave a comment