ਜਯਾ ਨੇ ਅਮਿਤਾਭ ਬੱਚਨ ਦੇ ਨਾਂ ‘ਤੇ ਸਪਾ ਲਈ ਮੰਗੀ ਵੋਟ, ਕਿਹਾ-ਛੋਰਾ ਗੰਗਾ ਕਿਨਾਰੇ ਵਾਲੇ ਕਾ…

TeamGlobalPunjab
3 Min Read

ਯੂਪੀ- ਉੱਤਰ ਪ੍ਰਦੇਸ਼ ਵਿਧਾਨ ਸਭਾ ‘ਚ ਪੰਜਵੇਂ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਸਿਰਥੂ ‘ਚ ਪੱਲਵੀ ਪਟੇਲ ਲਈ ਪ੍ਰਚਾਰ ਕਰਨ ਵਾਲੀ ਜਯਾ ਬੱਚਨ ਨੇ ਆਪਣੇ ਪਤੀ ਅਮਿਤਾਭ ਬੱਚਨ ਦੇ ਨਾਂ ‘ਤੇ ਵੀ ਸਮਾਜਵਾਦੀ ਪਾਰਟੀ ਦੇ ਨਾਂ ‘ਤੇ ਵੋਟਾਂ ਮੰਗੀਆਂ। ਖੁਦ ਨੂੰ ਯੂਪੀ ਦੀ ਵੱਡੀ ਨੂੰਹ ਦੱਸਦਿਆਂ ਜਯਾ ਨੇ ਕਿਹਾ ਕਿ ਆਪਣੇ ਭਰਾ ਦੀ ਲਾਜ ਵੀ ਰੱਖ ਲਵਓ। ਉਨ੍ਹਾਂ ਨੇ ਅਮਿਤਾਭ ਦਾ ਨਾਂ ਲਏ ਬਿਨਾਂ ਕਿਹਾ, ” ਗੰਗਾ ਕਿਨਾਰੇ ਵਾਲਾ ਜੋ ਛੋਰਾ ਹੈ ਉਸਦੀ ਲਾਜ ਤਾਂ ਤੁਹਾਨੂੰ ਰੱਖਣੀ ਪਵੇਗੀ।” ਜਯਾ ਬੱਚਨ ਨੇ ਪਰਿਵਾਰਵਾਦ ਦੇ ਦੋਸ਼ਾਂ ‘ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਨੇ ਆਪਣਾ ਪਰਿਵਾਰ ਹੀ ਛੱਡ ਦਿੱਤਾ, ਉਹ ਕੀ ਜਾਣਦੇ ਹਨ, ਪਰਿਵਾਰ ਕੀ ਹੁੰਦਾ ਹੈ?

 ਜਯਾ ਬੱਚਨ ਨੇ ਕਿਹਾ, “ਇਸ ਰਾਜ ਦੀ ਛੋਟੀ ਨੂੰਹ ਡਿੰਪਲ ਯਾਦਵ, ਮੈਂ ਆਪਣੇ ਆਪ ਨੂੰ ਇਸ ਰਾਜ ਦੀ ਵੱਡੀ ਨੂੰਹ ਮੰਨਦੀ ਹਾਂ। ਜਦੋਂ ਅਮਿਤਾਭ ਜੀ ਇੱਥੋਂ ਚੋਣ ਲੜ ਰਹੇ ਸਨ ਤਾਂ ਮੈਂ ਕਿਹਾ ਸੀ ਕਿ ਮੈਂ ਤੁਹਾਡੀ ਨੂੰਹ ਹਾਂ। ਪਹਿਲੀ ਵਾਰ ਆਈ ਹਾਂ। ਮੁੰਹ ਦਿਖਾਈ ਵਿੱਚ ਮੇਰੇ ਪਤੀ ਨੂੰ ਵੋਟ ਦਿਓ। ਉਸ ਤੋਂ ਬਾਅਦ ਇੱਥੇ ਬਹੁਤਾ ਆਉਣਾ ਨਹੀਂ ਹੋਇਆ। ਅੱਜ ਫੇਰ ਮੈਂ ਪੱਲਵੀ ਜੀ ਲਈ ਆਈ ਹਾਂ, ਮੈਂ ਕਹਿੰਦੀ ਹਾਂ ਕਿ ਵੱਡੀ ਨੂੰਹ ਦੀ ਲਾਜ ਰੱਖੋ। ਆਪਣੇ ਵੀਰ ਦੀ ਵੀ ਲਾਜ ਰੱਖੋ, ਗੰਗਾ ਕਿਨਾਰੇ ਵਾਲਾ ਜੋ ਛੋਰਾ ਹੈ ਉਸਦੀ ਲਾਜ ਤਾਂ ਤੁਹਾਨੂੰ ਰੱਖਣੀ ਪਵੇਗੀ ।

ਜਯਾ ਨੇ ਭਾਜਪਾ ‘ਤੇ ਝੂਠ ਬੋਲਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਸੀਂ ਹਮੇਸ਼ਾ ਔਰਤਾਂ ਦੀ ਸੁਰੱਖਿਆ ਲਈ ਲੜਾਈ ਲੜੀ ਹੈ। ਉਸਨੇ ਔਰਤਾਂ ਲਈ ਕੁਝ ਨਹੀਂ ਕੀਤਾ। ਇਹ ਲੋਕ ਝੂਠੇ ਅਤੇ ਪਖੰਡੀ ਹਨ। ਮੁੰਬਈ ਦੀ ਭਾਸ਼ਾ ਵਿੱਚ ਉਸਨੂੰ ਫੇਕੂਚੰਦ ਕਿਹਾ ਜਾਂਦਾ ਹੈ। ਬਸ ਸੁੱਟਦੇ ਰਹਿੰਦੇ ਹਨ, ਕੰਮ ਕੁਝ ਨਹੀਂ ਕਰਦੇ।”

ਜਯਾ ਬੱਚਨ ਨੇ ਲੋਕਾਂ ਵੱਲੋਂ ਗਾਉਣ ਦੀ ਮੰਗ ਨੂੰ ਰੱਦ ਕਰਦਿਆਂ ਕਿਹਾ ਕਿ ਮੈਨੂੰ ਗਾਉਣਾ ਨਹੀਂ ਆਉਂਦਾ। ਇਹ ਤਾਂ ਯੂਪੀ ਦੇ ਲੋਕਾਂ ਨੂੰ ਹੀ ਆਉਂਦਾ ਹੈ। ਮੇਰਾ ਜਨਮ ਐਮ.ਪੀ. ਵਿੱਚ ਹੋਇਆ। ਮੇਰਾ ਵਿਆਹ ਯੂ.ਪੀ. ਵਿੱਚ ਹੋਇਆ। ਇਹ ਮੇਰਾ ਸਹੁਰਾ ਘਰ ਹੈ। ਮੇਰੀ ਧੀ ਦਾ ਵਿਆਹ ਪੰਜਾਬੀ ਨਾਲ ਹੋਇਆ ਹੈ। ਮੇਰੇ ਬੇਟੇ ਦਾ ਵਿਆਹ ਦੱਖਣੀ ਭਾਰਤੀ ਤੋਂ ਹੋਇਆ ਹੈ। ਮੇਰੇ ਪਰਿਵਾਰ ਵਿੱਚ ਜਾਤ, ਧਰਮ, ਦੇਸ਼ ਜਾਂ ਰਾਜ ਕੁਝ ਵੀ ਨਹੀਂ ਹੈ। ਜੋ ਗੰਗਾ ਦੇ ਕਿਨਾਰੇ ਵਾਲਾ ਹੈ, ਉਹ ਗੰਗਾ ਦਾ ਹੀ ਰਹੇਗਾ। ਉਹ ਮੁੰਬਈ ਦੇ ਸਮੁੰਦਰ ਤੋਂ ਨਹੀਂ ਹੋ ਸਕਦਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment